ਸਿੰਗਾ ਦੇ ਰੋਮਾਂਟਿਕ ਗੀਤ ‘ਫੋਟੋ’ ਦਾ ਟੀਜ਼ਰ ਆਇਆ ਸਾਹਮਣੇ

Written by  Lajwinder kaur   |  May 28th 2019 12:15 PM  |  Updated: May 28th 2019 12:15 PM

ਸਿੰਗਾ ਦੇ ਰੋਮਾਂਟਿਕ ਗੀਤ ‘ਫੋਟੋ’ ਦਾ ਟੀਜ਼ਰ ਆਇਆ ਸਾਹਮਣੇ

ਗਾਇਕ ਸਿੰਗਾ ਜਿਨ੍ਹਾਂ ਨੇ ਆਪਣੇ ਚੱਕਵੇਂ ਗੀਤਾਂ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਵੱਖਰੀ ਹੀ ਜਗ੍ਹਾ ਬਣਾ ਲਈ ਹੈ। ਇਸ ਵਾਰ ਉਹ ਆਪਣਾ ਨਵਾਂ ਗੀਤ ਫੋਟੋ ਲੈ ਕੇ ਆ ਰਹੇ ਨੇ। ਇਹ ਗੀਤ ਰੋਮਾਂਟਿਕ ਜ਼ੌਨਰ ਦਾ ਹੈ। ਫੋਟੋ ਗੀਤ ਦਾ ਟੀਜ਼ਰ ਦਰਸ਼ਕਾਂ ਦੇ ਰੁਬਰੂ ਹੋ ਚੁੱਕਿਆ ਹੈ।

ਹੋਰ ਵੇਖੋ:ਦਿਲਪ੍ਰੀਤ ਢਿੱਲੋਂ ਦੇ ਹਿੱਟ ਗੀਤ ਦਾ ਆ ਰਿਹਾ ਹੈ ਚੌਥਾ ਭਾਗ, ਸਾਹਮਣੇ ਆਇਆ ਗੀਤ ਦਾ ਪੋਸਟਰ

ਫੋਟੋ ਗੀਤ ਦਾ ਟੀਜ਼ਰ ਬਹੁਤ ਹੀ ਪਿਆਰਾ ਬਣਾਇਆ ਹੈ। ਇਸ ਗੀਤ ਨੂੰ ਸਿੰਗਾ ਨੇ ਆਪਣੀ ਦਮਾਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਟੀਜ਼ਰ ਦੇਖਕੇ ਇਹ ਤਾਂ ਪੱਕਾ ਹੈ ਕਿ ਗੀਤ ਦੀ ਵੀਡੀਓ ਦੀ ਵੀ ਬਹੁਤ ਸ਼ਾਨਦਾਰ ਬਣਾਈ ਗਈ ਹੈ। ਟੀਜ਼ਰ ਨੂੰ ਸਪੀਡ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਵੀਡੀਓ ‘ਚ ਅਦਾਕਾਰੀ ਖ਼ੁਦ ਸਿੰਗਾ ਨੇ ਕੀਤੀ ਹੈ ਤੇ ਅਦਾਕਾਰੀ ‘ਚ ਸਾਥ ਦੇ ਰਹੇ ਨੇ ਫੀਮੇਲ ਮਾਡਲ ਨਿੱਕੀ ਕੌਰ। ਇਸ ਗੀਤ ਦੇ ਬੋਲ ਖ਼ੁਦ ਸਿੰਗਾ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ ਐਲਡੀ ਫਾਜ਼ਿਲਕਾ ਨੇ ਦਿੱਤਾ ਹੈ। ਸਿੰਗਾ ਦਾ ਇਹ ਗੀਤ 29 ਮਈ ਨੂੰ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਜਾਵੇਗਾ। ਇਸ ਤੋਂ ਇਲਾਵਾ ਸਿੰਗਾ ਬਹੁਤ ਜਲਦ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ। ਜੀ ਹਾਂ ਉਹ ਅਦਾਕਾਰੀ ਦੇ ਸਫ਼ਰ ਦਾ ਆਗਾਜ਼ ‘ਜੋਰਾ-ਦੂਜਾ ਅਧਿਆਇ’ ਤੋਂ ਕਰਨ ਜਾ ਰਹੇ ਨੇ।

View this post on Instagram

 

PHOTO SONG TEASER ?? May 29 nu Full song @nikkesha1

A post shared by SINGGA (@singga_official) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network