ਦੇਖੋ ਵੀਡੀਓ: ਮੰਨਤ ਨੂਰ ਤੇ ਸਿੰਗਾ ਦੀ ਜੁਗਲਬੰਦੀ ਵਾਲਾ ਇਹ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Reported by: PTC Punjabi Desk | Edited by: Lajwinder kaur  |  June 28th 2021 04:19 PM |  Updated: June 28th 2021 04:19 PM

ਦੇਖੋ ਵੀਡੀਓ: ਮੰਨਤ ਨੂਰ ਤੇ ਸਿੰਗਾ ਦੀ ਜੁਗਲਬੰਦੀ ਵਾਲਾ ਇਹ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਲੌਂਗ ਲਾਚੀ ਫੇਮ ਗਾਇਕਾ ਮੰਨਤ ਨੂਰ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਗਾਇਕੀ ਦੇ ਨਾਲ ਆਪਣੀ ਡਾਂਸ ਵਾਲੀ ਵੀਡੀਓ ਵੀ ਸਾਂਝੀ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੇ ਸਾਥੀ ਗਾਇਕ ਦੇ ਨਾਲ ਇੱਕ ਸੌਂਗ ਵੀਡੀਓ ਬਣਾ ਕੇ ਪੋਸਟ ਕੀਤੀ ਹੈ।

singer mannat noor image source- instagram

ਹੋਰ ਪੜ੍ਹੋ :  ਸ਼ਿਵਜੋਤ ਤੇ ਗੁਰਲੇਜ਼ ਅਖਤਰ ਦਾ ਨਵਾਂ ਗੀਤ ‘Fanaa’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਗਾਣੇ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

: ਹਰ ਇੱਕ ਨੂੰ ਪਸੰਦ ਆ ਰਿਹਾ ਹੈ ਸ਼ਿਲਪਾ ਸ਼ੈੱਟੀ ਦਾ ਇਹ ਵੀਡੀਓ, ਭੰਗੜਾ ਸਟਾਈਲ ਦੇ ਨਾਲ ਕਸਰਤ ਕਰਦੀ ਆਈ ਨਜ਼ਰ, ਇੱਕ ਮਿਲੀਅਨ ਤੋਂ ਵੱਧ ਵਰ ਦੇਖਿਆ ਗਿਆ ਹੈ ਇਹ ਵੀਡੀਓ

singga and mannat noor image source- instagram

ਜੀ ਹਾਂ ਇਸ ਵੀਡੀਓ ‘ਚ ਉਨ੍ਹਾਂ ਦੇ ਨਾਲ ਗਾਇਕ ਸਿੰਗਾ ਨਜ਼ਰ ਆ ਰਹੇ ਨੇ। ਇਸ ਵੀਡੀਓ ‘ਚ ਦੋਵੇਂ ਗਾਇਕ ਆਪੋ ਆਪਣੇ ਗੀਤ ਦੇ ਨਾਲ ਜੁਗਲਬੰਦੀ ਪੇਸ਼ ਕਰ ਰਹੇ ਨੇ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਇੰਸਟਾਗ੍ਰਾਮ ਅਕਾਉਂਟ ਉੱਤੇ ਦੇਖ ਚੁੱਕੇ ਨੇ।

Singga image source- instagram

ਜੇ ਗੱਲ ਕਰੀਏ ਮੰਨਤ ਨੂਰ ਤੇ ਸਿੰਗਾ ਦੇ ਵਰਕ ਫਰੰਟ ਦੀ ਤਾਂ ਦੋਵੇਂ ਹੀ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਦੋਵੇਂ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ। ਮੰਨਤ ਨੂਰ ਤੇ ਸਿੰਗਾ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network