ਦੇਖੋ ਵੀਡੀਓ : ਰੌਂਗਟੇ ਖੜ੍ਹੇ ਕਰ ਰਿਹਾ ਹੈ ਰਣਜੀਤ ਬਾਵਾ ਦਾ ਨਵਾਂ ਗੀਤ ‘ਕਿੰਨੇ ਆਏ ਕਿੰਨੇ ਗਏ’, ਯੂਟਿਊਬ ‘ਤੇ ਛਾਇਆ ਟਰੈਂਡਿੰਗ ‘ਚ  

written by Lajwinder kaur | October 06, 2020

ਪੰਜਾਬੀ ਗਾਇਕ ਰਣਜੀਤ ਬਾਵਾ ਜੋ ਕਿ ਏਨੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਨੇ । ਉਹ ਲਗਾਤਾਰ ਕਿਸਾਨਾਂ ਦੇ ਹੱਕਾਂ ਦੇ ਲਈ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ । ਜਿਸ ਕਰਕੇ ਉਹ ਚਰਚਾ ‘ਚ ਬਣੇ ਹੋਏ ਨੇ ।ranjit bawa at farmer protest  ਹੋਰ ਪੜ੍ਹੋ : ‘ਇਸ ਪੰਜਾਬੀ ਬੱਚੇ ਦੇ ਨਾ ਦੋਵੇਂ ਹੱਥ ਨੇ ਨਾ ਹੀ ਇੱਕ ਲੱਤ’, ਪਰ ਫੇਰ ਵੀ ਆਪਣੇ ਹੌਸਲੇ ਦੇ ਨਾਲ ਦੇ ਰਿਹਾ ਹੈ ਕਿਸਾਨਾਂ ਦਾ ਸਾਥ, ਮਲਕੀਤ ਰੌਣੀ ਤੋਂ ਲੈ ਕੇ ਗਿੱਪੀ ਗਰੇਵਾਲ ਨੇ ਵੀ ਇਸ ਬੱਚੇ ਦੇ ਜਜ਼ਬੇ ਨੂੰ ਕੀਤਾ ਸਲਾਮ

ਰਣਜੀਤ ਬਾਵਾ ਆਪਣੇ ਨਵੇਂ ਗੀਤ ‘ਕਿੰਨੇ ਆਏ ਕਿੰਨੇ ਗਏ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ ।

ਗੀਤ ਨੂੰ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕਰਦੇ ਹੋਏ ਉਨ੍ਹਾਂ  ਨੇ ਲਿਖਿਆ ਹੈ – ‘ਇਸ ਗਾਣੇ ਦਾ ਇੱਕ ਇੱਕ ਬੋਲ ਤੁਹਾਡੇ ਰੌਂਗਟੇ ਖੜ੍ਹੋ ਕਰੂ ,ਇੱਕ ਵਾਰ ਜ਼ਰੂਰ ਸੁਣਿਉ ਤੇ ਸ਼ੇਅਰ ਜ਼ਰੂਰ ਕਰਿਉ ਤਾਂ ਜੋ ਹੋਰਾਂ ਤੱਕ ਪਹੁੰਚ ਸਕੇ । ਕੋਸ਼ਿਸ ਕੀਤੀ ਕਿ ਇਸ ਗਾਣੇ ਵਿੱਚ ਹਰ ਇੱਕ ਗੱਲ ਨੂੰ ਬਿਆਨ ਕੀਤਾ ਜਾਵੇ । ਸੁਣ ਕੇ ਦੱਸਿਉ ਕਿਵੇਂ ਲੱਗਾ । ਕਿੰਨੇ ਆਏ ਕਿੰਨੇ ਗਏ’

ranjit bawa new song kinne aye kinne gye''

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਲਵਲੀ ਨੂਰ ਨੇ ਤੇ ਮਿਊਜ਼ਿਕ ਸੁੱਖ ਬਰਾੜ । ਗਾਣੇ ਦਾ ਵੀਡੀਓ ਧਿਮਾਨ ਪ੍ਰੋਡਕਸ਼ਨ ਨੇ ਤਿਆਰ ਕੀਤਾ ਹੈ । ਰਣਜੀਤ ਬਾਵਾ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸ ਕਰਕੇ ਗਾਣਾ ਟਰੈਂਡਿੰਗ ‘ਚ ਚੱਲ ਰਿਹਾ ਹੈ ।

ranjit bawa kinne aye kinne gye new punjabi song

You may also like