
ਹਿਨਾ ਖ਼ਾਨ (Hina Khan) ਬੀਤੇ ਦਿਨ ਆਪਣੇ ਮੈਨੇਜਰ ਦੇ ਵਿਆਹ (Manager Wedding) ‘ਚ ਪਹੁੰਚੀ । ਜਿੱਥੇ ਉਸ ਨੇ ਵਿਆਹ ‘ਚ ਖੂਬ ਮਸਤੀ ਕੀਤੀ । ਮੈਨੇਜਰ ਕੌਸ਼ਲ ਜੋਸ਼ੀ ਦੇ ਵਿਆਹ ‘ਚ ਜਦੋਂ ਜੁੱਤੀ ਚੋਰੀ ਕਰਨ ਦੀ ਰਸਮ ਦਾ ਸਮਾਂ ਆਇਆ ਤਾਂ ਹਿਨਾ ਨੇ ਆਪਣੇ ਮੈਨੇਜਰ ਕੌਸ਼ਲ ਜੋਸ਼ੀ ਤੋਂ 1 ਲੱਖ 11 ਹਜ਼ਾਰ ਰੁਪਏ ਦੀ ਮੰਗ ਕੀਤੀ। ਕੌਸ਼ਲ ਨੇ ਉਸ ਨੂੰ ਭਰੋਸਾ ਵੀ ਦਿੱਤਾ ਕਿ ਉਹ 1ਲੱਖ 11 ਹਜ਼ਾਰ ਦੇਵੇਗਾ।

ਹੋਰ ਪੜ੍ਹੋ : ਐਸ਼ਵਰਿਆ ਰਾਏ ਦੇ ਨਾਂਅ ‘ਤੇ ਜਾਅਲੀ ਪਾਸਪੋਰਟ ‘ਤੇ ਘੁੰਮ ਰਹੇ ਸੀ ਨਾਈਜੀਰੀਅਨ, ਪੁਲਿਸ ਨੇ ਕੀਤੀ ਕਾਰਵਾਈ
ਉਸ ਨੇ ਹਿਨਾ ਤੇ ਹੋਰ ਲੋਕਾਂ ਦੀ ਗੱਲ ਸੁਣ ਕੇ 75 ਹਜ਼ਾਰ ਦੇ ਦਿੱਤੇ। ਬਾਕੀ ਬਾਅਦ ਵਿੱਚ ਦੇਣ ਲਈ ਕਿਹਾ। ਅਦਾਕਾਰਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕਾਂ ਨੂੰ ਵੀ ਪਸੰਦ ਆ ਰਿਹਾ ਹੈ ।
ਹੋਰ ਪੜ੍ਹੋ : ਏ.ਪੀ. ਢਿੱਲੋਂ ਦਾ ਸਾਥੀ ਸ਼ਿੰਦਾ ਕਾਹਲੋਂ ਲਾਈਵ ਪਰਫਾਰਮੈਂਸ ਦੌਰਾਨ ਡਿੱਗਿਆ, ਵੀਡੀਓ ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ
ਹਿਨਾ ਖ਼ਾਨ ਨੇ ਇਸ ਮੌਕੇ ਪੀਲੇ ਰੰਗ ਦੀ ਸਾੜ੍ਹੀ ਪਾਈ ਹੋਈ ਸੀ ਅਤੇ ਉਹ ਬਹੁਤ ਹੀ ਖ਼ੂਬਸੂਰਤ ਲੱਗ ਰਹੀ ਸੀ । ਵਿਆਹ ‘ਚ ਹਿਨਾ ਖ਼ਾਨ ਦੇ ਨਾਲ ਨਾਲ ਭਾਰਤੀ ਸਿੰਘ, ਅਲੀ ਗੋਨੀ, ਜੈਸਮੀਨ ਭਸੀਨ, ਰੂਪਾਲੀ ਗਾਂਗੁਲੀ, ਅਵਨੀਤ ਕੌਰ ਸਮੇਤ ਕਈ ਹੋਰ ਟੀਵੀ ਸਿਤਾਰੇ ਪਹੁੰਚੇ।

ਸੋਸ਼ਲ ਮੀਡੀਆ ‘ਤੇ ਇਸ ਵਿਆਹ ਦੇ ਵੀਡੀਓਜ਼ ਅਤੇ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ ।ਹਿਨਾ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਟੀਵੀ ਸੀਰੀਅਲਸ ‘ਚ ਕੰਮ ਕੀਤਾ ਹੈ । ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ‘ਚ ਉਸ ਦੇ ਵੱਲੋਂ ਨਿਭਾਏ ਗਏ ਅਕਸ਼ਰਾ ਦੇ ਕਿਰਦਾਰ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।
View this post on Instagram