ਵੈਬ ਸੀਰੀਜ਼ ‘ਮਿਰਜ਼ਾਪੁਰ’ ਦੇ ਅਦਾਕਾਰ ਬ੍ਰਹਮਾ ਮਿਸ਼ਰਾ ਦਾ ਦਿਹਾਂਤ, ਫਲੈਟ ‘ਚ ਮਿਲੀ ਅਦਾਕਾਰ ਦੀ ਲਾਸ਼

written by Shaminder | December 03, 2021

ਬਾਲੀਵੁੱਡ ‘ਚ ਇੱਕ ਤੋਂ ਬਾਅਦ ਇੱਕ ਦੁੱਖਦਾਇਕ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਮੌਤ ਹਰ ਇੱਕ ਇਨਸਾਨ ਦੀ ਤੈਅ ਹੁੰਦੀ ਹੈ ਅਤੇ ਹਰ ਇਨਸਾਨ ਦਾ ਸਮਾਂ, ਦਿਨ ਅਤੇ ਤਾਰੀਕ ਤੈਅ ਹੁੰਦੀ ਹੈ ਕਿ ਉਸ ਨੇ ਕਦੋਂ, ਕਿੱਥੇ ਤੇ ਕਿਸ ਦਿਨ ਆਪਣਾ ਆਖਰੀ ਸਾਹ ਲੈਣਾ ਹੁੰਦਾ ਹੈ । ਅਮੇਜ਼ਨ ਪ੍ਰਾਈਮ ਦੀ ਵੈੱਬ ਸੀਰੀਜ਼ ‘ਮਿਰਜ਼ਾਪੁਰ’ (Mirzapur) ‘ਚ ਭੂਮਿਕਾ ਨਿਭਾਉਣ ਵਾਲੇ ਬ੍ਰਹਮਾ ਮਿਸ਼ਰਾ ( Brahma Mishra) ਦਾ ਦਿਹਾਂਤ (Death) ਹੋ ਗਿਆ ਹੈ । ਉਨ੍ਹਾਂ ਦੇ ਦਿਹਾਂਤ ‘ਤੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਬ੍ਰਹਮਾ ਮਿਸ਼ਰਾ ਦੇ ਦਿਹਾਂਤ ਦੀ ਖ਼ਬਰ ਤੋਂ ਬਾਅਦ ਹਰ ਕੋਈ ਸਦਮੇ 'ਚ ਹੈ ਅਤੇ ਕਿਸੇ ਨੂੰ ਵੀ ਇਸ ਗੱਲ ਦਾ ਯਕੀਨ ਨਹੀਂ ਹੋ ਰਿਹਾ ਕਿ ਬ੍ਰਹਮਾ ਮਿਸ਼ਰਾ ਇਸ ਦੁਨੀਆ ‘ਤੇ ਨਹੀਂ ਰਹੇ ।

Brahma Mishra image From instagram

ਹੋਰ ਪੜ੍ਹੋ : ਮਾਨਸੀ ਸ਼ਰਮਾ ਨੇ ਆਪਣੀ ਜਠਾਣੀ ਅਜੀਤ ਮਹਿੰਦੀ ਦੇ ਨਾਲ ਕੀਤਾ ਡਾਂਸ, ਦਰਸ਼ਕਾਂ ਨੂੰ ਪਸੰਦ ਆ ਰਿਹਾ ਦਰਾਣੀ ਜਠਾਣੀ ਦਾ ਇਹ ਵੀਡੀਓ

ਉਨ੍ਹਾਂ ਦੀ ਉਮਰ ਮਹਿਜ਼ 35  ਸਾਲ ਦੀ ਸੀ । ਬ੍ਰਹਮਾ ਮਿਸ਼ਰਾ ਦੀ ਮੌਤ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਉਸ ਦੇ ਗੁਆਂਢ ‘ਚ ਰਹਿਣ ਵਾਲੇ ਲੋਕਾਂ ਨੇ ਪੁਲਿਸ ਕੋਲ ਉਸ ਦੇ ਘਰ ਤੋਂ ਬਦਬੂ ਆਉਣ ਦੀ ਸ਼ਿਕਾਇਤ ਦਰਜ ਕਰਵਾਈ । ਮੌਕੇ ‘ਤੇ ਪਹੁੰਚੀ ਪੁਲਿਸ ਨੇ ਡੁਪਲੀਕੇਟ ਚਾਬੀ ਬਣਵਾ ਕੇ ਦਰਵਾਜਾ ਖੋਲਿਆ ।ਜਦੋਂ ਪੁਲਿਸ ਨੇ ਅੰਦਰ ਜਾ ਕੇ ਦੇਖਿਆ ਤਾਂ ਬਾਥਰੂਮ ‘ਚ ਅਦਾਕਾਰ ਦੀ ਲਾਸ਼ ਪਈ ਸੀ , ਫਲੈਟ ਅੰਦਰੋਂ ਬੰਦ ਸੀ ।

Brahma Mishra image From instagram

ਸ਼ੁਰੂਆਤੀ ਜਾਂਚ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਅਦਾਕਾਰ ਦਾ ਦਿਹਾਂਤ ਹਾਰਟ ਅਟੈਕ ਕਾਰਨ ਹੋਇਆ ਹੈ । ਅਦਾਕਾਰ ਦੇ ਭਰਾ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਐਕਸੀਡੈਂਟਲ ਡੈਥ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਮਿਰਜ਼ਾਪੁਰ ਦੀ ਪੂਰੀ ਟੀਮ ਅਦਾਕਾਰ ਦੇ ਦਿਹਾਂਤ ਤੋਂ ਬਾਅਦ ਸਦਮੇ ਵਿੱਚ ਹੈ । ਮਨੋਰੰਜਨ ਜਗਤ ਦੀਆਂ ਕਈ ਹਸਤੀਆਂ ਨੇ ਅਦਾਕਾਰ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਬ੍ਰਹਮਾ ਮਿਸ਼ਰਾ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਸੀ । ਜਿਸ ‘ਚ ਮੁੱਖ ਤੌਰ ‘ਤੇ ‘ਹਸੀਨ ਦਿਲਰੁਬਾ’, ‘ਹੈਲੋ ਚਾਰਲੀ’, ‘ਕੇਸਰੀ’ , ‘ਦੰਗਲ’ , ‘ਬਦਰੀਨਾਥ ਕੀ ਦੁਲਹਨੀਆ’ , ‘ਹਵਾਈਜ਼ਾਦਾ’, ‘ਮਾਂਝੀ’, ‘ਆਫਿਸ ਵਰਸਿਜ਼ ਆਫਿਸ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।

 

View this post on Instagram

 

A post shared by Viral Bhayani (@viralbhayani)

You may also like