ਫ਼ਿਲਮ "ਧੜਕ" ਦਾ ਟ੍ਰੇਲਰ ਰਿਲੀਜ਼, ਰਾਜਸਥਾਨੀ ਰੰਗ ਵਿਚ ਨਜ਼ਰ ਆਈ ਸ਼੍ਰੀਦੇਵੀ ਦੀ ਧੀ (ਵੀਡੀਓ)

Written by  Gourav Kochhar   |  June 11th 2018 12:01 PM  |  Updated: June 11th 2018 12:01 PM

ਫ਼ਿਲਮ "ਧੜਕ" ਦਾ ਟ੍ਰੇਲਰ ਰਿਲੀਜ਼, ਰਾਜਸਥਾਨੀ ਰੰਗ ਵਿਚ ਨਜ਼ਰ ਆਈ ਸ਼੍ਰੀਦੇਵੀ ਦੀ ਧੀ (ਵੀਡੀਓ)

ਜਾਨਹਵੀ ਕਪੂਰ ਅਤੇ ਈਸ਼ਾਨ ਖੱਟਰ ਦੀ ਫਿਲਮ 'ਧੜਕ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਟਰੇਲਰ 'ਚ ਜਾਹਨਵੀ Janhvi ਅਤੇ ਈਸ਼ਾਨ ਦੀ ਖੂਬਸੂਰਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਫਿਲਮ ਦੀ ਕਹਾਣੀ ਰਾਜਸਥਾਨ ਦੀ ਪਿੱਠਭੂਮੀ 'ਤੇ ਆਧਾਰਿਤ ਹੈ। ਉੱਥੇ ਹੀ ਫਿਲਮ 'ਚ ਦੋਵੇਂ ਰਾਜਸਥਾਨੀ ਭਾਸ਼ਾ ਬੋਲਦੇ ਨਜ਼ਰ ਆ ਰਹੇ ਹਨ। ਉਝੰ ਤਾਂ ਟਰੇਲਰ ਦੇਖਣ ਤੋਂ ਬਾਅਦ ਫਿਲਮ ਦੀ ਕਹਾਣੀ ਸਮਝ ਆ ਜਾਂਦੀ ਹੈ। ਇਸ ਫਿਲਮ ਦੋ ਕਾਲਜ ਸਟੂਡੈਂਟ ਦੀ ਲਵ ਸਟੋਰੀ ਦਿਖਾਈ ਗਈ ਹੈ, ਜਿਨ੍ਹਾਂ ਨੂੰ ਇਕ ਦੂਜੇ ਨਾਲ ਪਿਆਰ ਹੋ ਜਾਂਦਾ ਹੈ ਅਤੇ ਲੜਕੀ ਦੇ ਪਰਿਵਾਰ ਵਾਲੇ ਇਸ ਪਿਆਰ ਦੇ ਖਿਲਾਫ ਹੁੰਦੇ ਹਨ।

janhvi kapoor

ਫਿਲਮ 'ਚ ਆਸ਼ੁਤੋਸ਼ ਰਾਣਾ ਇਕ ਨੇਤਾ ਦੇ ਕਿਰਦਾਰ 'ਚ ਹਨ ਜਿਸ ਦੀ ਬੇਟੀ ਜਾਨਹਵੀ ਕਪੂਰ janhvi kapoor ਹੈ। ਪਰਿਵਾਰ ਦੀ ਸਹਿਮਤੀ ਖਿਲਾਫ ਦੋਵੇਂ ਘਰੋਂ ਭੱਜ ਜਾਂਦੇ ਹਨ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਕਿਹੜੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਸ ਦੀ ਝਲਕ ਤੁਸੀਂ ਫਿਲਮ ਦੇ ਟਰੇਲਰ 'ਚ ਸਾਫ ਦੇਖ ਸਕਦੇ ਹੋ।

https://www.youtube.com/watch?v=TIE92mUvSsw

janhvi kapoor

ਦੱਸਣਯੋਗ ਹੈ ਕਿ ਫਿਲਮ 'ਧੜਕ' ਦਾ ਨਿਰਦੇਸ਼ਕ ਸ਼ਸ਼ਾਂਕ ਖੇਤਾਨ ਕਰ ਰਹੇ ਹਨ, ਉੱਥੇ ਹੀ ਫਿਲਮ ਨੂੰ ਕਰਨ ਜੌਹਰ karan johar ਦੇ ਧਰਮਾ ਪ੍ਰੋਡਕਸ਼ਨ ਹੇਠ ਪ੍ਰੋਡਿਊਸ ਕੀਤਾ ਗਿਆ ਹੈ। ਬੀਤੇ ਦਿਨੀਂ ਫਿਲਮ ਸੈੱਟ ਤੋਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਜਾਨਹਵੀ janhvi -ਈਸ਼ਾਨ ਦੀ ਝਲਕ ਦੇਖਣ ਨੂੰ ਮਿਲੀ ਸੀ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਹਨ। ਇਸ ਤੋਂ ਇਲਾਵਾ ਇਹ ਫਿਲਮ 20 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

janhvi kapoor

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network