ਕੀ ਕਹਿਣਾ ਹੈ ਸਤੀਸ਼ ਕੌਸ਼ਿਕ ਦਾ ਪੰਜਾਬੀ ਇੰਡਸਟਰੀ ਬਾਰੇ, ਦੇਖੋ ਵੀਡੀਓ

written by Lajwinder kaur | May 09, 2019

ਸਤੀਸ਼ ਕੌਸ਼ਿਕ ਜੋ ਕਿ ਬਾਲੀਵੁੱਡ ਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਹੈ। ਉਨ੍ਹਾਂ ਨੇ ਜ਼ਿਆਦਾਤਰ ਹਿੰਦੀ ਫਿਲਮਾਂ ਅਤੇ ਥੇਟਰ ‘ਚ ਹੀ ਕੰਮ ਕੀਤਾ ਹੈ। ਸਤੀਸ਼ ਕੌਸ਼ਿਕ ਜਿਹੜੇ ਕੇ ਇਸ ਵਾਰ ਪੀਟੀਸੀ ਪੰਜਾਬੀ ਦੇ ਸ਼ੋਅ ਰੰਗਲੀ ਦੁਨੀਆ ਦੀ ਰੌਣਕ ਬਣਨਗੇ। ਇਸ ਸ਼ੋਅ ਦੀਆਂ ਕੁਝ ਝਲਕਾਂ ਸਾਹਮਣੇ ਆਈਆਂ ਨੇ। ਜਿਸ ‘ਚ ਉਨ੍ਹਾਂ ਨੇ ਪੰਜਾਬੀਆਂ ਪ੍ਰਤੀ ਆਪਣਾ ਨਜ਼ਰਿਆ ਪੇਸ਼ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬੀ ਖੁੱਲ੍ਹੇ ਸੁਭਾਅ ਵਾਲ ਤੇ ਖੁੱਲ੍ਹੇ ਦਿਲ ਵਾਲੇ ਹੁੰਦੇ ਹਨ। ਪੰਜਾਬੀ ਇੰਡਸਟਰੀ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਇਹ ਇੰਡਸਟਰੀ ਨੇ ਆਪਣੇ ਆਪ ਨੂੰ ਸਾਬਿਤ ਕੀਤਾ ਹੈ। ਉਨ੍ਹਾਂ ਨੇ ਨਾਲ ਹੀ ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਐਮੀ ਵਿਰਕ ਤੇ ਬਿੰਨੂ ਢਿੱਲੋਂ ਦੀ ਖੂਬ ਤਾਰੀਫ਼ ਕੀਤੀ। ਦਿਲਜੀਤ ਦੋਸਾਂਝ ਨਾਲ ਉਨ੍ਹਾਂ ਨੇ ਫ਼ਿਲਮ ਸੂਰਮਾ ‘ਚ ਕੰਮ ਕੀਤਾ ਹੈ।

ਹੋਰ ਵੇਖੋ:ਰਘਵੀਰ ਬੋਲੀ ਦੀ ਇਸ ਹਰਕਤ ਤੇ ਡਾਇਰੈਕਟਰ ਰਾਕੇਸ਼ ਮਹਿਤਾ ਨੇ ਮਰੋੜਿਆ ਰਘਵੀਰ ਦਾ ਕੰਨ, ਦੇਖੋ ਵੀਡੀਓ ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਉਹ ਬਿੰਨੂ ਢਿੱਲੋਂ ਨਾਲ ਫ਼ਿਲਮ ਬਣਾਉਨਾ ਚਾਹੁੰਦੇ ਹਨ। ਹੋਸਟ ਮੁਨੀਸ਼ ਪੁਰੀ ਜੋ ਪੇਸ਼ ਕਰਨਗੇ ਹੋਰ ਵੀ ਮੇਜ਼ਦਾਰ ਕਿੱਸੇ ਰੰਗਲੀ ਦੁਨੀਆ ਦੇ ਸ਼ੋਅ ‘ਚ। ਸੋ  ਦੇਖਣਾ ਨਾ ਭੁੱਲਣਾ ਰੰਗਲੀ ਦੁਨੀਆ ਪੀਟੀਸੀ ਪੰਜਾਬੀ ਉੱਤੇ ਅੱਜ ਸ਼ਾਮੀ 9.30 ਵਜੇ।

0 Comments
0

You may also like