ਪੀਟੀਸੀ ਪਲੇਅ ਐਪ ‘ਤੇ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਉਡੀਕ’

written by Shaminder | May 06, 2022

ਪੀਟੀਸੀ ਪੰਜਾਬੀ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਨਿੱਤ ਨਵੀਆਂ ਕਹਾਣੀਆਂ ਲੈ ਕੇ ਆਉਂਦਾ ਹੈ ।ਪੀਟੀਸੀ ਬਾਕਸ ਆਫ਼ਿਸ ‘ਤੇ ਜ਼ਿੰਦਗੀ ਦੇ ਵੱਖ ਵੱਖ ਰੰਗਾਂ ਨੂੰ ਦਰਸਾਉਂਦੀਆਂ ਕਹਾਣੀਆਂ ਪੇਸ਼ ਕੀਤੀਆਂ ਜਾਂਦੀਆਂ ਹਨ । ਇਸੇ ਲੜੀ ਦੇ ਤਹਿਤ ਪੀਟੀਸੀ ਪੰਜਾਬੀ ‘ਤੇ ਰਿਸ਼ਤਿਆਂ ਨੂੰ ਦਰਸਾਉਂਦੀ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਉਡੀਕ’ (Udeek) 13  ਮਈ ਨੂੰ ਪੀਟੀਸੀ ਪਲੇਅ ਐਪ (PTC  Play App) ‘ਤੇ ਸਟ੍ਰੀਮ ਹੋਵੇਗੀ ।

Udeek, -

ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਇਸ ਹਫ਼ਤੇ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਕਬੂਲਨਾਮਾ’

ਰਾਜੇਸ਼ ਭਾਟੀਆ ਦੇ ਵੱਲੋਂ ਤਿਆਰ ਕੀਤੀ ਗਈ ਇਸ ਫ਼ਿਲਮ ‘ਚ ਇੱਕ ਅਜਿਹੀ ਕੁੜੀ ਦੀ ਕਹਾਣੀ ਨੂੰ ਦਰਸਾਇਆ ਜਾਵੇਗਾ ਜੋ ਕਿ ਆਪਣਿਆਂ ਦੀ ਭਾਲ ‘ਚ ਪਾਕਿਸਤਾਨ ਤੋਂ ਹਿੰਦੁਸਤਾਨ ਦੀ ਧਰਤੀ ‘ਤੇ ਆਉਂਦੀ ਹੈ। ਪਰ ਆਪਣਿਆਂ ਦੀ ਤਲਾਸ਼ ‘ਚ ਗੁਆਂਢੀ ਮੁਲਕ ਤੋਂ ਆਈ ਇਸ ਕੁੜੀ ਦਾ ਮਿਲਾਪ ਉਸ ਦੇ ਆਪਣਿਆਂ ਦੇ ਨਾਲ ਹੋਵੇਗਾ ।

Udeek, -

ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਬਿਆਨ’

ਇਹ ਵੇਖਣਾ ਬੇਹੱਦ ਦਿਲਚਸਪ ਹੋਵੇਗਾ, ਕਿਉਂਕਿ ਕੁੜੀ ਜਦੋਂ ਹਿੰਦੁਸਤਾਨ ਦੀ ਧਰਤੀ ‘ਤੇ ਆਉਂਦੀ ਹੈ ਤਾਂ ਉਸ ਨੂੰ ਕੁਝ ਅਜਿਹਾ ਪਤਾ ਲੱਗਦਾ ਹੈ ਕਿ ਉਸ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ । ਆਖਿਰ ਅਜਿਹਾ ਕੀ ਹੁੰਦਾ ਹੈ ਇਸ ਕੁੜੀ ਨਾਲ ! ਕੀ ਉਸ ਦਾ ਆਪਣਿਆਂ ਮਿਲਾਪ ਹੋਵੇਗਾ।

Udeek, -

ਕੀ ਉਸ ਦੀ ਵਰਿ੍ਹਆਂ ਤੋਂ ਚਲੀ ਆ ਰਹੀ ‘ਉਡੀਕ’ ਖ਼ਤਮ ਹੋ ਸਕੇਗੀ । ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਤੁਹਾਨੂੰ ਵੇਖਣ ਨੂੰ ਮਿਲੇਗਾ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਉਡੀਕ’ ‘ਚ । ਵੇਖਣਾ ਨਾਂ ਭੁੱਲਣਾ, 13 ਮਈ, ਦਿਨ ਸ਼ੁੱਕਰਵਾਰ ਨੂੰ ਸਿਰਫ਼ ਪੀਟੀਸੀ ਪਲੇਅ ਐਪ  ‘ਤੇ । ਨਵੀਆਂ-ਨਵੀਆਂ ਫ਼ਿਲਮਾਂ ਅਤੇ ਹੋਰ ਮਨੋਰੰਜਨ ਭਰਪੂਰ ਪ੍ਰੋਗਰਾਮ ਵੇਖਣ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੀਟੀਸੀ ਪਲੇਅ ਐਪ ।

http://onelink.to/shupwt 

 

View this post on Instagram

 

A post shared by PTC Punjabi (@ptcpunjabi)

You may also like