ਬਲੈਕ ਆਉਟਫਿੱਟ ‘ਚ ਕਹਿਰ ਢਾਹ ਰਹੀ ਹੈ ਸ਼ਹਿਨਾਜ਼ ਗਿੱਲ, ਖੂਬ ਵਾਇਰਲ ਹੋ ਰਿਹਾ ਹੈ ਇਹ ਵੀਡੀਓ

Written by  Lajwinder kaur   |  October 15th 2020 11:05 AM  |  Updated: October 15th 2020 11:05 AM

ਬਲੈਕ ਆਉਟਫਿੱਟ ‘ਚ ਕਹਿਰ ਢਾਹ ਰਹੀ ਹੈ ਸ਼ਹਿਨਾਜ਼ ਗਿੱਲ, ਖੂਬ ਵਾਇਰਲ ਹੋ ਰਿਹਾ ਹੈ ਇਹ ਵੀਡੀਓ

ਪੰਜਾਬ ਦੀ ਕੈਟਰੀਨਾ ਕੈਫ ਯਾਨੀ ਕਿ ਸ਼ਹਿਨਾਜ਼ ਗਿੱਲ ਜੋ ਕਿ ਆਪਣੀ ਵੀਡੀਓਜ਼ ਤੇ ਤਸਵੀਰਾਂ ਕਰਕੇ ਸੋਸ਼ਲ ਮੀਡੀਆ ਉੱਤੇ  ਟਰੈਂਡ ਕਰਦੀ ਰਹਿੰਦੀ ਹੈ । ਉਨ੍ਹਾਂ ਦੀਆਂ ਚੁਲਬੁਲੀਆਂ ਗੱਲਾਂ ਤੇ ਅਦਾਵਾਂ ਦਰਸ਼ਕਾਂ ਨੂੰ ਖੂਬ ਪਸੰਦ ਆਉਂਦੀਆਂ ਨੇ । ਹਾਲ ਹੀ ‘ਚ ਉਨ੍ਹਾਂ ਦੀ ਇੱਕ ਵੀਡੀਓ ਸਭ ਦਾ ਧਿਆਨ ਖਿੱਚ ਰਹੀ ਹੈ ।

ਹੋਰ ਪੜ੍ਹੋ : ਦਿਲਪ੍ਰੀਤ ਢਿੱਲੋਂ ਦੀ ਜ਼ਿੰਦਗੀ ‘ਚ ਆਈ ਖੁਸ਼ੀ, ਲਈ ਨਵੀਂ ਕਾਰ, ਪ੍ਰਸ਼ੰਸਕ ਦੇ ਰਹੇ ਨੇ ਮੁਬਾਰਕਾਂ

ਇਸ ਵੀਡੀਓ ‘ਚ ਉਹ ਬਲੈਕ ਜੈਕੇਟ, ਬਲੈਕ ਸ਼ਿਮਰੀ ਪੈਂਟ ਤੇ ਬਲੈਕ ਸ਼ੂ ‘ਚ ਨਜ਼ਰ ਆ ਰਹੀ ਹੈ । ਵੀਡੀਓ ‘ਚ ਉਹ ਆਪਣੇ ਕਾਲੇ ਰੰਗ ਦੇ ਜੁੱਤਿਆਂ ਨੂੰ ਸ਼ੋਅ ਕਰਦੀ ਹੋਈ ਦਿਖਾਈ ਦੇ ਰਹੀ ਹੈ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ ।

shehnaaz gill instagram story

ਇਸ ਤੋਂ ਇਲਾਵਾ ਇਸ ਡਰੈੱਸ ਦੇ ਨਾਲ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਕੁਝ ਫੋਟੋਆਂ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਪੰਜਾਬ ਦੀ ਕੁੜੀ ਮੈਂ ਸਰਦਾਰਨੀ’ । ਇਸ ਪੋਸਟ ਉੱਤੇ ਵੀ ਅੱਠ ਲੱਖ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ ‘ਚ ਕਮੈਂਟਸ ਆ ਚੁੱਕੇ ਨੇ ।

shehnaaz gill

 

You May Like This
DOWNLOAD APP


© 2023 PTC Punjabi. All Rights Reserved.
Powered by PTC Network