ਦੇਖੋ ਵੀਡੀਓ ਕੱਠਪੁਤਲੀ ਵੀ ਕਰ ਰਹੀ ਹੈ ਪੁਸ਼ਪਾ ਦਾ ‘ਸ਼੍ਰੀਵੱਲੀ’ ਵਾਲਾ ਸਟੈੱਪ, ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਇਹ ਵੀਡੀਓ

written by Lajwinder kaur | February 09, 2022

ਅੱਲੂ ਅਰਜੁਨ Allu Arjun,  ਦੀ ਫ਼ਿਲਮ ਪੁਸ਼ਪਾ Pushpa, ਦੇ ਗੀਤਾਂ ਜਾਦੂ ਦਰਸ਼ਕਾਂ ਦਾ ਸਿਰ ਚੜਿਆ ਹੋਇਆ ਹੈ। ਇਸ ਫ਼ਿਲਮ ਦੇ ਗੀਤਾਂ 'ਤੇ ਸਾਰਿਆਂ ਨੇ ਆਪਣੇ-ਆਪਣੇ ਅੰਦਾਜ਼ 'ਚ ਡਾਂਸ ਕੀਤਾ। ਫ਼ਿਲਮੀ ਸਿਤਾਰੇ ਹੀ ਨਹੀਂ, ਕ੍ਰਿਕਟਰ ਅਤੇ ਦੁਨੀਆ ਭਰ ਦੇ ਲੋਕ ਇਸ ਫਿਲਮ ਦੇ ਗੀਤ, ਡਾਂਸ ਅਤੇ ਡਾਇਲਾਗਸ ਦੀ ਨਕਲ ਕਰਦੇ ਨਜ਼ਰ ਆ ਰਹੇ ਹਨ। ਹੁਣ ਪੁਸ਼ਪਾ ਦੇ ਸ਼੍ਰੀਵੱਲੀ ਗੀਤ 'ਤੇ ਕਠਪੁਤਲੀ ਦੇ ਡਾਂਸ ਸਟੈੱਪ ਵਾਇਰਲ ਹੋ ਰਿਹਾ ਹੈ । ਸੋਸ਼ਲ ਮੀਡੀਆ ਯੂਜ਼ਰਸ ਇਸ ਵੀਡੀਓ ਦਾ ਖੂਬ ਆਨੰਦ ਲੈ ਰਹੇ ਹਨ। ਟੀ-ਸੀਰੀਜ਼ ਨੇ ਇਸ ਵੀਡੀਓ ਨੂੰ ਆਪਣੇ ਅਧਿਕਾਰਤ ਇੰਸਟਾ ਅਕਾਊਂਟ 'ਤੇ ਸ਼ੇਅਰ ਕੀਤਾ ਹੈ।

ALLU ARJUN 2

ਹੋਰ ਪੜ੍ਹੋ :  ਦਿਲਜੀਤ ਦੋਸਾਂਝ ਨੇ ਪਹਿਲੀ ਵਾਰ ਆਪਣੀ ਮੰਮੀ ਦੇ ਨਾਲ ਸਾਂਝਾ ਕੀਤਾ ਵੀਡੀਓ, ਮਾਂ ਦੇ ਨਾਲ ਮਿਲਕੇ ਬਣਾਇਆ ਚਿੱਲੀ ਪਨੀਰ, ਦੇਖੋ ਵੀਡੀਓ

ਵੀਡੀਓ ‘ਚ ਦੇਖ ਸਕਦੇ ਹੋਏ ਇੱਕ ਕੱਠਪੁਤਲੀ ਜਿਸ ਨੂੰ ਅੱਲੂ ਅਰਜੁਨ ਯਾਨੀਕਿ ਪੁਸ਼ਪਾ ਵਰਗੀ ਲੁੱਕ ਦਿੱਤੀ ਗਈ ਹੈ। ਕੱਠਪੁਤਲੀ (puppet) ਵੀ ਪੁਸ਼ਪਾ ਦਾ ਹੁੱਕ ਸਟੈੱਪ ਕਰ ਰਹੀ ਹੈ। ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਪ੍ਰਸ਼ੰਸਕ ਇਸ ਹੁਨਰ ਦੀ ਤਾਰੀਫ ਕਰ ਰਹੇ ਹਨ।

ਹੋਰ ਪੜ੍ਹੋ : ਨਵਾਂ ਗੀਤ ‘Judge’ ਪਾ ਰਿਹਾ ਹੈ ਧੱਕ, ਛਾਇਆ ਟਰੈਂਡਿੰਗ ‘ਚ ਨੰਬਰ ਇੱਕ ‘ਤੇ, ਅਦਾਕਾਰਾ ਰੂਪੀ ਗਿੱਲ ਤੇ ਮਨਕਿਰਤ ਔਲਖ ਦੀ ਰੋਮਾਂਟਿਕ ਕਮਿਸਟਰੀ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ, ਦੇਖੋ ਵੀਡੀਓ

inside image of srivalli

ਤੁਹਾਨੂੰ ਦੱਸ ਦੇਈਏ ਕਿ ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡਨਾ ਸਟਾਰਰ ਫ਼ਿਲਮ ਪੁਸ਼ਪਾ ਦੇ ਗੀਤ ਅਤੇ ਡਾਇਲਾਗ ਕਾਫੀ ਸੁਰਖੀਆਂ ਬਟੋਰ ਰਹੇ ਹਨ। ਰਿਲੀਜ਼ ਹੋਣ ਦੇ ਕਾਫੀ ਸਮੇਂ ਬਾਅਦ ਵੀ ਪੁਸ਼ਪਾ ਦਾ ਖੁਮਾਰ ਦਰਸ਼ਕਾਂ ਦੇ ਸਿਲ ਉੱਤੇ ਛਾਇਆ ਹੋਇਆ ਹੈ। ਫ਼ਿਲਮ ਦੇ ਸ਼੍ਰੀਵੱਲੀ ਗੀਤ ਨੂੰ ਦੇਸ਼ 'ਚ ਹੀ ਨਹੀਂ ਸਗੋਂ ਹੋਰ ਦੇਸ਼ਾਂ 'ਚ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਸ਼੍ਰੀਵੱਲੀ ਗੀਤ ਉੱਤੇ 2.6 ਮਿਲੀਅਨ ਇੰਸਟਾ ਰੀਲਾਂ ਬਣਨ ਚੁੱਕੀਆਂ ਹਨ।  ਬਾਲੀਵੁੱਡ ਦੇ ਕਈ ਨਾਮੀ ਕਲਾਕਾਰ ਇਸ ਗੀਤ ਉੱਤੇ ਆਪਣੀ ਵੀਡੀਓਜ਼ ਬਣਾ ਚੁੱਕੇ ਹਨ।

 

View this post on Instagram

 

A post shared by T-Series (@tseries.official)

You may also like