ਜਦੋਂ ਇੱਕ ਕੁੜੀ ਨੇ ਗਾਇਕ ਕਰਣ ਔਜਲਾ ਨੂੰ ਪੁੱਛਿਆ ‘ਤੁਸੀਂ ਕੁੜੀਆਂ ਦੇ ਹੀ ਪਿੱਛੇ ਕਿਉਂ ਪਏ ਹੋ’

written by Shaminder | January 11, 2023 02:31pm

ਕਰਣ ਔਜਲਾ (Karan Aujla) ਅਜਿਹੇ ਗਾਇਕ ਹਨ । ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਪੰਜਾਬੀ ਇੰਡਸਟਰੀ ‘ਚ ਉਨ੍ਹਾਂ ਨੂੰ ਗੀਤਾਂ ਦੀ ਮਸ਼ੀਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ।  ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਸ਼ੀਸ਼ਾ, ਮੈਕਸੀਕੋ, ਗੈਂਗਸਟਾ ਸਣੇ ਕਈ ਹਿੱਟ ਗੀਤ ਸ਼ਾਮਿਲ ਹਨ ।

karan aujla image source: Instagram

ਹੋਰ ਪੜ੍ਹੋ : ਹਨੀ ਸਿੰਘ ਨੇ ਆਪਣੇ ਭਤੀਜੇ ਭਤੀਜੀਆਂ ਦੇ ਨਾਲ ਸਾਂਝੀ ਕੀਤੀ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

ਕੁੜੀਆਂ ਨੂੰ ਲੈ ਕੇ ਉਨ੍ਹਾਂ ਨੇ ਕਈ ਗੀਤ ਰਿਲੀਜ਼ ਕੀਤੇ ਹਨ । ।ਪਰ ਇਨ੍ਹਾਂ ਗੀਤਾਂ ਨੂੰ ਲੈ ਕੇ ਇੱਕ ਕੁੜੀ ਦੇ ਵੱਲੋਂ ਰਿਐਕਸ਼ਨ ਦਿੱਤਾ ਗਿਆ ਹੈ । ਵੀਡੀਓ ‘ਚ ਇਹ ਕੁੜੀ ਪੁੱਛਦੀ ਹੋਈ ਨਜ਼ਰ ਆ ਰਹੀ ਹੈ ਕਿ ਤੁਸੀਂ ਕੁੜੀਆਂ ਦੇ ਪਿੱਛੇ ਹੀ ਕਿਉਂ ਪਏ ਹੋਏ ਹੋ ।

Karan Aujla

ਹੋਰ ਪੜ੍ਹੋ : ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਇਸ ਪਾਕਿਸਤਾਨੀ ਕੁੜੀ ਦਾ ਬਜ਼ੁਰਗ ਦੇ ਨਾਲ ਕੀਤਾ ਡਾਂਸ ਵੀਡੀਓ

ਕਦੇ ‘ਸਾਨੂੰ ਰਾਤਾਂ ਦਾ ਹਿਸਾਬ ਚਾਹੀਦਾ’ ਅਤੇ ਕਦੇ ‘ਕੁੜੀਆਂ ਦੀ ਲੋੜ ਨਹੀਂ ਮੈਨੂੰ’ ਇਹ ਕੁੜੀਆਂ ਦੇ ਹੀ ਪਿੱਛੇ ਹੀ ਕਿਉਂ ਪਏ ਹੋ ਤੁਸੀਂ । ਜਿਸ ‘ਤੇ ਕਰਣ ਔਜਲਾ ਜਵਾਬ ਦਿੰਦੇ ਹੋਏ ਨਜ਼ਰ ਆ ਰਹੇ ਹਨ । ਉਹ ਇਸ ਵੀਡੀਓ ‘ਚ ਕੁੜੀ ਨੂੰ ਕਹਿ ਰਹੇ ਹਨ ਕਿ ਜੀ ਕੁੜੀਆਂ ਵੀ ਤਾਂ ਮੁੰਡਿਆਂ ਦੇ ਪਿੱਛੇ ਪਈਆਂ ਹੋਈਆਂ ਨੇ ।

Karan Aujla, , image From instagram

ਬਸ ਕਰਣ ਇਸ ਵੀਡੀਓ ‘ਚ ਏਨਾਂ ਹੀ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਇਸ ‘ਤੇ ਲੋਕਾਂ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਇਸ ਵੀਡੀਓ ‘ਤੇ ਆਪੋ ਆਪਣੀ ਰਾਇ ਦੇ ਰਹੇ ਹਨ ।

GirGir

You may also like