ਸ਼ਿੰਦੇ ਗਰੇਵਾਲ ਤੋਂ ਸਿੱਖੋ ਭੰਗੜਾ ਪਾਉਣਾ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਸ਼ਿੰਦੇ ਦਾ ਇਹ ਅੰਦਾਜ਼, ਦੇਖੋ ਵੀਡੀਓ

written by Lajwinder kaur | April 20, 2021 10:05am

ਗਿੱਪੀ ਗਰੇਵਾਲ ਦੇ ਵਿਚਕਾਰਲੇ ਬੇਟੇ ਸ਼ਿੰਦੇ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੁੰਦੀਆਂ ਨੇ। ਸ਼ਿੰਦਾ ਆਪਣੇ ਕਿਊਟ ਤੇ ਚੁਲਬੁਲੇ ਅੰਦਾਜ਼ ਦੇ ਨਾਲ ਹਰ ਇੱਕ ਦਾ ਦਿਲ ਜਿੱਤ ਲੈਂਦਾ ਹੈ। ਅਜਿਹਾ ਹੀ ਸ਼ਿੰਦੇ ਗਰੇਵਾਲ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ।

image of gippy grewal with family Image Source: instagram

 

ਹੋਰ ਪੜ੍ਹੋ : ਕੁਝ ਇਸ ਤਰ੍ਹਾਂ ਨਜ਼ਰ ਆਉਂਦੇ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦੇਣ ਵਾਲੇ ਗਾਇਕ ਬਲਵੀਰ ਬੋਪਾਰਾਏ, ਗੀਤਕਾਰ ਰਾਜ ਰਣਜੋਧ ਨੇ ਸਾਂਝੀ ਕੀਤੀ ਇਹ ਖ਼ਾਸ ਤਸਵੀਰ

shinda grewal Image Source: instagram

ਇਸ ਵੀਡੀਓ ‘ਚ ਸ਼ਿੰਦੇ ਆਪਣੇ ਅੰਦਾਜ਼ ਦੇ ਨਾਲ ਭੰਗੜਾ ਪਾ ਰਿਹਾ ਹੈ। ਇਸ ਵੀਡੀਓ ਨੂੰ ਗਿੱਪੀ ਗਰੇਵਾਲ ਆਪਣੇ ਮੋਬਾਇਲ ਕੈਮਰੇ ‘ਚ ਕੈਦ ਕਰ ਰਹੇ ਨੇ। ਵੀਡੀਓ ‘ਚ ਗਿੱਪੀ ਗਰੇਵਾਲ ਦੀ ਆਵਾਜ਼ ਸੁਣਨ ਨੂੰ ਮਿਲ ਰਹੀ ਹੈ। ਉਹ ਸ਼ਿੰਦੇ ਨੂੰ ਪੁੱਛਦੇ ਨੇ ਇਹ ਕਿਹੜਾ ਭੰਗੜਾ ਹੈ ਤਾਂ ਅੱਗੋਂ ਸ਼ਿੰਦਾ ਕਹਿੰਦਾ ਹੈ ਕਿ ਇਹ ਖੁੱਲ੍ਹਾ ਭੰਗੜਾ ਹੈ। ਦਰਸ਼ਕਾਂ ਨੂੰ ਸ਼ਿੰਦਾ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ।

shinda grewal with gurbaaz grewal Image Source: instagram

ਜੇ ਗੱਲ ਕਰੀਏ ਸ਼ਿੰਦੇ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਬਤੌਰ ਬਾਲ ਕਲਾਕਾਰ ਪੰਜਾਬੀ ਫ਼ਿਲਮੀ ਜਗਤ ‘ਚ ਕੰਮ ਕਰ ਰਿਹਾ ਹੈ। ਉਹ ਬਹੁਤ ਜਲਦ ਦਿਲਜੀਤ ਦੋਸਾਂਝ ਦੇ ਨਾਲ ‘ਹੌਸਲਾ ਰੱਖ’ ਫ਼ਿਲਮ ‘ਚ ਅਦਾਕਾਰੀ ਕਰਦਾ ਹੋਇਆ ਨਜ਼ਰ ਆਵੇਗਾ। ਇਸ ਤੋਂ ਪਹਿਲਾਂ ਸ਼ਿੰਦਾ ‘ਅਰਦਾਸ ਕਰਾਂ’ ਫ਼ਿਲਮ ‘ਚ ਨਜ਼ਰ ਆਇਆ ਸੀ। ਉਹ ਆਪਣੇ ਕਿਰਦਾਰ ਦੇ ਨਾਲ ਹਰ ਇੱਕ ਦੇ ਦਿਲ ‘ਤੇ ਆਪਣੀ ਛਾਪ ਛੱਡਣ ‘ਚ ਕਾਮਯਾਬ ਰਿਹਾ ਹੈ।

shinda grewal with honsala rakh wrap up party Image Source: instagram

 

You may also like