ਇਸ ਹਫ਼ਤੇ ‘ਹਾਲੀਵੁੱਡ ਇਨ ਪੰਜਾਬੀ’ ‘ਚ ਦੇਖੋ ਹਾਲੀਵੁੱਡ ਫ਼ਿਲਮ ‘ਜ਼ੋਰੋ ਦਾ ਨਕਾਬ’ ਸਿਰਫ਼ ਪੀਟੀਸੀ ਪੰਜਾਬੀ ਚੈਨਲ ਉੱਤੇ

written by Lajwinder kaur | September 14, 2021

ਪੀਟੀਸੀ ਨੈੱਟਵਰਕ ਆਪਣੇ ਪ੍ਰਸ਼ੰਸਕਾਂ ਦੇ ਮਨੋਰੰਜਨ ਦੇ ਲਈ ਕੁਝ ਨਾ ਕੁਝ ਨਵਾਂ ਤੇ ਵੱਖਰੇ ਉਪਰਾਲਾ ਕਰਦਾ ਰਹਿੰਦਾ ਹੈ। ਮਾਂ ਬੋਲੀ ਪੰਜਾਬੀ ਨੂੰ ਦੁਨੀਆ ਭਰ ਦੇ ਕੋਣੇ-ਕੋਣੇ ਤੱਕ ਪਹੁੰਚਾਉਣ ਲਈ ਪੀਟੀਸੀ ਨੈੱਟਵਰਕ ਹਮੇਸ਼ ਨਵੇਂ ਉਪਰਾਲੇ ਕਰਦਾ ਰਹਿੰਦਾ ਹੈ। ਜਿਸ ਕਰਕੇ ਅੰਗਰੇਜ਼ੀ ਫ਼ਿਲਮਾਂ ਨੂੰ ਪੰਜਾਬੀ ਭਾਸ਼ਾ ਵਿੱਚ ਬਦਲ ਕੇ ਦਰਸ਼ਕਾਂ ਦਾ ਨਜ਼ਰ ਕੀਤਾ ਜਾ ਰਿਹਾ ਹੈ। ਇਹ ਸਿਲਸਿਲਾ ਕਈ ਮਹੀਨਿਆਂ ਤੋਂ ‘ਹਾਲੀਵੁੱਡ ਇਨ ਪੰਜਾਬੀ’ Hollywood in Punjabi ਨਾਂਅ ਦੀ ਨਵੀਂ ਲੜੀ ਦੇ ਤਹਿਤ ਚੱਲ ਰਿਹਾ ਹੈ।

inside image of ptc punjabi hollywood in punjabi-min

ਹੋਰ ਪੜ੍ਹੋ : ਐਡਮੈਂਟਨ : ‘ਮੇਲਾ ਪੰਜਾਬੀਆਂ ਦਾ’ ‘ਚ ਗਾਇਕ ਸਰਬਜੀਤ ਚੀਮਾ ਨੇ ਗਾਇਕੀ ਦੇ ਨਾਲ ਬੰਨੇ ਰੰਗ ਤੇ ਨਾਲ ਹੀ ਕਿਸਾਨੀ ਸੰਘਰਸ਼ ਨੂੰ ਸਮਰਥਨ ਦਿੰਦੇ ਆਏ ਨਜ਼ਰ

ਇਸ ਕਾਰਵਾਂ ‘ਚ ਯਾਦਗਾਰੀ ਹਾਲੀਵੁੱਡ ਫਿਲਮਾਂ ਪੀਟੀਸੀ ਪੰਜਾਬੀ ਗੋਲਡ ਤੇ ਪੀਟੀਸੀ ਪੰਜਾਬੀ ਚੈਨਲ ਉੱਤੇ ਪੰਜਾਬੀ ਭਾਸ਼ਾ ਵਿੱਚ ਵਿਖਾਈਆਂ ਜਾ ਰਹੀਆਂ ਨੇ । ਜਿਸ ਦੇ ਚੱਲਦੇ ਇਸ ਵਾਰ ਹਾਲੀਵੁੱਡ ਫ਼ਿਲਮ ਜ਼ੋਰੋ ਦਾ ਨਕਾਬ (The Mask of Zorro) ਨੂੰ ਵਿਖਾਇਆ ਜਾਵੇਗਾ।

ਹੋਰ ਪੜ੍ਹੋ : ਅਦਾਕਾਰਾ ਨੀਆ ਸ਼ਰਮਾ ਨੇ ਲਿਆ ਆਪਣਾ ਨਵਾਂ ਘਰ, ਗ੍ਰਹਿ ਪ੍ਰਵੇਸ਼ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਦੇ ਰਹੇ ਨੇ ਵਧਾਈਆਂ

inside image of hollywood in punjabi the mask of zorra-min

ਸੋ ਦਰਸ਼ਕ ਦੇਖਣਾ ਨਾ ਭੁੱਲਣ ਇਸ ਸ਼ਨੀਵਾਰ ਯਾਨੀ ਕਿ 18 ਸਤੰਬਰ ਨੂੰ ਰਾਤ8.30 ਵਜੇ ਸਿਰਫ ਪੀਟੀਸੀ ਪੰਜਾਬੀ ਚੈਨਲ ਉੱਤੇ । ਇਸ ਤੋਂ ਪਹਿਲਾਂ ਵੀ ਕਈ ਨਾਮੀ ਹਾਲੀਵੁੱਡ ਫ਼ਿਲਮਾਂ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀਆਂ ਨੇ। ਜਿਵੇਂ ਸਪਾਈਡਰ-ਮੈਨ ਦੇ ਪਹਿਲੇ, ਦੂਜਾ ਤੇ ਤੀਜੇ ਭਾਗ, ਸਾਲਟ, ‘ਟਰਮੀਨੇਟਰ ਸੈਲਵੇਸ਼ਨ’ ਤੇ ਕਈ ਹੋਰ ਫ਼ਿਲਮਾਂ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀਆਂ ਨੇ। ਆਉਣ ਵਾਲੇ ਸਮੇਂ ‘ਚ ਕਈ ਹੋਰ ਫ਼ਿਲਮ ਦਰਸ਼ਕਾਂ ਦੇ ਰੁਬਰੂ ਹੋਣਗੀਆਂ। ਇਸ ਤੋਂ ਇਲਾਵਾ ਦਰਸ਼ਕ ਏਨੀਂ ਦਿਨੀ ਰਿਆਲਟੀ ਸ਼ੋਅ ‘Voice Of Punjab Chhota Champ 7’ ਦਾ ਅਨੰਦ ਲੈ ਰਹੇ ਨੇ। ਦਰਸ਼ਕ ਪੀਟੀਸੀ ਪੰਜਾਬੀ ਦੇ ਸਾਰੇ ਹੀ ਸ਼ੋਅ ਦਾ ਅਨੰਦ ਪੀਟੀਸੀ ਪਲੇਅ ਐਪ ਉੱਤੇ ਵੀ ਲੈ ਸਕਦੇ ਨੇ।

 

 

View this post on Instagram

 

A post shared by PTC Punjabi (@ptcpunjabi)

0 Comments
0

You may also like