ਆਲੀਆ ਭੱਟ ਹਸਪਤਾਲ ਚੋਂ ਹੋਈ ਡਿਸਚਾਰਜ, ਨਵਜੰਮੀ ਬੱਚੀ ਦੇ ਨਾਲ ਹਸਪਤਾਲ ਚੋਂ ਘਰ ਲਈ ਹੋਈ ਰਵਾਨਾ

written by Shaminder | November 10, 2022 10:25am

ਆਲੀਆ ਭੱਟ(Alia Bhatt)  ਜਿਸ ਨੇ ਕਿ ਬੀਤੇ ਦਿਨੀਂ ਇੱਕ ਪਿਆਰੀ ਜਿਹੀ ਬੱਚੀ ਨੂੰ ਜਨਮ ਦਿੱਤਾ ਸੀ । ਉਹ ਹਸਪਤਾਲ ਤੋਂ ਡਿਸਚਾਰਜ ਹੋ ਚੁੱਕੀ ਹੈ । ਜਿਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੀ ਹੋ ਕਿ ਆਲੀਆ ਭੱਟ ਨਵਜੰਮੀ ਬੱਚੀ ਦੇ ਨਾਲ ਆਪਣੇ ਘਰ ਲਈ ਰਵਾਨਾ ਹੋ ਗਈ ਹੈ ।

ranbir kapoor and alia bhatt image source: instagram

ਹੋਰ ਪੜ੍ਹੋ : ਸੰਨੀ ਦਿਓਲ ਫ਼ਿਲਮ ‘ਬਾਪ’ ਦੀ ਸ਼ੂਟਿੰਗ ‘ਚ ਰੁੱਝੇ, ਦਿਖਿਆ ਅਦਾਕਾਰ ਦਾ ਨਵਾਂ ਅੰਦਾਜ਼

ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਘਰ ਇੱਕ ਪਿਆਰੀ ਜਿਹੀ ਬੱਚੀ ਨੇ ਜਨਮ ਲਿਆ ਹੈ । ਜਿਸ ਦੀਆਂ ਕਈ ਫੇਕ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ ।ਪਰ ਇਸ ਵੀਡੀਓ ‘ਚ ਦੋਵਾਂ ਦਾ ਚਿਹਰਾ ਦਿਖਾਈ ਨਹੀਂ ਦੇ ਰਿਹਾ ।

alia bhatt at hospital

ਹੋਰ ਪੜ੍ਹੋ :  ਮਰਨ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ ‘ਤੇ ਰਾਜ ਕਰ ਰਿਹਾ ਸਿੱਧੂ ਮੂਸੇਵਾਲਾ, ਨਵਾਂ ਗੀਤ ‘ਵਾਰ’ ਯੂ-ਟਿਊਬ ‘ਤੇ ਟਰੈਡਿੰਗ ‘ਚ ਚੱਲ ਰਿਹਾ

ਕਿਉਂ ਕਿ ਇਹ ਪਰਿਵਾਰ ਦੋ ਕਾਰਾਂ ‘ਚ ਸਵਾਰ ਸੀ ਅਤੇ ਕੈਮਰਾਮੈਨਸ ਨੇ ਵੀ ਕਾਫੀ ਕੋਸ਼ਿਸ਼ ਕੀਤੀ ਕਾਰ ਅੰਦਰੋਂ ਤਸਵੀਰਾਂ ਲੈਣ ਦੀ, ਪਰ ਕਿਸੇ ਦਾ ਚਿਹਰਾ ਵੀ ਦਿਖਾਈ ਨਹੀਂ ਦਿੱਤਾ ।ਸੋਸ਼ਲ ਮੀਡੀਆ ‘ਤੇ ਲਗਾਤਾਰ ਇਸ ਜੋੜੀ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ । ਰਣਬੀਰ ਕਪੂਰ ਅਤੇ ਆਲੀਆ ਭੱਟ ਬ੍ਰਹਮਾਸਤਰ ਦੇ ਸੈੱਟ ‘ਤੇ ਇੱਕ ਦੂਜੇ ਦੇ ਕਰੀਬ ਆਏ ਸਨ ।

alia bhatt new pics image source: Instagram

ਇਸੇ ਦੌਰਾਨ ਦੋਹਾਂ ਦੇ ਅਫੇਅਰ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਅਤੇ ਆਖਿਰਕਾਰ ਦੋਨਾਂ ਨੇ ਇੱਕ ਦੂਜੇ ਨੂੰ ਆਪਣਾ ਹਮਸਫਰ ਬਣਾ ਲਿਆ ਅਤੇ ਅਪ੍ਰੈਲ ‘ਚ ਇਸੇ ਸਾਲ ਦੋਵਾਂ ਨੇ ਵਿਆਹ ਕਰਵਾ ਲਿਆ । ਵਿਆਹ ਤੋਂ ਦੋ ਮਹੀਨੇ ਬਾਅਦ ਹੀ ਆਲੀਆ ਭੱਟ ਨੇ ਆਪਣੀ ਪ੍ਰੈਗਨੇਂਸੀ ਦਾ ਐਲਾਨ ਕਰ ਦਿੱਤਾ ਸੀ ।

You may also like