ਦੇਖੋ ਵੀਡੀਓ: ਕਰਨ ਔਜਲਾ ਦੇ ‘ਅੱਡੀ ਸੁੰਨੀ’ ਗੀਤ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਰਿਲੀਜ਼ ਦੇ ਕੁਝ ਹੀ ਸਮੇਂ ਬਾਅਦ ਹੀ ਛਾਇਆ ਟਰੈਂਡਿੰਗ ‘ਚ

written by Lajwinder kaur | September 30, 2021

ਅੱਜ ਕੱਲ ਦੇ ਪਿਆਰ 'ਚ ਚੱਲਦੀ ਸੌਦੇਬਾਜ਼ੀ ਦੇ ਦਰਦ ਨੂੰ ਬਿਆਨ ਕੀਤਾ ਹੈ ਗਾਇਕ ਕਰਨ ਔਜਲਾ Karan Aujla ਨੇ ਆਪਣੇ ਨਵੇਂ ਗੀਤ 'ਚ। ਜੀ ਹਾਂ ਇਸ ਵਾਰ ਉਨ੍ਹਾਂ ਦੀ ਕਲਮ 'ਚੋਂ ਇੱਕ ਦਰਦ ਭਰਿਆ ਗੀਤ ਨਿਕਲਿਆ ਹੈ । ਜਿਸ ‘ਚ ਉਨ੍ਹਾਂ ਨੇ ਪਿਆਰ ‘ਚ ਧੋਖਾ ਖਾਏ ਮੁੰਡੇ ਦੇ ਪੱਖ ਤੋਂ ਗਾਇਆ ਹੈ। ਟੁੱਟੇ ਹੋਏ ਦਿਲਾਂ ਲਈ ਇਹ ਗੀਤ ਮਲ੍ਹਮ ਦਾ ਕੰਮ ਕਰ ਰਿਹਾ ਹੈ। ਜੀ ਹਾਂ ਉਹ ਅੱਡੀ ਸੁੰਨੀ Addi Sunni ਟਾਈਟਲ ਹੇਠ ਸੈਡ ਜ਼ੌਨਰ ਦਾ ਗੀਤ ਲੈ ਕੇ ਆਏ ਨੇ।

ਹੋਰ ਪੜ੍ਹੋ : ਹੱਥ ‘ਚ ਟਰਾਫੀ ਦੇ ਨਾਲ ਨਜ਼ਰ ਆ ਰਿਹਾ ਇਹ ਕਿਊਟ ਬੱਚਾ, ਅੱਜ ਵੱਡੇ ਹੋ ਕੇ ਦੇ ਰਿਹਾ ਹੈ ਕਈ ਹਿੱਟ ਗੀਤ, ਕੀ ਤੁਸੀਂ ਪਹਿਚਾਣਿਆ?

addi sunni song released Image Source: youtube

ਇਸ ਗੀਤ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਗਾਇਆ ਹੈ ਖੁਦ ਕਰਨ ਔਜਲਾ ਨੇ । Tru-Skool ਨੇ ਗਾਣੇ ਨੂੰ ਮਿਊਜ਼ਿਕ ਦਿੱਤਾ ਹੈ। ਰੂਪਨ ਬੱਲ ਵਾਲੇ ਗਾਣੇ ਦਾ ਸ਼ਾਨਦਾਰ ਵੀਡੀਓ ਤਿਆਰ ਕੀਤਾ ਗਿਆ ਹੈ। ਵੀਡੀਓ ‘ਚ ਕਰਨ ਔਜਲਾ ਤੋਂ ਲੈ ਕੇ ਬਾਕੀ ਦੇ ਕਲਾਕਾਰਾਂ ਦੀ ਪੁਰਾਣੇ ਸਮੇਂ ਵਾਲੀ ਦੇਸੀ ਲੁੱਕ ਦੇਖਣ ਨੂੰ ਮਿਲ ਰਹੀ ਹੈ । ਕਰਨ ਔਜਲਾ ਨੇ ਦੇਸੀ ਕਪੜੇ ਪਾਏ ਹੋਏ ਨੇ ਤੇ ਮੋਢੇ ਉੱਤੇ ਪਰਨਾ ਰੱਖਿਆ ਹੋਇਆ ਹੈ। ਇਸ ਗੀਤ ਨੂੰ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

inside image of karan aujla new song addi sunni Image Source: youtube

ਹੋਰ ਪੜ੍ਹੋ :  ਇਸ ਤਰ੍ਹਾਂ ਗਾਇਕ ਹਰਭਜਨ ਮਾਨ ਨੇ ਪਤਨੀ ਦਾ ਬਰਥਡੇਅ ਬਣਾਇਆ ਖ਼ਾਸ, ਪਤਨੀ ਹਰਮਨ ਮਾਨ ਨੇ ਤਸਵੀਰਾਂ ਕੀਤੀਆਂ ਸਾਂਝੀਆਂ

ਇਹ ਗੀਤ ਵੀ ਕਰਨ ਔਜਲਾ ਦੀ ਮਿਊਜ਼ਿਕ ਐਲਬਮ B.T.F.U ਚੋਂ ਹੀ ਰਿਲੀਜ਼ ਹੋਇਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਸ ਕਰਕੇ ਗੀਤ ਟਰੈਂਡਿੰਗ ਚ ਛਾਇਆ ਹੋਇਆ ਹੈ। ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਿਆ ਆਪਣੀ ਰਾਏ ਕਮੈਂਟ ਬਾਕਸ ‘ਚ ਦੇ ਸਕਦੇ ਹੋ।

0 Comments
0

You may also like