ਨਵੇਂ ਸਾਲ ਦੇ ਸਵਾਗਤ ਲਈ ਪੀਟੀਸੀ ਪੰਜਾਬੀ ’ਤੇ ਦੇਖੋ ਖ਼ਾਸ ਪੇਸ਼ਕਸ਼ ‘ਨੱਚਾਂਗੇ ਸਾਰੀ ਰਾਤ’

written by Rupinder Kaler | December 31, 2020

ਨਵਾਂ ਸਾਲ ਚੜ੍ਹਨ ਵਿੱਚ ਕੁਝ ਹੀ ਘੰਟੇ ਰਹਿ ਗਏ ਹਨ, ਤੇ ਇਸ ਨਵੇਂ ਸਾਲ ਦੇ ਸਵਾਗਤ ਲਈ ਪੀਟੀਸੀ ਪੰਜਾਬੀ ਨੇ ਖ਼ਾਸ ਇੰਤਜਾਮ ਕੀਤੇ ਹਨ । ਜੀ ਹਾਂ ਪੀਟੀਸੀ ਪੰਜਾਬੀ ਨੇ ਅੱਜ ਰਾਤ ਤੁਹਾਡੇ ਲਈ ਮਿਊਜ਼ਿਕ ਦੇ ਮਸਤੀ ਦਾ ਖ਼ਾਸ ਇੰਤਜ਼ਾਮ ਕੀਤਾ ਹੋਇਆ ਹੈ । ਹੋਰ ਪੜ੍ਹੋ :

ਇਸ ਮਿਊਜ਼ੀਕਲ ਪਾਰਟੀ ਵਿੱਚ ਗਾਇਕ ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਐਮੀ ਵਿਰਕ, ਜੱਸੀ ਗਿੱਲ, ਜੈਸਮੀਨ ਸੈਂਡਲਾਸ, ਕੁਲਵਿੰਦਰ ਬਿੱਲਾ, ਰੌਸ਼ਨ ਪ੍ਰਿੰਸ, ਮਿਸ ਪੂਜਾ, ਨੇਹਾ ਕੱਕੜ ਨੀਰੂ ਬਾਜਵਾ ਸਮੇਤ ਹੋਰ ਕਈ ਵੱਡੇ ਸਿਤਾਰੇ ਹਾਜ਼ਰੀ ਲਗਵਾਉਣਗੇ, ਤੇ ਆਪਣੇ ਗਾਣਿਆਂ ਨਾਲ ਤੁਹਾਨੂੰ ਥਿਰਕਣ ਲਈ ਮਜ਼ਬੂਰ ਕਰ ਦੇਣਗੇ । ਸੋ ਦੇਖਣਾ ਨਾ ਭੁੱਲਣਾ ਨਵੇਂ ਸਾਲ ’ਤੇ ਪੀਟੀਸੀ ਪੰਜਾਬੀ ਦੀ ਖ਼ਾਸ ਪੇਸ਼ਕਸ ‘ਨੱਚਗੇ ਸਾਰੀ ਰਾਤ’ ਅੱਜ ਰਾਤ 9 ਵਜੇ ਸਿਰਫ ਪੀਟੀਸੀ ਪੰਜਾਬੀ ’ਤੇ । ਇਸ ਪ੍ਰੋਗਰਾਮ ਦਾ ਆਨੰਦ ਤੁਸੀਂ ਕੱਲ੍ਹ ਦੁਪਿਹਰ ਯਾਨੀ 1 ਜਨਵਰੀ ਨੂੰ 12.30 ਵਜੇ ਵੀ ਮਾਣ ਸਕਦੇ ਹੋ ।

0 Comments
0

You may also like