17 ਸਤੰਬਰ ਨੂੰ ਪੀਟੀਸੀ ਪੰਜਾਬੀ ‘ਤੇ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਭਟਕਣ’

written by Shaminder | September 10, 2021

ਪੀਟੀਸੀ ਬਾਕਸ ਆਫ਼ਿਸ (PTC BOX Office ) ਮੁੜ ਤੋਂ ਜ਼ਿੰਦਗੀ ਦੇ ਖੱਟੇ ਮਿੱਠੇ ਰੰਗਾਂ ਦੇ ਨਾਲ ਸੱਜੀਆਂ ਫ਼ਿਲਮਾਂ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣ ਜਾ ਰਿਹਾ ਹੈ । ਪੀਟੀਸੀ ਬਾਕਸ ਆਫ਼ਿਸ ਦੀ ਨਵੀਂ ਫ਼ਿਲਮ ‘ਭਟਕਣ’ (Bhatkan)  ਸ਼ੁੱਕਰਵਾਰ, 17 ਸਤੰਬਰ ਨੂੰ ਵਿਖਾਈ ਜਾਵੇਗੀ । ਇਸ ਫ਼ਿਲਮ ਦੀ ਕਹਾਣੀ ਇੱਕ ਇਹੋ ਜਿਹੀ ਪਿੰਡ ਦੀ ਸਿੱਧੀ ਸਾਦੀ ਮੁਟਿਆਰ ਦੀ ਕਹਾਣੀ ਹੈ, ਜੋ ਕਿ ਪਿੰਡ ਤੋਂ ਚੰਡੀਗੜ੍ਹ ‘ਚ ਪੜ੍ਹਨ ਲਈ ਜਾਂਦੀ ਹੈ ।

PTC Box Office -min

ਹੋਰ ਪੜ੍ਹੋ : ਮਰਹੂਮ ਗਾਇਕ ਰਾਜ ਬਰਾੜ ਦੀ ਧੀ ਸਵੀਤਾਜ ਬਰਾੜ ਨੇ ਭਰਾ ਦੇ ਨਾਲ ਕਰਵਾਇਆ ਫੋਟੋ ਸ਼ੂਟ, ਵੀਡੀਓ ਕੀਤਾ ਸਾਂਝਾ

ਪਰ ਮਾਪਿਆਂ ਦੀ ਇਕਲੌਤੀ ਧੀ ਕਿਰਨ ਚੰਡੀਗੜ੍ਹ ਜਾ ਕੇ ਗਲਤ ਕੁੜੀਆਂ ਦੀ ਸੰਗਤ ‘ਚ ਪੈ ਜਾਂਦੀ ਹੈ ।ਜਿਸ ਕਾਰਨ ਕੁਝ ਸਮੇਂ ਬਾਅਦ ਉਸ ਨੂੰ ਘਰ ਤੋਂ ਪੈਸੇ ਮਿਲਣੇ ਵੀ ਬੰਦ ਹੋ ਜਾਂਦੇ ਹਨ ।

 

View this post on Instagram

 

A post shared by PTC Punjabi (@ptcpunjabi)

ਹੁਣ ਕਿਰਨ ਕੀ ਕਰੇਗੀ, ਕੀ ਉਸ ਦਾ ਸਹਾਰਾ ਕੋਈ ਬਣੇਗਾ ਜਾਂ ਫਿਰ ਵਾਪਸ ਆਪਣੇ ਮਾਪਿਆਂ ਦੇ ਘਰ ਜਾਏਗੀ ।

PTC Box Office,, -min

ਇਹ ਸਭ ਕੁਝ ਵੇਖਣ ਨੂੰ ਮਿਲੇਗਾ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਭਟਕਣ’ ‘ਚ ਜਿੱਥੇ ਇਨ੍ਹਾਂ ਸਭ ਸਵਾਲਾਂ ਦੇ ਜਵਾਬ ਮਿਲਣਗੇ । ਦੱਸ ਦਈਏ ਕਿ ਪੀਟੀਸੀ ਪੰਜਾਬੀ ‘ਤੇ ਆਮ ਲੋਕਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਸ਼ੋਰਟ ਫ਼ਿਲਮਾਂ ਦਿਖਾਈਆਂ ਜਾਂਦੀਆਂ ਹਨ । ਜੋ ਕਿਤੇ ਨਾ ਕਿਤੇ ਲੋਕਾਂ ਦੀ ਜ਼ਿੰਦਗੀ ਦੇ ਬਹੁਤ ਕਰੀਬ ਹੁੰਦੀਆਂ ਹਨ ।

0 Comments
0

You may also like