ਪ੍ਰਿਯੰਕਾ ਚੋਪੜਾ ਦੇ ਬਾਡੀਗਾਰਡ ਨੂੰ ਦੇਖਕੇ ਫੈਨਜ਼ ਹੈਰਾਨ, ਕਿਸੇ ਹਾਲੀਵੁੱਡ ਹੀਰੋ ਤੋਂ ਘੱਟ ਨਹੀਂ ਹੈ, ਦੇਖੋ ਵੀਡੀਓ

written by Lajwinder kaur | November 04, 2022 10:46am

Priyanka Chopra's bodyguard: ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਇੱਕ ਵਾਰ ਫਿਰ ਮੁੰਬਈ ਵਿੱਚ ਨਜ਼ਰ ਆਈ ਹੈ। ਲਗਭਗ ਤਿੰਨ ਸਾਲ ਵਿਦੇਸ਼ 'ਚ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਤਾਜ ਹੋਟਲ 'ਚ ਦੇਖਿਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮੁੰਬਈ ਦੇ ਮਰੀਨ ਡਰਾਈਵ ਤੋਂ ਆਪਣੀਆਂ ਕੁਝ ਤਸਵੀਰਾਂ ਅਤੇ ਇੱਕ ਵੀਡੀਓ ਵੀ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਉਸ ਦੀ ਇੱਕ ਵੀਡੀਓ ਨੂੰ ਲੋਕਾਂ ਦੀਆਂ ਕਾਫੀ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ ਅਤੇ ਇਸ 'ਚ ਲੋਕਾਂ ਨੇ ਅਦਾਕਾਰਾ ਤੋਂ ਜ਼ਿਆਦਾ ਉਸ ਦੇ ਬਾਡੀਗਾਰਡ 'ਤੇ ਧਿਆਨ ਦਿੱਤਾ ਹੈ।

ਹੋਰ ਪੜ੍ਹੋ : Brahmastra On OTT: ਬ੍ਰਹਮਾਸਤਰ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਲਈ ਤਿਆਰ ਹੈ, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼

inside image of priyanka chopra image source: instagram

ਹੋਟਲ ਤੋਂ ਵਾਇਰਲ ਹੋ ਰਹੀ ਪ੍ਰਿਯੰਕਾ ਚੋਪੜਾ ਦਾ ਇਹ ਵੀਡੀਓ ਕਾਫੀ ਕਮਾਲ ਦਾ ਹੈ। ਪ੍ਰਿਯੰਕਾ ਚੋਪੜਾ ਇਸ ਵੀਡੀਓ 'ਚ ਖੂਬਸੂਰਤ ਲੱਗ ਰਹੀ ਹੈ। ਅਭਿਨੇਤਰੀ ਨੇ ਵੱਡੇ ਆਕਾਰ ਦਾ ਕੋਟ ਅਤੇ ਸਟਾਈਲਿਸ਼ ਪੈਂਟ ਪਾਈ ਹੋਈ ਹੈ ਅਤੇ ਉਸ ਦਾ ਬਾਡੀਗਾਰਡ ਲਗਾਤਾਰ ਉਸ ਦੀ ਸੁਰੱਖਿਆ ਕਰਦਾ ਨਜ਼ਰ ਆ ਰਿਹਾ ਹੈ। ਇੱਕ ਯੂਜ਼ਰ ਨੇ ਲਿਖਿਆ ਹੈ- ‘Bodyguard look like Deadpool’। ਇਸ ਤਰ੍ਹਾਂ ਯੂਜ਼ਰ ਪ੍ਰਿਯੰਕਾ ਦੇ ਨਾਲ ਬਾਡੀਗਾਰਡ ਦੀ ਤਾਰੀਫ ਕਰ ਰਹੇ ਹਨ।

Priyanka Chopra's bodyguard image image source: instagram

ਜਿੱਥੇ ਕੁਝ ਲੋਕਾਂ ਨੇ ਪ੍ਰਿਯੰਕਾ ਚੋਪੜਾ ਦੇ ਵਿਦੇਸ਼ੀ ਬਾਡੀਗਾਰਡ ਰੱਖਣ 'ਤੇ ਇਤਰਾਜ਼ ਜਤਾਇਆ, ਉੱਥੇ ਜ਼ਿਆਦਾਤਰ ਲੋਕਾਂ ਦਾ ਮੰਨਣਾ ਸੀ ਕਿ ਪ੍ਰਿਯੰਕਾ ਚੋਪੜਾ ਦਾ ਬਾਡੀਗਾਰਡ ਹਾਲੀਵੁੱਡ ਅਦਾਕਾਰ ਰਿਆਨ ਰੇਨੋਲਡਸ ਵਰਗਾ ਹੈ। ਲੋਕ ਦੇਸੀ ਗਰਲ ਪ੍ਰਿਯੰਕਾ ਚੋਪੜਾ ਦੇ ਵਿਦੇਸ਼ੀ ਬਾਡੀਗਾਰਡ ਦੀ ਸੋਸ਼ਲ ਮੀਡੀਆ ਉੱਤੇ ਖੂਬ ਚਰਚਾ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਰੇਨੋਲਡਸ ਉਹੀ ਅਦਾਕਾਰ ਹਨ ਜਿਨ੍ਹਾਂ ਨੇ ਫਿਲਮ 'ਡੈੱਡਪੂਲ' 'ਚ ਮੁੱਖ ਭੂਮਿਕਾ ਨਿਭਾਈ ਸੀ।

Priyanka Chopra image image source: instagram

ਤੁਹਾਨੂੰ ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਹੁਣ ਜ਼ਿਆਦਾਤਰ ਵਿਦੇਸ਼ਾਂ 'ਚ ਰਹਿੰਦੀ ਹੈ ਅਤੇ ਉਨ੍ਹਾਂ ਦਾ ਧਿਆਨ ਹਾਲੀਵੁੱਡ ਦੇ ਪ੍ਰੋਜੈਕਟਸ 'ਤੇ ਰਹਿੰਦਾ ਹੈ ਪਰ ਇਸ ਦੇ ਨਾਲ ਹੀ ਉਹ ਬਾਲੀਵੁੱਡ ਪ੍ਰੋਜੈਕਟਸ ਵੀ ਕਰਦੀ ਰਹਿੰਦੀ ਹੈ। ਪ੍ਰਿਯੰਕਾ ਚੋਪੜਾ ਅਖੀਰਲੀ ਵਾਰ ਭਾਰਤੀ ਫ਼ਿਲਮ 'ਦਿ ਵ੍ਹਾਈਟ ਟਾਈਗਰ' ਚ ਨਜ਼ਰ ਆਈ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤੀ ਗਈ ਸੀ।

 

 

View this post on Instagram

 

A post shared by Viral Bhayani (@viralbhayani)

You may also like