ਗਿੱਪੀ ਗਰੇਵਾਲ ਤੇ ਗੁਰਪ੍ਰੀਤ ਘੁੱਗੀ ਨੇ ‘ਮੰਜੇ ਬਿਸਤਰੇ 2’ ਨਾਲ ਜੁੜੀਆਂ ਖ਼ਾਸ ਗੱਲਾਂ ਕੀਤੀਆਂ ਸਾਂਝੀਆਂ, ਦੇਖੋ ਵੀਡੀਓ
ਲਓ ਜੀ ‘ਮੰਜੇ ਬਿਸਤਰੇ 2’ ਦੇ ਸਟਾਰ ਗਿੱਪੀ ਗਰੇਵਾਲ ਅਤੇ ਗੁਰਪ੍ਰੀਤ ਘੁੱਗੀ ਪਹੁੰਚੇ ਪੀਟੀਸੀ ਪੰਜਾਬੀ ਦੇ ਹਰਮਨ ਪਿਆਰੇ ਸ਼ੋਅ ਪੀਟੀਸੀ ਸ਼ੋਅ ਕੇਸ ‘ਚ। ਜਿੱਥੇ ਉਹਨਾਂ ਨੇ ਫ਼ਿਲਮ ‘ਮੰਜੇ ਬਿਸਤਰੇ 2’ ਦੇ ਨਾਲ-ਨਾਲ ਮੂਵੀ ‘ਅਰਦਾਸ 2’ ਦੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ। ਦੱਸ ਦੇਈਏ ਇਹ ਦੋਵੇਂ ਫ਼ਿਲਮਾਂ ਕੈਨੇਡਾ ‘ਚ ਸ਼ੂਟ ਕੀਤੀਆਂ ਗਈਆਂ ਹਨ।
ਹੋਰ ਵੇਖੋ:ਫ਼ਿਲਮ 'ਖ਼ਤਰੇ ਦਾ ਘੁੱਗੂ' ਦੇ ਪਹਿਲੇ ਗੀਤ ਦੀ ਸ਼ੂਟਿੰਗ, ਸੈੱਟ ਤੋਂ ਸਾਹਮਣੇ ਆਈ ਵੀਡੀਓ
ਗਿੱਪੀ ਗਰੇਵਾਲ ਨੇ ਦੱਸਿਆ ਕਿ ‘ਮੰਜੇ ਬਿਸਤਰੇ 2’ ਦਾ ਵਿਚਾਰ ਉਨ੍ਹਾਂ ਨੂੰ ਅਮਰੀਕਾ ਤੋਂ ਆਇਆ ਸੀ। ਜਿੱਥੇ ਉਹ ਕਿਸੇ ਵਿਆਹ ‘ਚ ਸ਼ਾਮਿਲ ਹੋਣ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਵਿਦੇਸ਼ਾਂ ‘ਚ ਬੈਠੇ ਪੰਜਾਬੀ ਵਿਆਹ ਨੂੰ ਪੂਰੇ ਰੀਤੀ ਰਿਵਾਜ਼ਾਂ ਦੇ ਨਾਲ ਮਨਾਉਂਦੇ ਨੇ।
View this post on Instagram
Advance Booking Open #manjebistre2 #gippygrewal #12april2019 @humblemotionpictures @bal_deo
ਗਿੱਪੀ ਗਰੇਵਾਲ ਨੇ ਸ਼ੋਅ ਦੇ ਦੌਰਾਨ ਦੱਸਿਆ ਕਿ ਜਦੋਂ ਗੁਰਪ੍ਰੀਤ ਘੁੱਗੀ ਨੇ ਟਰੈਕਟਰ ਕੈਨੇਡਾ ਦੀਆਂ ਸੜਕਾਂ ਉੱਤੇ ਭਜਾਇਆ ਤਾਂ ਗੋਰੇ ਵੀ ਖੜ-ਖੜ ਦੇਖਦੇ ਸਨ। ਇਸ ਤੋਂ ਇਲਾਵਾ ਕਰਮਜੀਤ ਅਨਮੋਲ ਬਜ਼ੁਰਗ ਦੀ ਭੂਮਿਕਾ ‘ਚ ਹੀ ਨਜ਼ਰ ਆਉਣਗੇ ਅਤੇ ਗੁਰਪ੍ਰੀਤ ਘੁੱਗੀ ਮਾਮੇ ਦੇ ਰੋਲ ‘ਚ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਸਿੰਮੀ ਚਾਹਲ, ਰਾਣਾ ਰਣਬੀਰ, ਗੁਰਪ੍ਰੀਤ ਘੁੱਗੀ, ਹੌਬੀ ਧਾਲੀਵਾਲ, ਬੀ.ਐੱਨ.ਸ਼ਰਮਾ, ਰਘਵੀਰ ਬੋਲੀ ਵਰਗੇ ਕਈ ਹੋਰ ਨਾਮੀ ਕਲਾਕਾਰ ਇਸ ਫ਼ਿਲਮ ‘ਚ ਨਜ਼ਰ ਆਉਣਗੇ। ‘ਮੰਜੇ ਬਿਸਤਰੇ 2’ ‘ਚ ਕਿਵੇਂ ਵਿਦੇਸ਼ ਦੀ ਧਰਤੀ ‘ਤੇ ਪੰਜਾਬੀ ਸੱਭਿਆਚਾਰ ਦਾ ਤੜਕਾ ਲਗਾਇਆ ਹੈ ਇਹ 12 ਅਪ੍ਰੈਲ ਨੂੰ ਸਿਨੇਮਾ ਘਰਾਂ ‘ਚ ਦੇਖਣ ਨੂੰ ਮਿਲੇਗਾ।