ਦੇਖੋ ਵੀਡੀਓ : ਬੱਚੇ-ਬੱਚੇ ਲਾ ਰਹੇ ਨੇ ਕਿਸਾਨ ਮਜ਼ਦੂਰ ਏਕਤਾ ਦੇ ਨਾਅਰੇ, ਦੇਖੋ ਕਿਵੇਂ ਕੰਵਰ ਗਰੇਵਲ ਬੱਚਿਆਂ ਨੂੰ ਜੋੜ ਰਹੇ ਨੇ ਕਿਸਾਨੀ ਅੰਦੋਲਨ ਦੇ ਨਾਲ

written by Lajwinder kaur | February 07, 2021

ਕਿਸਾਨੀ ਸੰਘਰਸ਼ ਜੋ ਕਿ 73ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ। ਕਿਸਾਨ ਦਿੱਲੀ ਦੀਆਂ ਬਰੂਰਾਂ ਉੱਤੇ ਸ਼ਾਂਤਮਈ ਰੂਪ ‘ਚ ਪ੍ਰਦਰਸ਼ਨ ਕਰ ਰਹੇ ਨੇ । ਪੰਜਾਬੀ ਕਲਾਕਾਰ ਵੀ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਖੜ੍ਹੇ ਹੋਏ ਨੇ। ਪੰਜਾਬੀ ਗਾਇਕ ਕੰਵਰ ਗਰੇਵਾਲ ਜੋ ਕਿ ਕਿਸਾਨੀ ਅੰਦੋਲਨ ‘ਚ ਕਾਫੀ ਸਰਗਰਮ ਨੇ । inside image of farmer protest ਹੋਰ ਪੜ੍ਹੋ : ਬ੍ਰਿਟਿਸ਼-ਪਾਕਿਸਤਾਨੀ ਬਾਕਸਰ ਅਮੀਰ ਖਾਨ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ‘ਚ ਕਿਸਾਨਾਂ ਦੀ ਜਿੱਤ ਲਈ ਕੀਤੀ ਅਰਦਾਸ, ਗਾਇਕ ਜੈਜ਼ੀ ਬੀ ਨੇ ਵੀ ਪੋਸਟ ਪਾ ਕੇ ਇਸ ਖਿਡਾਰੀ ਦਾ ਕੀਤਾ ਧੰਨਵਾਦ
ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ ‘ਚ ਉਹ ਲੋਕਾਂ ਨੂੰ ਇਸ ਅੰਦੋਲਨ ਦੇ ਨਾਲ ਜੋੜਦੇ ਹੋਏ ਦਿਖਾਈ ਦਿੱਤੇ । ਉਹ ਇੱਕ ਸਕੂਲ ਦੇ ਅੱਗੇ ਲੰਘੇ ਤੇ ਬੱਚਿਆਂ ਨੂੰ ਕਿਸਾਨੀ ਅੰਦੋਲਨ ਦੇ ਨਾਲ ਜੋੜਦੇ ਹੋਏ ਨਜ਼ਰ ਆਏ । ਉਹ ਬੱਚਿਆਂ ਨਾਲ ਕਿਸਾਨ ਮਜ਼ਦੂਰ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਨਜ਼ਰ ਆ ਆਏ । ਵੀਡੀਓ ‘ਚ ਬੱਚੇ ਵੀ ਉੱਚੀ-ਉੱਚੀ ਆਵਾਜ਼ ‘ਚ ਨਾਅਰੇ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ । ਵੀਡੀਓ ‘ਚ ਉਨ੍ਹਾਂ ਦੇ ਨਾਲ ਪੰਜਾਬੀ ਗਾਇਕ ਗੁਰਵਿੰਦਰ ਬਰਾੜ ਵੀ ਨਜ਼ਰ ਆ ਰਹੇ ਨੇ।  ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀ ਹੈ। inside pic of kanwar grewal ਕਿਸਾਨੀ ਅੰਦੋਲਨ ਜਿਸ ਦੀ ਗੂੰਜ ਹੁਣ ਵਿਦੇਸ਼ਾਂ ਚ ਵੀ ਸੁਣਨ ਨੂੰ ਮਿਲ ਰਹੀ ਹੈ। ਵਿਦੇਸ਼ ਦੀਆਂ ਨਾਮੀ ਹਸਤੀਆਂ ਵੀ ਕਿਸਾਨਾਂ ਦਾ ਸਮਰਥਨ ਕਰ ਰਹੇ ਨੇ। farmer protest in india

0 Comments
0

You may also like