
ਅੱਜ ਕੱਲ੍ਹ ਦੀ ਜੀਵਨ ਸ਼ੈਲੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ । ਜਿਸ ਕਾਰਨ ਸਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਨਾਲ ਜੂਝਣਾ ਪੈ ਰਿਹਾ ਹੈ । ਇਸ ਦੇ ਨਾਲ ਹੀ ਇਨ੍ਹਾਂ ਬੀਮਾਰੀਆਂ ਤੋਂ ਬਚਣ ਦੇ ਲਈ ਵੀ ਕਈ ਦੇਸੀ ਇਲਾਜ ਵੀ ਉਪਲਬਧ ਹਨ । ਅੱਜ ਕੱਲ੍ਹ ਕਣਕ ਦੇ ਪੱਤਿਆਂ ਦਾ ਜੂਸ (Wheat Grass )ਵੱਡੇ ਪੱਧਰ ‘ਤੇ ਇਸਤੇਮਾਲ ਕੀਤਾ ਜਾ ਰਿਹਾ ਹੈ । ਜੋ ਕਿ ਕਈ ਬੀਮਾਰੀਆ ‘ਚ ਫਾਇਦੇਮੰਦ ਮੰਨਿਆ ਜਾਂਦਾ ਹੈ । ਕਿਉੁਂਕਿ ਕਣਕ ਦੇ ਤਾਜ਼ੇ ਪੱਤਿਆਂ ‘ਚ ਕਈ ਗੁਣ ਹੁੰਦੇ ਹਨ । ਜੋ ਕਿ ਸਿਹਤ ਨੂੰ ਕਈ ਲਾਭ ਪਹੁੰਚਾਉਂਦੇ ਹਨ । ਜਿਸ ਦੇ ਸੇਵਨ ਦੇ ਨਾਲ ਸਰੀਰ ‘ਚ ਜ਼ਰੂਰੀ ਸਾਰੇ ਪੋਸ਼ਕ ਤੱਤਾਂ ਦੀ ਕਮੀ ਪੂਰੀ ਹੋ ਜਾਂਦੀ ਹੈ ।

ਹੋਰ ਪੜ੍ਹੋ : ਰਣਜੀਤ ਬਾਵਾ ਅਤੇ ਤਰਸੇਮ ਜੱਸੜ ਇਸ ਫ਼ਿਲਮ ‘ਚ ਇੱਕਠੇ ਆਉਣਗੇ ਨਜ਼ਰ, ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ
ਵ੍ਹੀਟਗ੍ਰਾਸ 'ਚ ਵਿਟਾਮਿਨ, ਪ੍ਰੋਟੀਨ, ਖਣਿਜ, ਫਾਈਬਰ ਤੇ ਐਂਟੀ-ਆਕਸੀਡੈਂਟ ਗੁਣ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਇਸ 'ਚ ਕਲੋਰੋਫਿਲ, ਫਲੇਵੋਨੋਇਡਸ, ਵਿਟਾਮਿਨ-ਸੀ ਤੇ ਵਿਟਾਮਿਨ-ਈ ਵੀ ਹੁੰਦੇ ਹਨ। ਵ੍ਹੀਟ ਗ੍ਰਾਸ ਕਈ ਬੀਮਾਰੀਆਂ ‘ਚ ਲਾਹੇਵੰਦ ਹੁੰਦਾ ਹੈ । ਇਸ ਨੂੰ ਭਾਰ ਕੰਟਰੋਲ ਕਰਨ ਦੇ ਲਈ ਵੀ ਫਾਇਦੇਮੰਦ ਮੰਨਿਆਂ ਜਾਂਦਾ ਹੈ । ਇਸ ਦੇ ਨਾਲ ਹੀ ਕੈਂਸਰ ਵਰਗੀ ਭਿਆਨਕ ਬੀਮਾਰੀ ‘ਚ ਵੀ ਇਸ ਦਾ ਸੇਵਨ ਸਹੀ ਮੰਨਿਆ ਜਾਂਦਾ ਹੈ ਅਤੇ ਇਹ ਸਿਹਤ ਨੂੰ ਲਾਭ ਪਹੁੰਚਾਉਂਦਾ ਹੈ ।

ਇਸ ਤੋਂ ਇਲਾਵਾ ਜੇ ਤੁਹਾਨੂੰ ਚਮੜੀ ਨਾਲ ਸਬੰਧਤ ਕੋਈ ਰੋਗ ਹੈ ਜਾਂ ਫਿਰ ਢਿੱਡ ਨਾਲ ਸਬੰਧਤ ਕੋਈ ਬੀਮਾਰੀ ਹੈ ਤਾਂ ਵ੍ਹੀਟ ਗ੍ਰਾਸ ਤੁਹਾਡੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਭਾਰਤ ‘ਚ ਅਕਸਰ ਡੇਂਗੂ ਬੁਖਾਰ ਹੋ ਜਾਂਦਾ ਹੈ ਅਤੇ ਕਈ ਵਾਰ ਪਲੈਟਲੈਟਸ ਘੱਟ ਹੋਣ ਦੀ ਸੂਰਤ ‘ਚ ਇਸ ਦਾ ਸੇਵਨ ਕਰਨਾ ਲਾਹੇਵੰਦ ਸਾਬਿਤ ਹੁੰਦਾ ਹੈ ।ਇਸ ਦੇ ਸੇਵਨ ਦੇ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਘੱਟਦਾ ਹੈ ।ਸਰੀਰ ‘ਚ ਕੋਲੈਸਟ੍ਰੋਲ ਦੀ ਮਾਤਰਾ ਵਧਣ ਦੇ ਨਾਲ ਦਿਲ ਦੀਆਂ ਬੀਮਾਰੀਆਂ ਅਤੇ ਸਟ੍ਰੋਕ ਦਾ ਖਤਰਾ ਵਧ ਜਾਂਦਾ ਹੈ ।