ਇਸ ਵਾਰ ‘PTC Showcase’ ਸ਼ੋਅ ‘ਚ ਹੋਣਗੀਆਂ ਯਾਰੀਆਂ ਦੀਆਂ ਗੱਲਾਂ, ਹੋਵੇਗੀ ਖੂਬ ਮਸਤੀ ‘ਯਾਰ ਅਣਮੁੱਲੇ ਰਿਟਰਨਜ਼’ ਦੀ ਸਟਾਰ ਕਾਸਟ ਦੇ ਨਾਲ

written by Lajwinder kaur | September 07, 2021

ਪੀਟੀਸੀ ਪੰਜਾਬੀ ‘ਤੇ ਹਰ ਵਾਰ ਤੁਹਾਨੂੰ ਨਵੇਂ ਸੈਲੀਬ੍ਰੇਟੀ ਦੇ ਨਾਲ ਮਿਲਾਇਆ ਜਾਂਦਾ ਹੈ । ਇਸ ਵਾਰ ਤੁਹਾਨੂੰ ਮਿਲਵਾਇਆ ਜਾਵੇਗਾ ਪੰਜਾਬੀ ਫ਼ਿਲਮ ‘ਯਾਰ ਅਣਮੁੱਲੇ ਰਿਟਰਨਜ਼’ PTC Showcaseਦੀ ਸਟਾਰ ਕਾਸਟ ਨੂੰ । ਇਸ ਵਾਰ ਸ਼ੋਅ ਚ ਹੋਵੇਗੀ ਖੂਬ ਮਸਤੀ ਦੇ ਨਾਲ ਹੋਣਗੀਆਂ ਯਾਰੀਆਂ ਦੀਆਂ ਗੱਲਾਂ ਕਿਉਂਕਿ ਆ ਰਹੇ ਨੇ ‘ਯਾਰ ਅਣਮੁੱਲੇ ਰਿਟਰਨਜ਼’ ਦੀ ਸਟਾਰ ਕਾਸਟ ।

ਹੋਰ ਪੜ੍ਹੋ : ਸਿਨੇਮਾ ਘਰਾਂ ‘ਚ ‘ਉੱਚਾ ਪਿੰਡ’ ਫ਼ਿਲਮ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਸਰਦਾਰ ਸੋਹੀ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਇਹ ਵੀਡੀਓ

prabh gill with yaar anumulle returns

ਸੋ ਦੇਖਣਾ ਨਾ ਭੁੱਲਣਾ ‘PTCShowcase’ ਦਾ ਨਵਾਂ ਐਪੀਸੋਡ 9 ਸਤੰਬਰ ਨੂੰ ਰਾਤ 9:30ਵਜੇ ਸਿਰਫ ਪੀਟੀਸੀ ਪੰਜਾਬੀ ਚੈਨਲ ਉੱਤੇ । ਫ਼ਿਲਮ ਦੀ ਸਟਾਰ ਕਾਸਟ ਕਰੇਗੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਦਿਲ ਦੀਆਂ ਗੱਲਾਂ, ਫ਼ਿਲਮ ਸ਼ੂਟ ਕਰਦੇ ਸਮੇਂ ਹੋਈ ਖੱਟੀ ਮਿੱਠੀ ਕਿੱਸੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਨਗੇ। 10 ਸਾਲਾਂ ਬਾਅਦ ਯਾਰ ਅਣਮੁੱਲੇ ਦਾ ਸਿਕਵਲ ਭਾਗ ਆ ਰਿਹਾ ਹੈ ਯਾਰ ਅਣਮੁੱਲੇ ਰਿਟਰਨਜ਼ ਆ ਰਿਹਾ ਹੈ। ਇਸ ਫ਼ਿਲਮ ਨੂੰ ਲੈ ਕੇ ਪੂਰੀ ਸਟਾਰ ਕਾਸਟ ਬਹੁਤ ਹੀ ਉਤਸ਼ਾਹਿਤ ਹੈ। ਦੋਸਤੀ, ਪਿਆਰ ਤੇ ਅਣਖ ਦੇ ਸੁਮੇਲ ਵਾਲੀ ਇਸ ਫ਼ਿਲਮ ‘ਚ ਹਰੀਸ਼ ਵਰਮਾ, ਪ੍ਰਭ ਗਿੱਲ ਤੇ ਯੁਵਰਾਜ ਹੰਸ ਤੋਂ ਇਲਾਵਾ ਨਿਕੀਤ ਕੌਰ ਢਿੱਲੋਂ, Jesleen Slaich, ਨਵਪ੍ਰੀਤ ਅਹਿਮ ਭੂਮਿਕਾ ‘ਚ ਨਜ਼ਰ ਆਉਣਗੀਆਂ ।

inside image of yaar anmulle returens-min

ਹੋਰ ਪੜ੍ਹੋ : ਸਵਿਮਿੰਗ ਪੂਲ ‘ਚ ਕਹਿਰ ਢਾਉਂਦੀ ਨਜ਼ਰ ਆਈ ਅਦਾਕਾਰਾ ਸੰਨੀ ਲਿਓਨ, ਇੰਸਟਾ 'ਤੇ ਸ਼ੇਅਰ ਕੀਤਾ ਮਾਲਦੀਵ ਤੋਂ ਇਹ ਵੀਡੀਓ

ਸ਼੍ਰੀ ਫ਼ਿਲਮਸ ਅਤੇ ਜਰਨੈਲ ਘੁਮਾਣ ਦੀ ਪੇਸ਼ਕਸ਼ ਅਤੇ ਬੱਤਰਾ ਸ਼ੋਅਬਿੱਜ ਦੇ ਸਹਿਯੋਗ ਨਾਲ ਇਹ ਫ਼ਿਲਮ ਤਿਆਰ ਕੀਤੀ ਗਈ ਹੈ । ਇਸ ਫ਼ਿਲਮ ਦੀ ਕਹਾਣੀ ਗੁਰਜਿੰਦ ਮਾਨ ਨੇ ਲਿਖੀ ਹੈ ਤੇ ਨਿਰਦੇਸ਼ਨ ਹੈਰੀ ਭੱਟੀ ਨੇ ਕੀਤਾ ਹੈ । ਜਦਕਿ ਪ੍ਰੋਡਿਊਸਰ ਇੰਦਰਜੀਤ ਗਿੱਲ ਨੇ ਕੀਤਾ ਹੈ । ਦਰਸ਼ਕ ਇਸ ਫ਼ਿਲਮ ਨੂੰ ਦੇਖਣ ਦੇ ਲਈ ਬਹੁਤ ਹੀ ਉਤਸੁਕ ਨੇ। ਇਹ ਫ਼ਿਲਮ 10 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

 

View this post on Instagram

 

A post shared by PTC Punjabi (@ptcpunjabi)

0 Comments
0

You may also like