ਪਿਆਰ ਦੇ ਰੰਗਾਂ ਨਾਲ ਭਰਿਆ ਗੀਤ ‘Tenu Yaad Karaan’ ਛਾਇਆ ਟਰੈਂਡਿੰਗ ‘ਚ, ਦੇਖਣ ਨੂੰ ਮਿਲ ਰਹੀ ਹੈ ਗੁਰਨਜ਼ਰ ਤੇ ਜੈਸਮੀਨ ਭਸੀਨ ਦੀ ਰੋਮਾਂਟਿਕ ਕਮਿਸਟਰੀ, ਦੇਖੋ ਵੀਡੀਓ

written by Lajwinder kaur | June 16, 2021

ਮਿਊਜ਼ਿਕ ਕੰਪੋਜ਼ਰ ਤੇ ਗਾਇਕ ਗੁਰਨਜ਼ਰ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਨੇ। ‘ਤੈਨੂੰ ਯਾਦ ਕਰਾਂ’ (Tenu Yaad Karaan) ਟਾਈਟਲ ਹੇਠ ਰੋਮਾਂਟਿਕ ਗੀਤ ਨੂੰ ਗੁਰਨਜ਼ਰ ਤੇ ਫੀਮੇਲ ਗਾਇਕਾ ਅਸੀਸ ਕੌਰ ਨੇ ਮਿਲਕੇ ਗਾਇਆ ਹੈ। ਪਿਆਰ ਦੇ ਰੰਗਾਂ ਦੇ ਨਾਲ ਭਰਿਆ ਇਹ ਗੀਤ ਹਰ ਇੱਕ ਨੂੰ ਖੂਬ ਪਸੰਦ ਆ ਰਿਹਾ ਹੈ, ਜਿਸ ਕਰਕੇ ਇਹ ਗੀਤ ਯੂਟਿਊਬ ਉੱਤੇ ਟਰੈਂਡਿੰਗ ‘ਚ ਚੱਲ ਰਿਹਾ ਹੈ।

Gurnazar-Jasmin Bhasin Image Source: Instagram
ਹੋਰ ਪੜ੍ਹੋ : ਦੇਸੀ ਕਰਿਊ ਵਾਲਿਆਂ ਨੂੰ ਨਵੇਂ ਸਟੂਡੀਓ ਦੀਆਂ ਵਧਾਈਆਂ ਦੇਣ ਪਹੁੰਚੇ ਗਾਇਕ ਜੱਸੀ ਗਿੱਲ, ਦੇਖੋ ਤਸਵੀਰਾਂ
: ‘ਛੜਾ’ ਫ਼ਿਲਮ ਦੇ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਐਕਟਰੈੱਸ ਨੀਰੂ ਬਾਜਵਾ ਨੇ ਸਾਂਝੀਆਂ ਕੀਤੀਆਂ ਅਣਦੇਖੀਆਂ ਤਸਵੀਰਾਂ
actress jasmin bhansin Image Source: youtube
ਇਹ ਮਿੱਠਾ ਜਿਹਾ ਗੀਤ ਖੁਦ ਗੁਰਨਜ਼ਰ ਨੇ ਹੀ ਲਿਖਿਆ ਹੈ ਤੇ ਮਿਊਜ਼ਿਕ Groovster ਨੇ ਦਿੱਤਾ ਹੈ। ਗਾਣੇ ਦਾ ਮਿਊਜ਼ਿਕ ਵੀਡੀਓ ਗੁਰਿੰਦਰ ਬਾਵਾ (GURINDER BAWA)ਨੇ ਡਾਇਰੈਕਟ ਕੀਤਾ ਹੈ। ਵੀਡੀਓ ‘ਚ ਗੁਰਨਜ਼ਰ ਤੇ ਜੈਸਮੀਨ ਭਸੀਨ ਰੋਮਾਂਟਿਕ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਨੂੰ ਵ੍ਹਾਈਟ ਹਿੱਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।
gurnazar and jasmin bhasin song tenu yaad karaan Image Source: youtube
ਜੇ ਗੱਲ ਕਰੀਏ ਗੁਰਨਜ਼ਰ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕਾਂ ‘ਚੋਂ ਇੱਕ ਨੇ। ਉਨ੍ਹਾਂ ਨੇ ਮੇਰੇ ਯਾਰ, ਪਿੰਜਰਾ, ਤਬਾਹ, ਮੈਥੋਂ ਕਸੂਰ ਕੀ ਹੋਇਆ, ਬਲੈਕ ਐੱਨ ਵਾਈਟ, ਇਜ਼ਹਾਰ, ਆਦਤਾਂ ਵਰਗੇ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।

0 Comments
0

You may also like