
1984ਇੱਕ ਅਜਿਹਾ ਸਾਕਾ ,ਜਿਸ ਦੌਰਾਨ ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਆਪਣਿਆਂ ਨੂੰ ਹਮੇਸ਼ਾ ਲਈ ਗੁਆ ਦਿੱਤਾ । ਅਜਿਹੇ ਹੀ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦਾ ਉਪਰਾਲਾ ਕੀਤਾ ਹੈ ਪੀਟੀਸੀ ਪੰਜਾਬੀ ਵੱਲੋਂ । ਉਨ੍ਹਾਂ ਲੋਕਾਂ ਦੀ ਯਾਦ ਨੂੰ ਸਮਰਪਿਤ ਅਜਿਹੀ ਪੇਸ਼ਕਸ਼ 'ਕੁਕਨੂਸ' ।19984 ਦੇ ਦੰਗਿਆ 'ਤੇ ਵੇਖੋ ਸਾਡੀ ਖਾਸ ਪੇਸ਼ਕਸ਼ ਅੱਜ ਰਾਤ ਅੱਠ ਵਜੇ । 1984 'ਚ ਸਿੱਖਾਂ ਦੇ ਪਰਿਵਾਰਾਂ ਨਾਲ ਜੋ ਜ਼ਿਆਦਤੀਆਂ ਹੋਈਆਂ ਉਨ੍ਹਾਂ ਨੂੰ ਅੱਜ ਵੀ ਕੋਈ ਯਾਦ ਕਰਦਾ ਹੈ ਤਾਂ ਕੰਬ ਉੱਠਦਾ ਹੈ । ਹੋਰ ਵੇਖੋ : ਪੀਟੀਸੀ ਬਾਕਸ ਆਫਿਸ ‘ਚ ਇਸ ਵਾਰ ਵੇਖੋ ਫਿਲਮ “ਦਾਇਰੇ” https://www.instagram.com/p/BpWcq_mH9OW/?taken-by=ptc.network ਉਨ੍ਹਾਂ ਦਿਨ੍ਹਾਂ ਦੌਰਾਨ ਜਿਨ੍ਹਾਂ ਸਿੱਖਾਂ ਨੇ ਆਪਣੇ ਪਿੰਡੇ 'ਤੇ ਇਸ ਸੰਤਾਪ ਨੂੰ ਹੰਡਾਇਆ ਅੱਜ ਵੀ ਉਸ ਦਾ ਦਰਦ ਰਹਿ-ਰਹਿ ਕੇ ਉਨ੍ਹਾਂ ਦੀ ਰੂਹ ਨੂੰ ਕੰਬਾ ਦਿੰਦਾ ਹੈ ।ਇਸ ਕਤਲੇ ਆਮ ਦੌਰਾਨ ਕਿਸੇ ਨੇ ਆਪਣਾ ਪੁੱਤਰ ਗੁਆਇਆ ,ਕਿਸੇ ਨੇ ਪਤੀ ਅਤੇ ਕਿਸੇ ਨੇ ਆਪਣਾ ਭਰਾ । ਕਈਆਂ ਦੇ ਤਾਂ ਪਰਿਵਾਰਾਂ ਦੇ ਪਰਿਵਾਰ ਮੁੱਕ ਗਏ । ਅੱਜ ਵੀ ਕੋਈ ਉਨ੍ਹਾਂ ਪਰਿਵਾਰਾਂ ਦੇ ਜ਼ਿਹਨ 'ਚ ਉਨ੍ਹਾਂ ਕਾਲੇ ਦਿਨਾਂ ਦੀਆਂ ਯਾਦਾਂ ਬਰਕਰਾਰ ਨੇ ।

kuknoos
