23 ਸਾਲ ਪਹਿਲਾਂ ਕਰਮਜੀਤ ਅਨਮੋਲ ਨੇ ਕੱਢਿਆ ਸੀ ਇਹ ਹਿੱਟ ਗੀਤ ,ਸੁਰਿੰਦਰ ਬਚਨ ਨਾਲ ਗੀਤ ਗਾ ਕੇ ਯਾਦਾਂ ਕੀਤੀਆਂ ਤਾਜ਼ਾ ,ਵੇਖੋ ਵੀਡਿਓ 

Written by  Shaminder   |  December 20th 2018 04:24 PM  |  Updated: December 20th 2018 04:24 PM

23 ਸਾਲ ਪਹਿਲਾਂ ਕਰਮਜੀਤ ਅਨਮੋਲ ਨੇ ਕੱਢਿਆ ਸੀ ਇਹ ਹਿੱਟ ਗੀਤ ,ਸੁਰਿੰਦਰ ਬਚਨ ਨਾਲ ਗੀਤ ਗਾ ਕੇ ਯਾਦਾਂ ਕੀਤੀਆਂ ਤਾਜ਼ਾ ,ਵੇਖੋ ਵੀਡਿਓ 

ਕਰਮਜੀਤ ਅਨਮੋਲ ਅਜਿਹੇ ਅਦਾਕਾਰ ਨੇ ਜਿਨ੍ਹਾਂ ਦਾ ਨਾਂਅ ਬੱਚੇ ਬੱਚੇ ਦੀ ਜ਼ੁਬਾਨ ਹੈ ਅਤੇ ਅੱਜ ਹਰ ਕੋਈ ਉਨ੍ਹਾਂ ਨੂੰ ਆਪਣੀ ਫਿਲਮ 'ਚ ਲੈਣਾ ਚਾਹੁੰਦਾ ਹੈ ।ਪਰ ਉਨ੍ਹਾਂ ਨੇ ਪਾਲੀਵੁੱਡ 'ਚ ਆਪਣਾ ਨਾਂਅ ਇਉਂ ਹੀ ਨਹੀਂ ਬਣਾਇਆ ਇਸ ਪਿੱਛੇ ਉਨ੍ਹਾਂ ਦੀ ਅਣਥੱਕ ਮਿਹਨਤ ਅਤੇ ਲੰਬਾ ਸੰਘਰਸ਼ ਹੈ । ਜਿਸ ਦੀ ਬਦੌਲਤ ਉਨ੍ਹਾਂ ਨੇ ਪਾਲੀਵੁੱਡ 'ਚ ਆਪਣਾ ਖਾਸ ਮੁਕਾਮ ਬਣਾਇਆ ਹੈ ।

ਹੋਰ ਵੇਖੋ : ਬਚਪਨ ਵਿੱਚ ਕੁਝ ਇਸ ਤਰ੍ਹਾਂ ਦਿਖਾਈ ਦਿੰਦੇ ਸਨ ਤੁਹਾਡੇ ਪਸੰਦੀਦਾ ਸਟਾਰ, ਦੇਖੋ ਤਸਵੀਰਾਂ

https://www.facebook.com/karamjitanmolofficial/videos/332610107340735/

ਕਰਮਜੀਤ ਅਨਮੋਲ ਨੇ ਆਪਣੇ ਪੜਾਈ ਦੇ ਦਿਨਾਂ ਦੌਰਾਨ ਹੀ ਆਪਣੇ ਕਰੀਅਰ ਨੂੰ ਲੈ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ।ਕਰਮਜੀਤ ਅਨਮੋਲ ਨੇ ਅੱਜ ਤੋਂ ਤੇਈ ਸਾਲ ਪਹਿਲਾਂ ਇੱਕ ਗੀਤ ਗਾਇਆ ਸੀ ਰੋ ਰੋ ਨੈਣਾਂ ਨੇ ।ਕਰਮਜੀਤ ਅਨਮੋਲ ਵੱਲੋਂ ਗਾਏ ਇਸ ਗੀਤ ਨੂੰ ਸੁਰਿੰਦਰ ਬਚਨ ਨੇ ਮਿਊਜ਼ਿਕ ਦਿੱਤਾ ਸੀ । ਉਨ੍ਹਾਂ ਦੀ ਪਹਿਲੀ ਟੇਪ ਦਾ ਪਹਿਲਾ ਗਾਣਾ ਸੁਰਿੰਦਰ ਬਚਨ ਵੱਲੋਂ ਹੀ ਤਿਆਰ ਕੀਤਾ ਗਿਆ ਸੀ ।

ਹੋਰ ਵੇਖੋ : ਕਰਣ ਜੌਹਰ ਨੂੰ ਕਿਰਣ ਖੇਰ ਨਾਲ ਮਸਕਰੀ ਪਈ ਮਹਿੰਗੀ ,ਕਿਰਣ ਖੇਰ ਨੇ ਪੰਜਾਬੀ ਸਟਾਇਲ ‘ਚ ਲਗਾਈ ਕਰਣ ਦੀ ਕਲਾਸ ,ਵੇਖੋ ਵੀਡਿਓ

karmjit anmol with surinder bachan ji karmjit anmol with surinder bachan ji

ਕਰਮਜੀਤ ਅਨਮੋਲ ਨੇ ਇੱਕ ਵੀਡਿਓ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ । ਜਿਸ ਉਹ ਉਸੇ ਸਟੂਡਿਓ 'ਚ ਜਾ ਕੇ ਸੁਰਿੰਦਰ ਬਚਨ ਜੀ ਨਾਲ ਮੁਲਾਕਾਤ ਕਰਦੇ ਨਜ਼ਰ ਆ ਰਹੇ ਨੇ ਅਤੇ ਇਸ ਪੁਰਾਣੇ ਗੀਤ ਨੂੰ ਮੁੜ ਤੋਂ ਗਾ ਕੇ ਸੁਣਾਇਆ ।

https://www.youtube.com/watch?v=heoFRIng3Wo

ਬਾਰਵੀਂ ਜਮਾਤ 'ਚ ਜਦੋਂ ਕਰਮਜੀਤ ਅਨਮੋਲ ਪੜ੍ਹਦੇ ਸਨ ਤਾਂ ਉਦੋਂ ਉਨ੍ਹਾਂ ਨੇ ਇਹ ਗੀਤ ਕੱਢਿਆ ਸੀ । ਸੁਰਿੰਦਰ ਬਚਨ ਨੇ ਕਰਮਜੀਤ ਅਨਮੋਲ ਦੇ ਸੁਭਾਅ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੀ ਨਹੀਂ ਕਿ ਤੇਈ ਸਾਲ ਦਾ ਗੈਪ ਹੈ । ਉਨ੍ਹਾਂ ਕਿਹਾ ਕਿ ਕਰਮਜੀਤ ਅਨਮੋਲ ਦੇ ਉਹ ਫੈਨ ਨੇ । ਕਰਮਜੀਤ ਅਨਮੋਲ ਨੇ ਕਿਹਾ ਕਿ ਉਹ ਸੁਰਿੰਦਰ ਬਚਨ ਨਾਲ ਮਿਲ ਕੇ ਨਵਾਂ ਕੋਈ ਗੀਤ ਮੁੜ ਤੋਂ ਕੱਢਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network