‘ਜੱਟਵਾਦ’ ਗੀਤ ਦੀ ਸਫਲਤਾ ਤੋਂ ਬਾਅਦ ਹਰਫ ਚੀਮਾ ਤੇ ਗੁਰਲੇਜ਼ ਅਖ਼ਤਰ ਫਿਰ ਨਜ਼ਰ ਆਉਣਗੇ ‘ਟਿੱਬਿਆਂ ਆਲਾ ਜੱਟ’ ਗਾਣੇ ‘ਚ, ਦੇਖੋ ਟੀਜ਼ਰ

Written by  Lajwinder kaur   |  May 21st 2019 12:56 PM  |  Updated: May 21st 2019 01:00 PM

‘ਜੱਟਵਾਦ’ ਗੀਤ ਦੀ ਸਫਲਤਾ ਤੋਂ ਬਾਅਦ ਹਰਫ ਚੀਮਾ ਤੇ ਗੁਰਲੇਜ਼ ਅਖ਼ਤਰ ਫਿਰ ਨਜ਼ਰ ਆਉਣਗੇ ‘ਟਿੱਬਿਆਂ ਆਲਾ ਜੱਟ’ ਗਾਣੇ ‘ਚ, ਦੇਖੋ ਟੀਜ਼ਰ

ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਹਰਫ ਚੀਮਾ ਜੋ ਇੱਕ ਤੋਂ ਬਾਅਦ ਇੱਕ ਗੀਤ ਲੈ ਕੇ ਆ ਰਹੇ ਨੇ। ਹਰਫ ਚੀਮਾ ਤੇ ਗੁਰਲੇਜ਼ ਅਖ਼ਤਰ ਦਾ ਗੀਤ ਜੱਟਵਾਦ ਜੋ ਕਿ ਹਰ ਇੱਕ ਦੇ ਮੂੰਹ ਉੱਤ ਚੜਿਆ ਪਿਆ ਹੈ। ਇਕ ਵਾਰ ਫਿਰ ਤੋਂ ਹਰਫ ਚੀਮਾ ਤੇ ਗੁਰਲੇਜ਼ ਅਖ਼ਤਰ ਦੀ ਜੁਗਲਬੰਦੀ ‘ਟਿੱਬਿਆਂ ਆਲਾ ਜੱਟ’ ‘ਚ ਨਜ਼ਰ ਆਉਣ ਵਾਲੀ ਹੈ। ਇਸ ਗੀਤ ‘ਚ ਕਰਨ ਔਜਲਾ ਤੇ ਦੀਪ ਜੰਡੂ ਉਨ੍ਹਾਂ ਦਾ ਸਾਥ ਦਿੰਦੇ ਹੋਏ ਨਜ਼ਰ ਆਉਣਗੇ। ਗੀਤ ਦੀ ਪਹਿਲੀ ਝਲਕ ਸਾਹਮਣੇ ਆ ਚੁੱਕੀ ਹੈ।

ਹੋਰ ਵੇਖੋ:ਰੇਸ਼ਮ ਅਨਮੋਲ 'ਗੋਲਡਨ ਡਾਂਗ' ਗਾਣੇ ਨਾਲ ਪਾਉਣ ਆ ਰਹੇ ਨੇ ਧੱਕ, ਪੋਸਟਰ ਆਇਆ ਸਾਹਮਣੇ, ਬੋਹੇਮੀਆ ਦੇਣਗੇ ਸਾਥ

‘ਟਿੱਬਿਆਂ ਆਲਾ ਜੱਟ’ ਗੀਤ ਦੇ ਬੋਲ ਖ਼ੁਦ ਹਰਫ ਚੀਮਾ ਨੇ ਲਿਖੇ ਹਨ। ਇਸ ਗੀਤ ‘ਚ ਕਰਨ ਔਜਲਾ ਤੇ ਦੀਪ ਜੰਡੂ ਰੈਪ ਦਾ ਤੜਕਾ ਲਗਾਉਣਗੇ। ਗੀਤ ਨੂੰ ਮਿਊਜ਼ਿਕ ਦੀਪ ਜੰਡੂ ਨੇ ਦਿੱਤਾ ਹੈ। ਸਵੀਓ ਸੰਧੂ ਵੱਲੋਂ ਵੀਡੀਓ ਤਿਆਰ ਕੀਤੀ ਗਈ ਹੈ। ਗੀਤ ਦਾ ਟੀਜ਼ਰ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ। ਟੀਜ਼ਰ ਨੂੰ ‘ਗੀਤ MP3’ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਟੀਜ਼ਰ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਟਰੈਡਿੰਗ ‘ਚ ਛਾਇਆ ਹੋਇਆ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network