ਗਾਇਕ ਨਿੰਜਾ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਗਾਇਕ ਨੇ ਪਤਨੀ ਦੇ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕਰ ਦਿੱਤੀ ਵਧਾਈ

written by Shaminder | January 25, 2023 10:20am

ਗਾਇਕ ਨਿੰਜਾ (Ninja) ਦੀ ਅੱਜ ਵੈਡਿੰਗ ਐਨੀਵਰਸਰੀ (Wedding Anniversary) ਹੈ । ਇਸ ਮੌਕੇ ‘ਤੇ ਗਾਇਕ ਨੇ ਆਪਣੀ ਪਤਨੀ ਦੇ ਨਾਲ ਰੋਮਾਂਟਿਕ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਸ ਨੂੰ ਵਧਾਈ ਦਿੱਤੀ ਹੈ । ਨਿੰਜਾ ਨੇ ਆਪਣੀ ਪਤਨੀ ਦੇ ਲਈ ਬਹੁਤ ਹੀ ਪਿਆਰਾ ਜਿਹਾ ਕੈਪਸ਼ਨ ਵੀ ਲਿਖਿਆ ਹੈ। ‘ਹੈਪੀ ਐਨੀਵਰਸਰੀ ਮੇਰੀ ਜ਼ਿੰਦਗੀ ‘ਚ ਖੁਸ਼ੀ ਦਾ ਕਾਰਨ ਬਣਨ ਵਾਲੀ। ਮੇਰੀ ਕਾਮਯਾਬੀ, ਮੇਰੀ ਮੁਸਕਾਨ ਦਾ ਕਾਰਨ ਬਣਨ ਵਾਲੀ ਮੇਰੀ ਪਤਨੀ’।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪੁੱਤ ਦੇ ਨਾਲ ਸਾਂਝੀ ਕੀਤੀ ਤਸਵੀਰ, ਕਿਹਾ ‘ਕਾਸ਼ 2018 ਵਾਪਸ ਆ ਜਾਵੇ’

ਨਿੰਜਾ ਦੀ ਵੈਡਿੰਗ ਐਨੀਵਰਸਰੀ ਦੇ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਵੀ ਦੋਵਾਂ ਨੂੰ ਵਧਾਈ ਦਿੱਤੀ ਹੈ । ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਗੀਤਕਾਰ ਹੈਪੀ ਰਾਏਕੋਟੀ ਨੇ ਵੀ ਉਨ੍ਹਾਂ ਨੂੰ ਵੈਡਿੰਗ ਐਨੀਵਰਸਰੀ ‘ਤੇ ਵਧਾਈ ਦਿੰਦਿਆਂ ਮੈਸੇਜ ਦਿੱਤਾ ।ਉਨ੍ਹਾਂ ਨੇ ਵਧਾਈ ਸੰਦੇਸ਼ ‘ਚ ਲਿਖਿਆ ‘ਏਦਾਂ ਹੀ ਹੱਸਦੇ ਰਹੋ ਹਮੇਸ਼ਾ ਵੀਰੇ’।

ninja With Wife jasmeet image From instagram

ਹੋਰ ਪੜ੍ਹੋ : ਭਾਰਤੀ ਸਿੰਘ ਦਾ ਆਪਣੇ ਬੇਟੇ ਗੋਲਾ ਦੇ ਨਾਲ ਕਿਊਟ ਵੀਡੀਓ ਵਾਇਰਲ, ਵੇਖੋ ਵੀਡੀਓ

ਇਸ ਤੋਂ ਇਲਾਵਾ ਬਾਲੀਵੁੱਡ ਅਤੇ ਪੰਜਾਬੀ ਫ਼ਿਲਮਾਂ ‘ਚ ਕੰਮ ਕਰਨ ਵਾਲੇ ਅਦਾਕਾਰ ਮਾਨਵ ਵਿੱਜ ਨੇ ਵੀ ਵਿਆਹ ਦੀ ਵਰ੍ਹੇਗੰਢ ਦੀ ਵਧਾਈ ਦਿੰਦਿਆਂ ਲਿਖਿਆ ‘ਹੈਪੀ ਐਨੀਵਰਸਰੀ ਏਦਾਂ ਹੀ ਹੱਸਦੇ ਵੱਸਦੇ ਰੱਖੇ ਦਾਤਾ’। ਇਸ ਤੋਂ ਇਲਾਵਾ ਪ੍ਰਸ਼ੰਸਕਾਂ ਨੇ ਵੀ ਗਾਇਕ ਨੂੰ ਵਿਆਹ ਦੀ ਵਰ੍ਹੇਗੰਢ ਦੀ ਵਧਾਈ ਦਿੱਤੀ ਹੈ ।

ਨਿੰਜਾ ਅਤੇ ਜਸਮੀਤ ਦੀ ਪ੍ਰੇਮ ਕਹਾਣੀ ਦੀ ਗੱਲ ਕਰੀਏ ਤਾਂ ਦੋਵੇਂ ਭੰਗੜੇ ਦੀ ਟਰੇਨਿੰਗ ਦੇ ਦੌਰਾਨ ਮਿਲੇ ਸਨ ਅਤੇ ਉਨ੍ਹਾਂ ਦੀ ਪਤਨੀ ਨੇ ਹੀ ਪ੍ਰਪੋਜ਼ ਕਰਨ ‘ਚ ਪਹਿਲ ਕੀਤੀ ਸੀ । ਜਿਸ ਤੋਂ ਬਾਅਦ ਦੋਵਾਂ ਨੇ ਇੱਕ ਦੂਜੇ ਨੂੰ ਆਪਣਾ ਹਮਸਫ਼ਰ ਬਣਾ ਲਿਆ ਸੀ ਅਤੇ ਅੱਜ ਦੋਵੇਂ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਹਨ ਅਤੇ ਕੁਝ ਸਮਾਂ ਪਹਿਲਾਂ ਦੋਵਾਂ ਨੂੰ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਦੇ ਨਾਲ ਨਵਾਜ਼ਿਆ ਹੈ ।

 

View this post on Instagram

 

A post shared by NINJA (@its_ninja)

You may also like