ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-5 ਦੇ ਇਸ ਵਾਰ ਦੇ ਐਪੀਸੋਡ ‘ਚ ਚੰਡੀਗੜ੍ਹ ਦੀ ਕੰਚਨ ਜੈਨ ਬਨਾਉਣਗੇ ਖ਼ਾਸ ਡਿਸ਼

Written by  Shaminder   |  May 22nd 2020 05:18 PM  |  Updated: May 22nd 2020 05:18 PM

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-5 ਦੇ ਇਸ ਵਾਰ ਦੇ ਐਪੀਸੋਡ ‘ਚ ਚੰਡੀਗੜ੍ਹ ਦੀ ਕੰਚਨ ਜੈਨ ਬਨਾਉਣਗੇ ਖ਼ਾਸ ਡਿਸ਼

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 ਦਾ ਸਿਲਸਿਲਾ ਲਗਾਤਾਰ ਅੱਗੇ ਵੱਧਦਾ ਜਾ ਰਿਹਾ ਹੈ ।ਪ੍ਰਤੀਭਾਗੀ ਵੱਖ-ਵੱਖ ਸ਼ਹਿਰਾਂ ਚੋਂ ਆਪੋ ਆਪਣਾ ਹੁਨਰ  ਵਿਖਾ ਰਹੇ ਹਨ । ਅੱਜ ਦੇ ਇਸ ਐਪੀਸੋਡ ‘ਚ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਚੰਡੀਗੜ੍ਹ ਦੀ ਰਹਿਣ ਵਾਲੀ ਕੰਚਨ ਜੈਨ ਨੂੰ । ਜੋ ਆਪਣੀ ਖ਼ਾਸ ਰੈਸਿਪੀ ਸਾਡੇ ਸੈਲੀਬ੍ਰੇਟੀ ਸ਼ੈੱਫ ਹਰਪਾਲ ਸਿੰਘ ਸੋਖੀ ਦੇ ਸਾਹਮਣੇ ਬਣਾ ਕੇ ਵਿਖਾਉਣਗੇ ।

PDSS1 PDSS1

ਆਪਣੀ ਇਸ ਰੈਸਿਪੀ ਨਾਲ ਉਹ ਹਰਪਾਲ ਸਿੰਘ ਸੋਖੀ ਦਾ ਦਿਲ ਜਿੱਤ ਪਾਉਣਗੇ ਜਾਂ ਨਹੀਂ ਇਹ ਤੁਹਾਨੂੰ ਵੇਖਣ ਨੂੰ ਮਿਲੇਗਾ। 22 ਮਈ, ਦਿਨ ਸ਼ੁੱਕਰਵਾਰ, ਰਾਤ 9:30 ਵਜੇ । ਸੋ ਤੁਸੀਂ ਵੱਖ ਵੱਖ ਤ ਰ੍ਹਾਂ ਦੀਆਂ ਰੈਸਿਪੀਸ ਬਨਾਉਣ ਦੇ ਸ਼ੁਕੀਨ ਹੋ ਅਤੇ ਬਨਾਉਣਾ ਚਾਹੁੰਦੇ ਹੋ ਕੁਝ ਖ਼ਾਸ ਤਾਂ ਵੇਖਣਾ ਨਾਂ ਭੁੱਲਣਾ ਸਾਡਾ ਇਹ ਸ਼ੋਅ। ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 । ਇਨ੍ਹਾਂ ਸਾਰੇ ਸ਼ੋਅ ਦਾ ਅਨੰਦ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਮਾਣ ਸਕਦੇ ਹੋ ।ਪੀਟੀਸੀ ਪੰਜਾਬੀ ਵੱਲੋਂ ਤੁਹਾਨੂੰ ਲਾਕ ਡਾਊਨ ਦੌਰਾਨ ਤੁਹਾਡੇ ਲਈ ਕਈ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ ਹਨ । ਜਿੱਥੇ ਗੁਰਬਾਣੀ ਅਤੇ ਗੁਰੂ ਘਰ ਦੇ ਨਾਲ ਤੁਹਾਨੂੰ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਲਾਈਵ ਗੁਰਬਾਣੀ ਸਰਵਣ ਕਰਵਾਈ ਜਾਂਦੀ ਹੈ, ਉੱਥੇ ਹੀ ਹਰ ਹਫ਼ਤੇ ਤੁਹਾਨੂੰ ਨਵੀਆਂ ਨਵੀਆਂ ਫ਼ਿਲਮਾਂ ਅਤੇ ਮਨੋਰੰਜਨ ਨਾਲ ਭਰਪੂਰ ਪ੍ਰੋਗਰਾਮ ਵੀ ਪ੍ਰਸਾਰਿਤ ਕੀਤੇ ਜਾਂਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network