ਦੇਖੋ ਵੀਡੀਓ : ਬਹੁਤ ਜਲਦ ਕੈਨੇਡਾ ਤੋਂ ਗਿੱਪੀ ਗਰੇਵਾਲ ਆ ਰਹੇ ਨੇ ਕਿਸਾਨਾਂ ਦਾ ਸਾਥ ਦੇਣ, ਦਿਲਜੀਤ ਦੋਸਾਂਝ ਦੇ ਸਮਰਥਨ ਕਹਿ ਦਿੱਤੀ ਇਹ ਗੱਲ

written by Lajwinder kaur | December 04, 2020

ਕਿਸਾਨਾਂ ਦਾ ਅੰਦੋਲਨ ਹੁਣ ਵਿਸ਼ਾਲ ਰੂਪ ਲੈ ਚੁੱਕਿਆ, ਜਿਸ ਕਰਕ ਪੂਰੇ ਦੇਸ਼ ਤੋਂ ਕਿਸਾਨ ਇਸ ਅੰਦਲੋਨ ‘ਚ ਭਾਗ ਲੈ ਰਹੇ ਨੇ। ਪੰਜਾਬੀ ਕਿਸਾਨਾਂ ਦੇ ਹੱਕਾਂ ਦੇ ਲਈ ਦੇਸ਼ ਤੋਂ ਲੈ ਕੇ ਵਿਦੇਸ਼ ‘ਚ ਵੱਸਦੇ ਪੰਜਾਬੀ ਵੀ ਪੂਰਾ ਸਾਥ ਦੇ ਰਹੇ ਨੇ । inside pic of farmer ਹੋਰ ਪੜ੍ਹੋ : ਕਿਸਾਨਾਂ ਨੂੰ ਸਪੋਟ ਕਰਦੇ ਨਜ਼ਰ ਆਏ ਗਿੱਪੀ ਗਰੇਵਾਲ ਦੇ ਪੁੱਤ ਏਕਮ ਤੇ ਸ਼ਿੰਦਾ, ਗਾਇਕ ਨੇ ਸ਼ੇਅਰ ਕੀਤਾ ਵੀਡੀਓ
ਉੱਧਰ ਪੰਜਾਬੀ ਕਲਾਕਾਰ ਵੀ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜ੍ਹੇ ਹੋਏ ਨੇ । ਗਿੱਪੀ ਗਰੇਵਾਲ ਜੋ ਕੇ ਕੈਨੇਡਾ ਤੋਂ  ਪੋਸਟਾਂ ਪਾ ਕੇ ਸੋਸ਼ਲ ਮੀਡੀਆ ਉੱਤੇ ਕਿਸਾਨਾਂ ਦੇ ਹੱਕਾਂ ਦੇ ਲਈ ਆਵਾਜ਼ ਚੁੱਕੇ ਰਹੇ ਨੇ । ਪੰਜਾਬੀਆਂ ਵੱਲੋਂ ਸੋਸ਼ਲ ਮੀਡੀਆ ਉੱਤੇ ਇਸ ਅੰਦਲੋਨ ਦੀਆਂ ਪੋਸਟਾਂ ਪਾ-ਪਾ ਕੇ ਹੁਣ ਇਹ ਮਾਮਲਾ ਅੰਦਰਾਸ਼ਟਰੀ ਪੱਧਰ ‘ਤੇ ਪਹੁੰਚ ਗਾਇਆ । ਜਿਸ ਕਰਕੇ ਵਿਦੇਸ਼ ਦੇ ਪ੍ਰਧਾਨ ਮੰਤਰੀ ਵੀ ਇਸ ਮੁੱਦੇ ਉੱਤੇ ਬੋਲ ਰਹੇ ਨੇ। gippy grewal ਗਿੱਪੀ ਗਰੇਵਾਲ ਨੇ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਦੱਸਿਆ ਹੈ ਕਿ ਏਨੀਂ ਦਿਨੀਂ ਉਹ ਏਕਾਂਤਵਾਸ ‘ਚ ਰਹਿ ਰਹੇ ਨੇ ਕਿਉਂਕਿ ਉਹ ਲੰਡਨ ਤੋਂ ਸ਼ੂਟਿੰਗ ਕਰਕੇ ਵਾਪਿਸ ਆਏ ਨੇ । ਪਰ ਉਹ ਬਹੁਤ ਜਲਦ ਦਿੱਲੀ ਕਿਸਾਨਾਂ ਦੇ ਸਮਰਥਨ ‘ਚ ਆ ਰਹੇ ਨੇ । ਉਨ੍ਹਾਂ ਨੇ ਇਸ ਵੀਡੀਓ ‘ਚ ਬਹੁਤ ਹੀ ਕੰਮ ਦੀਆਂ ਗੱਲਾਂ ਕੀਤੀਆਂ ਨੇ । inside pic of gippy grewal ਉਨ੍ਹਾਂ ਨੇ ਇਸ ਵੀਡੀਓ ‘ਚ ਕੰਗਨਾ ਰਣੌਤ ਨੂੰ ਵੀ ਝਾੜ ਪਾਈ ਹੈ। ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਦੇ ਹੱਕ ‘ਚ ਬੋਲਦੇ ਹੋਏ ਨਜ਼ਰ ਆਏ । ਉਨ੍ਹਾਂ ਲੋਕਾਂ ਨੂੰ ਅਕਲ ਨੂੰ ਹੱਥ ਮਾਰਨ ਨੂੰ ਕਿਹਾ ਜੋ ਦਿਲਜੀਤ ਦੇ ਕਿਸਾਨ ਬਾਰੇ ਬੁਰਾ ਭਲਾ ਕਹਿ ਰਹੇ ਨੇ।  

 
View this post on Instagram
 

A post shared by Gippy Grewal (@gippygrewal)

     

0 Comments
0

You may also like