ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ‘luxury Ship’ 'ਚ ਲੈ ਰਹੇ ਨੇ ਖੁਸ਼ਨੁਮਾ ਪਲਾਂ ਦਾ ਲੁਤਫ, ਅਦਾਕਾਰਾ ਨੇ ਸਾਂਝਾ ਕੀਤਾ ਇਹ ਵੀਡੀਓ

Written by  Lajwinder kaur   |  September 16th 2021 04:19 PM  |  Updated: September 16th 2021 05:19 PM

ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ‘luxury Ship’ 'ਚ ਲੈ ਰਹੇ ਨੇ ਖੁਸ਼ਨੁਮਾ ਪਲਾਂ ਦਾ ਲੁਤਫ, ਅਦਾਕਾਰਾ ਨੇ ਸਾਂਝਾ ਕੀਤਾ ਇਹ ਵੀਡੀਓ

ਆਸਿਮ ਰਿਆਜ਼ Asim Riaz  ਅਤੇ ਹਿਮਾਂਸ਼ੀ ਖੁਰਾਣਾ  Himanshi Khurana ਜੋ ਕਿ ਕਈ ਮਹੀਨਿਆਂ ਤੋਂ ਬਾਅਦ ਇਕੱਠੇ ਨਜ਼ਰ ਆਏ ਨੇ। ਜੀ ਹਾਂ ਪੰਜਾਬੀ ਮਨੋਰੰਜਨ ਜਗਤ ਦੀ ਖ਼ੂਬਸੂਰਤ ਅਦਾਕਾਰਾ ਹਿਮਾਂਸ਼ੀ ਖੁਰਾਣਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਜਿਸ ਕਰਕੇ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਲੰਬੀ ਚੌੜੀ ਫੈਨ ਫਾਲਵਿੰਗ ਲਿਸਟ ਹੈ।

ਹੋਰ ਪੜ੍ਹੋ : ਬਾਈਕ ‘ਤੇ ਕਿਸਾਨੀ ਝੰਡਾ ਲੈ ਕੇ ਨਿਕਲੇ ਹੀਰੋ ਕਰਤਾਰ ਚੀਮਾ, ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ਐਕਟਰ ਦਾ ਇਹ ਅੰਦਾਜ਼

inside image of asim and himanshi-min

ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਨਵਾਂ ਵੀਡੀਓ ਪੋਸਟ ਕੀਤਾ ਹੈ। ਜਿਸ ‘ਚ ਉਹ ਆਸਿਮ ਰਿਆਜ਼ ਦੇ ਨਾਲ ਨਜ਼ਰ ਆ ਰਹੀ ਹੈ। ਦੋਵੇਂ ਇਕੱਠੇ ਚੱਲਦੇ ਹੋਏ ਨਜ਼ਰ ਆ ਰਹੇ ਨੇ।  ਆਸਿਮ ਰਿਆਜ਼ ਨੇ ਬਲੈਕ ਰੰਗ ਦਾ ਕੂਲ ਆਊਟ ਫਿੱਟ ਪਾਇਆ ਹੋਇਆ ਹੈ ਤੇ ਹਿਮਾਂਸ਼ੀ ਜਿਨ੍ਹਾਂ ਨੇ ਵ੍ਹਾਈਟ ਰੰਗ ਦੀ ਸ਼ਰਟ ਦੇ ਨਾਲ ਸਕਾਈ ਬਲਿਊ ਰੰਗ ਦੀ ਸਕਰਟ ਪਾਈ ਹੋਈ ਹੈ । ਜੀ ਹਾਂ ਇਹ ਜੋੜੀ 'Cruise with the Stars' ਨਾਂਅ ਦੇ ਪ੍ਰੋਗਰਾਮ ‘ਚ ਸ਼ਾਮਿਲ ਨੇ। ਜਿੱਥੇ ਦੋਵਾਂ ਆਪਣੀ ਜ਼ਿੰਦਗੀ ਦੇ ਖੁਸ਼ਨੁਮਾ ਪਲਾਂ ਇਨਜੁਆਏ ਕਰਦੇ ਹੋਏ ਨਜ਼ਰ ਆ ਰਹੇ ਨੇ। ਹਿਮਾਂਸ਼ੀ ਖੁਰਾਣਾ ਨੇ ਆਪਣੀ ਇੰਸਟਾ ਸਟੋਰੀ ‘ਚ ਆਸਿਮ ਦੇ ਨਾਲ ਮਸਤੀ ਕਰਦੇ ਹੋਏ ਪਲ ਸ਼ੇਅਰ ਕੀਤੇ ਨੇ।

inside image of himanshi khurana and aism riaz seen in luxury ship-min image source- instagram

ਹੋਰ ਪੜ੍ਹੋ : ਸਾਹ ਰੁਕ ਗਏ ਦਰਸ਼ਕਾਂ ਦੇ ਜਦੋਂ ਸਟੇਡੀਅਮ ਦੀ ਛੱਤ ਨਾਲ ਲਟਕਦੀ ਬਿੱਲੀ ਨੇ ਮਾਰੀ ਛਾਲ, ਇਸ ਤਰ੍ਹਾਂ ਦਰਸ਼ਕਾਂ ਨੇ ਬਚਾਈ ਇਸ ਬਿੱਲੀ ਦੀ ਜਾਨ, ਦੇਖੋ ਵਾਇਰਲ ਵੀਡੀਓ

ਦੱਸ ਦਈਏ ਦੋਵਾਂ ਦੀ ਜੋੜੀ ਬਿੱਗ ਬੌਸ ਸੀਜ਼ਨ 13 ਚ ਬਣੀ ਸੀ। ਜਿਸ ਕਰਕੇ ਦੋਵਾਂ ਦੀ ਜੋੜੀ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤਾ ਜਾਂਦਾ ਹੈ। ਜਿਸ ਕਰਕੇ ਦੋਵਾਂ ਕਈ ਪੰਜਾਬੀ ਤੇ ਹਿੰਦੀ ਗੀਤਾਂ ਦੀ ਮਿਊਜ਼ਿਕ ਵੀਡੀਓਜ਼ ‘ਚ ਇਕੱਠੇ ਅਦਾਕਾਰੀ ਕਰਦੇ ਹੋਏ ਨਜ਼ਰ ਆ ਚੁੱਕੇ ਨੇ। ਹਿਮਾਂਸ਼ੀ ਖੁਰਾਣਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਗੀਤਾਂ ‘ਚ ਬਤੌਰ ਮਾਡਲ ਕੰਮ ਕਰ ਚੁੱਕੀ ਹੈ । ਬਹੁਤ ਜਲਦ ਉਹ ਪੰਜਾਬੀ ਫ਼ਿਲਮ ‘ਚ ਵੀ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network