ਪੰਜਾਬੀ ਫਿਲਮ 'ਵੈਲਕਮ ਮਿਲੀਅਨਸ' ਆਸਕਰ ਲਈ ਚੁਣੀਆਂ ਗਈਆਂ ਫਿਲਮਾਂ 'ਚੋਂ ਸਭ ਤੋਂ ਮੂਹਰਲੀ ਕਤਾਰ 'ਚ  

written by Rupinder Kaler | January 21, 2019

ਫਿਲਮ ਨਿਰਮਾਤਾ ਤੇ ਐਕਟਰ ਮਨਪ੍ਰੀਤ ਸਿੰਘ ਉਰਫ ਮੰਨਾ ਮੋਹੀ ਦੀ ਫਿਲਮ WELCOME MILLIONS ਆਸਕਰ ਅਵਾਰਡ ਲਈ ਚੁਣੀਆਂ ਗਈਆਂ ਫਿਲਮਾਂ ਵਿੱਚੋਂ ਸਭ ਤੋਂ ਮੂਹਰਲੀ ਕਤਾਰ ਵਿੱਚ ਹੈ ।ਇਸ ਫਿਲਮ ਨੂੰ ਆਸਕਰ ਕਮੇਟੀ ਨੇ ਜਰਨਲ ਕੈਟਾਗਿਰੀ ਵਿੱਚ ਰੱਖਿਆ ਹੈ । Milroy Goes ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਨੂੰ ਚਾਰ ਭਾਸ਼ਾਵਾਂ ਅੰਗਰੇਜ਼ੀ, ਹਿੰਦੀ, ਪੰਜਾਬੀ ਤੇ ਕੋਕਨੀ ਵਿੱਚ ਰਿਲੀਜ਼ ਕੀਤਾ ਗਿਆ ਸੀ ।

Welcome M1LL10NS Welcome M1LL10NS

ਇਸ ਫਿਲਮ ਵਿੱਚ ਮੰਨਾ ਮੋਹੀ ਮੁੱਖ ਭੂਮਿਕਾ ਵਿੱਚ ਦਿਖਾਈ ਦਿੱਤੇ ਸਨ । ਇਸ ਤੋਂ ਇਲਾਵਾ ਇਸ ਫਿਲਮ ਵਿੱਚ ਗੋਆ, ਪੰਜਾਬ, ਅਮਰੀਕਾ ਦੇ ਕਈ ਅਦਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਸਨ । ਇਸ ਫਿਲਮ ਦੀ ਸ਼ੂਟਿੰਗ ਦੌਰਾਨ ਫਿਲਮ ਵਿੱਚ ਡਰਾਇਵਰ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਰਜ਼ਾਕ ਖਾਨ ਦਾ ਦਿਹਾਂਤ ਹੋ ਗਿਆ ਸੀ । ਇਹ ਘਟਨਾ ਫਿਲਮ ਦੀ ਟੀਮ ਲਈ ਕਾਫੀ ਦੁੱਖਦਾਈ ਸੀ, ਪਰ ਇਸ ਦੇ ਬਾਵਜੂਦ ਇਸ ਫਿਲਮ ਦੀ ਸ਼ੂਟਿੰਗ ਨੂੰ ਜਾਰੀ ਰੱਖਿਆ ਗਿਆ । ਹਰ ਅਦਾਕਾਰ ਨੇ ਆਪਣੀ ਭੂਮਿਕਾ ਨੂੰ ਚੰਗੀ ਤਰ੍ਹਾਂ ਨਿਭਾਇਆ ।

Manna Mohie Manna Mohie

ਇਸ ਫਿਲਮ ਦੀ ਕਹਾਣੀ ਦੀ ਗੱਲ ਕੀਤੀ ਜਾਵੇ ਤਾਂ ਇਹ ਫਿਲਮ ਇੱਕ ਅਜਿਹੇ ਸਖਸ਼ ਦੇ ਆਲੇ ਦੁਆਲੇ ਘੁੰਮਦੀ ਹੈ ਜਿਸ ਦਾ ਸੁਫਨਾ ਅਮੀਰ ਬਣਨ ਦਾ ਹੈ ਤੇ ਇਸ ਲਈ ਉਹ ਕਈ ਤਰ੍ਹਾਂ ਤੇ ਫਰਾਡ ਕਰਦਾ ਹੈ । ਇਸ ਫਿਲਮ ਵਿੱਚ ਭ੍ਰਿਸ਼ਟ ਪੁਲਿਸ ਤੰਤਰ ਨੂੰ ਵੀ ਦਿਖਾਇਆ ਗਿਆ ਹੈ । ਇਸ ਫਿਲਮ ਦੀ ਕਹਾਣੀ ਮੋਜੂਦਾ ਹਲਾਤਾਂ ਨੂੰ ਬਿਆਨ ਕਰਦੀ ਹੈ । ਇਸ ਫਿਲਮ ਦੀ ਕਹਾਣੀ ਹੋਰਨਾਂ ਫਿਲਮਾਂ ਨਾਲੋਂ ਹੱਟ ਕੇ ਹੈ ਇਸ ਲਈ ਇਸ ਨੂੰ ਆਸਕਰ ਲਈ ਚੁਣਿਆ ਗਿਆ ਹੈ ।

https://www.youtube.com/watch?v=lIP-Mmued-I&list=PLR3EzPm0vcK1EaMw0Mu3n_8n452dKK9_5

ਇਸ ਫਿਲਮ ਦੇ ਨਿਰਮਾਤਾ ਮੰਨਾ ਮੋਹੀ ਨੇ ਆਸ ਜਤਾਈ ਹੈ ਕਿ ਉਹਨਾਂ ਦੀ ਫਿਲਮ ਆਸਕਰ ਲੈ ਕੇ ਬਾਲੀਵੁੱਡ ਅਤੇ ਪਾਲੀਵੁੱਡ ਦਾ ਮਾਣ ਵਧਾਏਗੀ ।ਮੰਨਾ ਮੋਹੀ ਦੀ ਗੱਲ ਕੀਤੀ ਜਾਵੇ ਤਾਂ ਉਹ ਪੰਜਾਬ ਦੇ ਲੁਧਿਆਣਾ ਜਿਲ੍ਹੇ ਦੇ ਜੰਮਪਲ ਹਨ ਤੇ ਜੇਕਰ ਇਸ ਫਿਲਮ ਨੂੰ ਆਸਕਰ ਮਿਲਦਾ ਹੈ ਤਾਂ ਪਾਲੀਵੁੱਡ ਲਈ ਇਹ ਫਿਲਮ ਮੀਲ ਪੱਥਰ ਸਾਬਿਤ ਹੋਵੇਗੀ।

You may also like