ਵਾਇਸ ਆਫ਼ ਪੰਜਾਬ-10'ਚ ਵੇਖੋ ਅਫ਼ਸਾਨਾ ਖ਼ਾਨ ਦੀ ਬੁਲੰਦ ਆਵਾਜ਼ ਅਤੇ ਕੰਵਰ ਗਰੇਵਾਲ ਦਾ ਦਿਲਾਂ ਨੂੰ ਟੁੰਬਦਾ ਸੂਫ਼ੀਆਨਾ ਅੰਦਾਜ਼

written by Shaminder | January 15, 2020

ਵਾਇਸ ਆਫ਼ ਪੰਜਾਬ ਸੀਜ਼ਨ-10 ਦਾ ਸਿਲਸਿਲਾ ਲਗਾਤਾਰ ਅੱਗੇ ਵੱਧ ਰਿਹਾ ਹੈ । ਹੁਣ ਇਸ ਦਾ ਸਟੂਡੀਓ ਰਾਊਂਡ ਚੱਲ ਰਿਹਾ ਹੈ ਜਿਸ 'ਚ ਪ੍ਰਤੀਭਾਗੀ ਆਪੋ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨ ਰਹੇ ਨੇ । ਇਸ ਦੇ ਨਾਲ ਹੀ ਸ਼ੋਅ 'ਚ ਸੈਲੀਬ੍ਰਿਟੀ ਜੱਜ ਵੀ ਆਪਣੀ ਪਰਫਾਰਮੈਂਸ ਦੇ ਰਹੇ ਹਨ । ਅੱਜ ਦੇ ਇਸ ਐਪੀਸੋਡ 'ਚ ਬੁਲੰਦ ਆਵਾਜ਼ ਦੀ ਮਾਲਕ ਅਫ਼ਸਾਨਾ ਖ਼ਾਨ ਅਤੇ ਆਪਣੀ ਵੱਖਰੇ ਗਾਇਕੀ ਦੇ ਅੰਦਾਜ਼ ਦੇ ਲਈ ਜਾਣੇ ਜਾਣ ਵਾਲੇ ਕੰਵਰ ਗਰੇਵਾਲ ਵੀ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਣਗੇ ।
[embed]https://www.facebook.com/VoiceOfPunjabOfficial/videos/1221442394912990/[/embed]
ਇਸ ਸ਼ੋਅ ਦਾ ਪ੍ਰਸਾਰਣ 15 ਜਨਵਰੀ,ਦਿਨ ਬੁੱਧਵਾਰ ਸ਼ਾਮ 6:45 'ਤੇ ਕੀਤਾ ਜਾਵੇਗਾ । ਦੱਸ ਦਈਏ ਕਿ ਇਸ ਤੋਂ ਪਹਿਲਾਂ ਜੈਸਮੀਨ ਜੱਸੀ 'ਤੇ ਦੀਪ ਢਿੱਲੋਂ ਅਤੇ ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ਵੀ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨ ਚੁੱਕੇ ਹਨ । ਵਾਇਸ ਆਫ਼ ਪੰਜਾਬ ਇੱਕ ਅਜਿਹਾ ਸ਼ੋਅ ਹੈ ਜਿਸ ਦੇ ਜ਼ਰੀਏ ਗਾਇਕੀ ਦੇ ਖੇਤਰ 'ਚ ਆਪਣਾ ਨਾਂਅ ਬਨਾਉਣ ਦੇ ਚਾਹਵਾਨ ਨੌਜਵਾਨ ਆਪਣੇ ਸੁਫ਼ਨਿਆਂ ਨੂੰ ਪੂਰਾ ਕਰ ਸਕਦੇ ਨੇ ।
Vop Celebrities Judges (3 Vop Celebrities Judges (3
ਪੀਟੀਸੀ ਪੰਜਾਬੀ ਵੱਲੋਂ ਪੰਜਾਬ ਦੇ ਨੌਜਵਾਨਾਂ 'ਚ ਗਾਇਕੀ ਦੇ ਹੁਨਰ ਨੂੰ ਪਰਖਣ ਲਈ ਕਈ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ । ਜਿਸ ਵਿੱਚੋਂ ਪ੍ਰਤਿਭਾਵਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਇੱਕ ਮੰਚ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਇਸ ਮੰਚ ਦੇ ਜ਼ਰੀਏ ਨੌਜਵਾਨ ਮੁੰਡੇ ਕੁੜੀਆਂ ਪੂਰੀ ਦੁਨੀਆ ਨੂੰ ਆਪਣਾ ਹੁਨਰ ਵਿਖਾ ਸਕਦੇ ਹਨ । ਪੀਟੀਸੀ ਪਲੇਅ ਐਪ 'ਤੇ ਵੀ ਤੁਸੀਂ ਇਨ੍ਹਾਂ ਪ੍ਰੋਗਰਾਮਾਂ ਦਾ ਅਨੰਦ ਮਾਣ ਸਕਦੇ ਹੋ ।
 

0 Comments
0

You may also like