ਸੋਨਮ ਕਪੂਰ ਨੇ ਆਪਣੇ ਬੇਟੇ ਦਾ ਕੀ ਨਾਂ ਰੱਖਿਆ ਹੈ? ਸੋਸ਼ਲ ਮੀਡੀਆ ਪੋਸਟ ‘ਚ ਹੋਇਆ ਖੁਲਾਸਾ!

written by Lajwinder kaur | August 30, 2022

Actress Sonam Kapoor's son's name revealed: ਹਾਲ ਹੀ 'ਚ ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਅਤੇ ਆਨੰਦ ਆਹੂਜਾ ਦੇ ਪਰਿਵਾਰ 'ਚ ਨੰਨ੍ਹੇ ਮਹਿਮਾਨ ਨੇ ਐਂਟਰੀ ਕੀਤੀ ਹੈ। ਕੁਝ ਦਿਨ ਪਹਿਲਾਂ ਸੋਨਮ ਕਪੂਰ ਨੇ ਬੇਟੇ ਨੂੰ ਜਨਮ ਦਿੱਤਾ ਅਤੇ ਇਹ ਖੁਸ਼ਖਬਰੀ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਅਤੇ ਫਾਲੋਅਰਜ਼ ਨਾਲ ਸਾਂਝੀ ਕੀਤੀ। ਹਾਲ ਹੀ 'ਚ ਸੋਨਮ ਕਪੂਰ ਹਸਪਤਾਲ ਤੋਂ ਘਰ ਵਾਪਸ ਆਈ ਅਤੇ ਪਰਿਵਾਰ ਨੇ ਉਸ ਲਈ ਦਰਵਾਜ਼ੇ 'ਤੇ ਇਕ ਛੋਟੀ ਜਿਹੀ ਪੂਜਾ ਦਾ ਆਯੋਜਨ ਕੀਤਾ। ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ।

ਹੋਰ ਪੜ੍ਹੋ : ਨੀਲਮ ਕੋਠਾਰੀ ਦੀ ਬੇਟੀ ਅਹਾਨਾ ਸੋਨੀ ਆਪਣੀ ਮਾਂ ਵਾਂਗ ਹੀ ਪਿਆਰੀ ਅਤੇ ਖੂਬਸੂਰਤ ਹੈ, ਤਾਜ਼ਾ ਫੋਟੋ ਦੇਖ ਕੇ ਪ੍ਰਸ਼ੰਸਕਾਂ ਨੇ ਕਿਹਾ- ‘ਵਾਹ ਪਰੀ ਹੈ

Sonam Kapoor, Anand Ahuja reveal idea behind 'ecstatic' art used to announce birth of baby boy image source instagram

ਇਹ ਇੱਕ ਕਿਸਮ ਦੀ ਰਸਮ ਹੁੰਦੀ ਹੈ ਜੋ ਕਿ ਛੋਟੇ ਬੱਚੇ ਨੂੰ ਬੁਰੀ ਨਜ਼ਰ ਤੋਂ ਬਚਾਉਣ ਲਈ ਕੀਤੀ ਜਾਂਦੀ ਹੈ। ਸੋਨਮ ਕਪੂਰ ਪੂਰੀ ਤਰ੍ਹਾਂ ਤੰਦਰੁਸਤ ਹੈ । ਉਨ੍ਹਾਂ ਦਾ ਪੂਰਾ ਪਰਿਵਾਰ ਬੱਚੇ ਅਤੇ ਮਾਂ ਦੀ ਪੂਰੀ ਦੇਖਭਾਲ ਕਰ ਰਿਹਾ ਹੈ। ਮਾਸੀ ਬਣੀ ਸੋਨਮ ਕਪੂਰ ਦੀ ਭੈਣ ਰੀਆ ਕਪੂਰ ਆਪਣੀ ਖੁਸ਼ੀ ਜ਼ਾਹਿਰ ਕਰਨ ਤੋਂ ਖੁਦ ਨੂੰ ਰੋਕ ਨਹੀਂ ਸਕੀ ਅਤੇ ਆਪਣੀ ਸੋਸ਼ਲ ਮੀਡੀਆ ਸਟੋਰੀ 'ਤੇ ਕਈ ਪੋਸਟਾਂ ਸਾਂਝੀਆਂ ਕੀਤੀਆਂ।

image source instagram

ਪ੍ਰਸ਼ੰਸਕ ਚਾਹੁੰਦੇ ਹਨ ਕਿ ਸੋਨਮ ਕਪੂਰ ਅਤੇ ਉਸ ਨਾਲ ਜੁੜੀ ਹਰ ਅਪਡੇਟ ਮਿਲਦੀ ਰਹੇ। ਉਹ ਇਹ ਵੀ ਜਾਣਨਾ ਚਾਹੁੰਦੇ ਹਨ ਕਿ ਸੋਨਮ ਕਪੂਰ ਅਤੇ ਆਨੰਦ ਆਹੂਜਾ ਨੇ ਬੱਚੇ ਦਾ ਕੀ ਨਾਂ ਰੱਖਿਆ ਹੈ? ਇਸ ਦੌਰਾਨ ਸੋਸ਼ਲ ਮੀਡੀਆ 'ਤੇ ਉਨ੍ਹਾਂ ਤੋਹਫ਼ਿਆਂ ਦੀਆਂ ਤਸਵੀਰਾਂ ਆਈਆਂ ਹਨ ਜੋ ਸੋਨਮ ਕਪੂਰ ਨੂੰ ਮਿਲੀਆਂ ਹਨ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਤੋਹਫ਼ਿਆਂ 'ਤੇ ਬੱਚੇ ਦਾ ਨਾਮ ਲਿਖਿਆ ਹੋਇਆ ਹੈ। ਹਾਲਾਂਕਿ ਇੱਥੇ ਵੀ ਖੁੱਲ੍ਹ ਕੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ।

maternal grandfather  image source instagram

ਤੋਹਫ਼ਿਆਂ 'ਤੇ ਜ਼ਿਆਦਾਤਰ ਥਾਵਾਂ 'ਤੇ ਲਿਖਿਆ ਹੈ- ਬੇਬੀ ਕੇ ਆਹੂਜਾ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸੋਨਮ ਕਪੂਰ ਨੇ ਬੱਚੇ ਦਾ ਨਾਂ ਕੇ ਅੱਖਰ ਨਾਲ ਰੱਖਿਆ ਹੈ। ਦੱਸ ਦੇਈਏ ਕਿ ਸੋਨਮ ਕਪੂਰ ਨੇ 20 ਅਗਸਤ ਨੂੰ ਬੱਚੇ ਨੂੰ ਜਨਮ ਦਿੱਤਾ ਸੀ। ਨਾਨਾ ਬਣੇ ਅਨਿਲ ਕਪੂਰ ਵੀ ਆਪਣੀ ਖੁਸ਼ੀ 'ਤੇ ਕਾਬੂ ਨਹੀਂ ਰੱਖ ਸਕੇ ਅਤੇ ਉਨ੍ਹਾਂ ਨੇ ਵੀ ਇਹ ਖੁਸ਼ਖਬਰੀ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ।

 

You may also like