ਵੈਡਿੰਗ ਕਪਲ ਨੇ ਦਿਲਜੀਤ ਦੋਸਾਂਝ ਦੀ ਫੋਟੋ ਕੀਤੀ ਖਰਾਬ, ਗਾਇਕ ਨੇ ਨਵੇਂ ਵਿਆਹੇ ਜੋੜੇ ਨੂੰ ਕਹੀ ਅਜਿਹੀ ਗੱਲ...

written by Lajwinder kaur | May 13, 2022

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਆਪਣੇ ਪ੍ਰਸ਼ੰਸਕਾਂ ਦੇ ਮਨੋਰੰਜਨ ਲਈ ਆਪਣੀ ਮਜ਼ੇਦਾਰ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। DILJIT DOSANJH ਨੇ ਆਪਣਾ ਇੱਕ ਹੋਰ ਨਵਾਂ ਵੀਡੀਓ ਸ਼ੇਅਰ ਕੀਤਾ ਹੈ। ਜੋ ਕਿ ਪ੍ਰਸ਼ੰਸਕਾਂ ਨੂੰ ਖੂਬ ਹਸਾ ਰਿਹਾ ਹੈ। ਇਸ ਵੀਡੀਓ 'ਚ ਉਨ੍ਹਾਂ ਦੇ ਨਾਲ ਅੰਗਰੇਜ਼ ਕਪਲ ਆਪਣੇ ਵਿਆਹ ਦੇ ਲਈ ਤਸਵੀਰਾਂ ਕਲਿੱਕ ਕਰਵਾਉਂਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ‘Tu Te Mai’ ਗੀਤ ਰਾਜ ਰਣਜੋਧ ਦੀ ਆਵਾਜ਼ ‘ਚ ਹੋਇਆ ਰਿਲੀਜ਼, ਇੱਕ-ਦੂਜੇ ਨਾਲ ਰੋਮਾਂਟਿਕ ਹੁੰਦੇ ਨਜ਼ਰ ਆ ਰਹੇ ਨੇ ਨੀਰੂ ਤੇ ਗੁਰਨਾਮ

Diljit Dosanjh , image From Instagram

ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਦੋਸਾਂਝਾ ਵਾਲਾ stuck in Wedding Shoot’। ਇਸ ਵੀਡੀਓ ਚ ਦੇਖ ਸਕਦੇ ਹੋ ਦਿਲਜੀਤ ਦੋਸਾਂਝ ਜੋ ਕਿ ਇੱਕ ਪਹਾੜੀ ਦੀ ਚੋਟੀ ਉੱਤੇ ਆਪਣੀ ਫੋਟੋ ਖਿਚਵਾਉਣ ਲਈ ਖੜ੍ਹੇ ਹੋਏ ਨੇ ਪਰ ਕੈਮਰੇ ਦੇ ਫਰੇਮ 'ਚ ਦਿਲਜੀਤ ਦੇ ਪਿੱਛੇ ਇੱਕ ਵੈਡਿੰਗ ਕਪਲ ਨਜ਼ਰ ਆ ਰਿਹਾ ਹੈ।

diljit dosanjh shared his funny pictures with fans image From Instagram

ਦਿਲਜੀਤ ਦੋਸਾਂਝ ਇਸ ਵੀਡੀਓ ‘ਚ ਕਹਿ ਰਹੇ ਨੇ- ‘ਇੱਕ ਤਾਂ ਪਤਾ ਨਹੀਂ ਵਿਆਹ ਵਾਲੇ ਦਿਨ ਕਿਹੜੇ ਲੱਛਣ ਕਰਨੇ ਹੁੰਦੇ ਨੇ...ਆ ਦੇਖ..ਉਨ੍ਹਾਂ ਨੂੰ ਮੇਰੀ ਗੱਲ ਲੱਗ ਗਈ ਪਤਾ..ਆਉਂਦੇ ਹੀ ਸਾਰਾ ਟੱਬਰ ਹੱਸੀ ਜਾਂਦਾ ਏ..ਏਨਾਂ ਦੇ ਲੱਛਣ ਨਹੀਂ ਮੁਕਦੇ..ਫੋਟੋ ਖਰਾਬ ਕਰਨੀ ਹੀ ਹੁੰਦੀ ਆ..’ । ਇਹ ਵੀਡੀਓ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਫਨੀ ਪ੍ਰਤੀਕਿਰਿਆ ਦੇ ਰਹੇ ਹਨ।

diljit dosanjh latest video

ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ । ਉਨ੍ਹਾਂ ਨੇ ਆਪਣੀ ਗੀਤਾਂ ਦੇ ਰਾਹੀਂ ਪੰਜਾਬੀ ਮਿਊਜ਼ਿਕ ਜਗਤ ਨੂੰ ਦੁਨੀਆ ਦੇ ਕੋਨੇ-ਕੋਨੇ ਚ ਪਹੁੰਚ ਦਿੱਤਾ ਹੈ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ 'ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਹਨ। ਪਾਲੀਵੁੱਡ ਫ਼ਿਲਮਾਂ ਦੇ ਨਾਲ ਬਾਲੀਵੁੱਡ ਫ਼ਿਲਮਾਂ 'ਚ ਵੀ ਕੰਮ ਕਰ ਚੁੱਕੇ ਹਨ। ਇਸ ਸਮੇਂ ਉਨ੍ਹਾਂ ਦੀ ਝੋਲੀ ਪੰਜਾਬੀ ਫ਼ਿਲਮਾਂ ਦੇ ਨਾਲ ਹਿੰਦੀ ਫ਼ਿਲਮਾਂ ਵੀ ਹਨ।

ਹੋਰ ਪੜ੍ਹੋ : ਕਿਆਰਾ ਦੀ ਤਾਰੀਫ ‘ਚ ਕਪਿਲ ਸ਼ਰਮਾ ਨੇ ਕਿਹਾ – ‘ਲੋਕਾਂ ਨੂੰ ਤਾਂ ਅਜਿਹੀ ਭੂਤਨੀ ਦੇ ਨਾਲ ਪਿਆਰ ਹੋ ਜਾਵੇਗਾ’

 

 

View this post on Instagram

 

A post shared by DILJIT DOSANJH (@diljitdosanjh)

You may also like