ਇਸ ਵਾਰ ‘ਹਾਲੀਵੁੱਡ ਇਨ ਪੰਜਾਬੀ’ ‘ਚ ਦੇਖੋ ਹਾਲੀਵੁੱਡ ਫ਼ਿਲਮ ‘ਟਰਮੀਨੇਟਰ ਸੈਲਵੇਸ਼ਨ’ ਸਿਰਫ਼ ਪੀਟੀਸੀ ਪੰਜਾਬੀ ਚੈਨਲ ‘ਤੇ

written by Lajwinder kaur | June 16, 2021

ਪੀਟੀਸੀ ਨੈੱਟਵਰਕ ਆਪਣੇ ਪ੍ਰਸ਼ੰਸਕਾਂ ਦੇ ਮਨੋਰੰਜਨ ਦੇ ਲਈ ਕੁਝ ਨਾ ਕੁਝ ਨਵਾਂ ਤੇ ਵੱਖਰੇ ਉਪਰਾਲਾ ਕਰਦਾ ਰਹਿੰਦਾ ਹੈ। ਜਿਸ ਦੇ ਚੱਲਦੇ ‘ਹਾਲੀਵੁੱਡ ਇਨ ਪੰਜਾਬੀ’ ਨਾਂਅ ਦੀ ਨਵੀਂ ਲੜੀ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਕਾਰਵਾਂ ‘ਚ ਯਾਦਗਾਰੀ ਹਾਲੀਵੁੱਡ ਫਿਲਮਾਂ ਪੀਟੀਸੀ ਪੰਜਾਬੀ ਗੋਲਡ ਤੇ ਪੀਟੀਸੀ ਪੰਜਾਬੀ ਚੈਨਲ ਉੱਤੇ ਪੰਜਾਬੀ ਭਾਸ਼ਾ ਵਿੱਚ ਵਿਖਾਈਆਂ ਜਾ ਰਹੀਆਂ ਨੇ । ਜਿਸ ਦੇ ਚੱਲਦੇ ਇਸ ਵਾਰ ਹਾਲੀਵੁੱਡ ਫ਼ਿਲਮ ‘ਟਰਮੀਨੇਟਰ ਸੈਲਵੇਸ਼ਨ’ (Terminator Salvation) ਦੇਖਣ ਨੂੰ ਮਿਲੇਗੀ। ਇਸ ਸ਼ਨੀਵਾਰ ਯਾਨੀਕਿ 19 ਜੂਨ ਨੂੰ ਧਮਾਕੇਦਾਰ ਐਕਸ਼ਨ ਵਾਲੀ ਇਹ ਫ਼ਿਲਮ ਦੇਖਣ ਨੂੰ ਮਿਲੇਗੀ। inside image of terminator salvation in punjabi ਹੋਰ ਪੜ੍ਹੋ : ਪਿਆਰ ਦੇ ਰੰਗਾਂ ਨਾਲ ਭਰਿਆ ਗੀਤ ‘Tenu Yaad Karaan’ ਛਾਇਆ ਟਰੈਂਡਿੰਗ ‘ਚ, ਦੇਖਣ ਨੂੰ ਮਿਲ ਰਹੀ ਹੈ ਗੁਰਨਜ਼ਰ ਤੇ ਜੈਸਮੀਨ ਭਸੀਨ ਦੀ ਰੋਮਾਂਟਿਕ ਕਮਿਸਟਰੀ, ਦੇਖੋ ਵੀਡੀਓ
: ਐਕਟਰੈੱਸ ਤਾਨੀਆ ਦਾ ਇਹ ਵੀਡੀਓ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਦਿਲਕਸ਼ ਅਦਾਵਾਂ ਬਿਖੇਰਦੀ ਆਈ ਨਜ਼ਰ, ਦੇਖੋ ਵੀਡੀਓ image of hollywood in punjabi ptc punjabi channel ਸੋ ਦੇਖਣਾ ਨਾ ਭੁੱਲਣਾ ‘ਟਰਮੀਨੇਟਰ ਸੈਲਵੇਸ਼ਨ’ ਫ਼ਿਲਮ ਇਸ ਸ਼ਨੀਵਾਰ ਰਾਤ 9 ਵਜੇ ਸਿਰਫ ਪੀਟੀਸੀ ਪੰਜਾਬੀ ਚੈਨਲ ਉੱਤੇ । ਇਸ ਲੜੀਵਾਰ ਦੇ ਤਹਿਤ ਜਿਵੇਂ ਸਪਾਈਡਰ-ਮੈਨ ਦੇ ਪਹਿਲੇ, ਦੂਜਾ ਤੇ ਤੀਜੇ ਭਾਗ, ਸਾਲਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀਆਂ ਨੇ। inside image of sat 19th june at 9pm hollywood in punjabi ਪ੍ਰਸ਼ੰਸਕ ਇਨ੍ਹਾਂ ਹਾਲੀਵੁੱਡ ਫ਼ਿਲਮ ਨੂੰ ਆਪਣੀ ਮਾਂ ਬੋਲੀ ਪੰਜਾਬੀ ਭਾਸ਼ਾ ‘ਚ ਦੇਖ ਕੇ ਬਹੁਤ ਖ਼ੁਸ਼ ਨੇ। ਆਉਣ ਵਾਲੇ ਸਮੇਂ ‘ਚ ਦਰਸ਼ਕਾਂ ਨੂੰ ‘Hollywood In Punjabi’ ‘ਚ ਸਟੂਅਰਟ ਲਿਟਲ, ਜੁਮਾਂਜੀ ਵਰਗੀਆਂ ਕਈ ਹੋਰ ਸੁਪਰ ਹਿੱਟ ਹਾਲੀਵੁੱਡ ਫ਼ਿਲਮਾਂ ਪੰਜਾਬੀ ਭਾਸ਼ਾ ਵਿਚ ਦੇਖਣ ਨੂੰ ਮਿਲੇਗੀਆਂ ।

0 Comments
0

You may also like