ਮੁਟਿਆਰ ਦੀਆਂ ਡਿਮਾਂਡਾਂ ਪੂਰੀਆਂ ਕਰਦੇ ਨਜ਼ਰ ਆਏ ਗਾਇਕ ਪਰਮੀਸ਼ ਵਰਮਾ, ਨਵਾਂ ਗੀਤ ‘ਹੋਰ ਦੱਸ’ ਛਾਇਆ ਟਰੈਂਡਿੰਗ ‘ਚ

written by Lajwinder kaur | September 10, 2021

ਪੰਜਾਬੀ ਗਾਇਕ ਤੇ ਐਕਟਰ ਪਰਮੀਸ਼ ਵਰਮਾ (Parmish Verma) ਜੋ ਕਿ ਏਨੀਂ ਦਿਨੀਂ ਕੈਨੇਡਾ ‘ਚ ਪਹੁੰਚੇ ਹੋਏ ਨੇ। ਏਨੀਂ ਦਿਨੀਂ ਆਪਣੀ ਲਵ ਲਾਈਫ ਨੂੰ ਇਨਜੁਆਏ ਕਰ ਰਹੇ ਨੇ। ਜ਼ਿੰਦਗੀ ‘ਚ ਪਿਆਰ ਨੂੰ ਪਾ ਕੇ ਉਨ੍ਹਾਂ ਦੀ ਖੁਸ਼ੀ ਸੱਤਵੇਂ ਆਸਮਾਨ ਉੱਤੇ ਪਹੁੰਚੀ ਹੋਈ ਹੈ। ਉਧਰ ਪਰਮੀਸ਼ ਵਰਮਾ ਦੇ ਵਿਆਹ ਦੀ ਖ਼ਬਰ ਸੁਣ ਕੇ ਉਨ੍ਹਾਂ ਦੇ ਸਾਥੀ ਕਲਾਕਾਰ ਵੀ ਪੱਬਾਂ ਭਾਰ ਹੋਏ ਪਏ ਨੇ। ਇਸ ਵਿਚਕਾਰ ਗਾਇਕ ਪਰਮੀਸ਼ ਵਰਮਾ ਨੇ ਆਪਣਾ ਰੋਮਾਂਟਿਕ ਗੀਤ ਵੀ ਰਿਲੀਜ਼ ਕਰ ਦਿੱਤਾ ਹੈ। ਜੀ ਹਾਂ ਉਹ ‘ਹੋਰ ਦੱਸ’ Hor Dus ਟਾਈਟਲ ਹੇਠ ਰੋਮਾਂਟਿਕ ਗੀਤ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਏ ਨੇ।

parmish verma fiance Geet Grewal happy birthday-min Image Source -Instagram

ਹੋਰ ਪੜ੍ਹੋ : 'ਬਚਪਨ ਕਾ ਪਿਆਰ' ਫੇਮ ਸਹਿਦੇਵ ਨੇ ਹੁਣ Money Heist ਦਾ ਗਾਇਆ ਗਾਣਾ, ਵੀਡੀਓ ਹੋਇਆ ਵਾਇਰਲ

ਜੀ ਹਾਂ ਗੀਤ ‘ਚ ਉਹ ਆਪਣੀ ਪ੍ਰੇਮਿਕਾ ਦੀਆਂ ਖੁਸ਼ੀਆਂ ਪੂਰੀਆਂ ਕਰਦੇ ਹੋਏ ਨਜ਼ਰ ਆ ਰਹੇ ਨੇ। ਉਹ ਮੁਟਿਆਰ ਨੂੰ ਪੁੱਛਦੇ ਨੇ ਹੋਰ ਦੱਸ ਤੈਨੂੰ ਕੀ ਚਾਹੀਦਾ ਹੈ। ਇਹ ਗੀਤ ਦੋ ਪਿਆਰ ਕਰਨ ਵਾਲਿਆਂ ਦੇ ਪਿਆਰੇ ਜਿਹੇ ਰਿਸ਼ਤੇ ਨੂੰ ਬਿਆਨ ਕਰ ਰਿਹਾ ਹੈ। ਦੱਸ ਦਈਏ ਇਸ ਗੀਤ ਦੇ ਬੋਲ Homeboy ਨੇ ਲਿਖੇ ਨੇ ਤੇ ਮਿਊਜ਼ਿਕ Yeah Proof ਨੇ ਦਿੱਤਾ ਹੈ। ਗਾਣੇ ਦਾ ਵੀਡੀਓ ਵਿਦੇਸ਼ ਚ ਹੀ ਸ਼ੂਟ ਕੀਤਾ ਗਿਆ ਹੈ । ਇਸ ਗੀਤ ਨੂੰ ਵ੍ਹਾਈਟ ਹਿੱਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸ ਕਰਕੇ ਗੀਤ ਯੂਟਿਊਬ ਤੇ ਟਰੈਂਡਿੰਗ ‘ਚ ਚੱਲ ਰਿਹਾ ਹੈ।

inside image of parmish verma Image Source -Instagram

ਹੋਰ ਪੜ੍ਹੋ : ਸ਼ਾਹਿਦ ਕਪੂਰ ਨੇ ਪਤਨੀ ਮੀਰਾ ਨੂੰ ਰੋਮਾਂਟਿਕ ਅੰਦਾਜ਼ ਦੇ ਨਾਲ ਦਿੱਤੀ ਜਨਮਦਿਨ ਦੀ ਵਧਾਈ, ਪ੍ਰਸ਼ੰਸਕ ਤੇ ਕਲਾਕਾਰ ਵੀ ਕਰ ਰਹੇ ਨੇ ਮੀਰਾ ਰਾਜਪੂਤ ਨੂੰ ਵਿਸ਼

ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਗਾਇਕੀ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕਾਫੀ ਸਰਗਰਮ ਨੇ। ਉਹ ਬਤੌਰ ਹੀਰੋ ਵੀ ਕਈ ਸੁਪਰ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੇ ਨੇ। ਉਹ ਅਖੀਰਲੀ ਵਾਰ ‘ਜਿੰਦੇ ਮੇਰੀਏ’ ਫ਼ਿਲਮ ‘ਚ ਸੋਨਮ ਬਾਜਵਾ ਦੇ ਨਾਲ ਸਿਲਵਰ ਸਕਰੀਨ ਉੱਤੇ ਨਜ਼ਰ ਆਏ ਸੀ। ਇਸ ਤੋਂ ਇਲਾਵਾ ਉਹ ‘ਮੈਂ ਤੇ ਬਾਪੂ’ ਫ਼ਿਲਮ ‘ਚ ਨਜ਼ਰ ਆਉਣਗੇ।

0 Comments
0

You may also like