ਜਦੋਂ ਨੇਹਾ ਕੱਕੜ ਦਾ ਗਾਣਾ ਸੁਣਕੇ ਅਨੂੰ ਮਲਿਕ ਨੇ ਖੁਦ ਦੇ ਮਾਰੇ ਸਨ ਥੱਪੜ, ਵੀਡੀਓ ਵਾਇਰਲ

written by Rupinder Kaler | April 15, 2021

ਹਾਰ ਕੇ ਜਿੱਤਣ ਵਾਲੇ ਨੂੰ ਬਾਜ਼ੀਗਰ ਕਹਿੰਦੇ ਹਨ ਤੇ ਇਸ ਦੀ ਸਭ ਤੋਂ ਵੱਡੀ ਉਦਾਹਰਣ ਨੇਹਾ ਕੱਕੜ ਹੈ । ਮਾਤਾ ਦੇ ਜਗਰਾਤਿਆਂ ਵਿੱਚ ਗਾਣਾ ਗਾਉਣ ਵਾਲੀ ਨੇਹਾ ਕੱਕੜ ਦਾ ਬਚਪਨ ਕਾਫੀ ਗਰੀਬੀ ਵਿੱਚ ਗੁਜਰਿਆ ਹੈ । ਇਸੇ ਲਈ ਉਹ ਗਾਇਕੀ ਵਿੱਚ ਹੱਥ ਅਜਮਾਉਣ ਲਈ ਇੰਡੀਅਨ ਆਈਡਲ-2 ਵਿੱਚ ਗਈ ਸੀ । ਪਰ ਨੇਹਾ ਜ਼ਿਆਦਾ ਸਮਾਂ ਇਸ ਸ਼ੋਅ ਵਿੱਚ ਟਿਕ ਨਹੀਂ ਸਕੀ ਜਿਸ ਕਰਕੇ ਉਸ ਨੂੰ ਬਾਹਰ ਕਰ ਦਿੱਤਾ ਗਿਆ ਸੀ ।

ਹੋਰ ਪੜ੍ਹੋ :

ਪ੍ਰਭਾਸ ਦੀ ਨਵੀਂ ਫ਼ਿਲਮ ‘ਰਾਧੇ ਸ਼ਿਆਮ’ ਦਾ ਪੋਸਟਰ ਆਇਆ ਸਾਹਮਣੇ

ਆਪਣੀ ਹਾਰ ਤੋਂ ਬਾਅਦ ਨੇਹਾ ਕੱਕੜ ਏਨੀਂ ਤੇਜੀ ਨਾਲ ਇੰਡਸਟਰੀ ਵਿੱਚ ਉੱਠੀ ਕਿ ਅੱਜ ਉਹ ਫ਼ਿਲਮ ਇੰਡਸਟਰੀ ਦੀ ਮੰਨੀ ਪ੍ਰਮੰਨੀ ਗਾਇਕਾ ਹੈ । ਹੁਣ ਅਜਿਹਾ ਸਮਾਂ ਆ ਗਿਆ ਹੈ ਕਿ ਨੇਹਾ ਦੇ ਨਾਂਅ ਨਾਲ ਹੀ ਗਾਣੇ ਹਿੱਟ ਹੋਣ ਲੱਗੇ ਹਨ ।

Neha kakkar And Rohanpreet Celebrates First Holi After Marriage image source- instagram

ਪਰ ਨੇਹਾ ਦੀ ਇੰਡੀਅਨ ਆਈਡਲ ਵਾਲੀ ਵੀਡੀਓ ਨੂੰ ਦੇਖ ਕੇ ਕਿਹਾ ਨਹੀਂ ਜਾ ਸਕਦਾ ਕਿ ਉਹ ਏਨੀਂ ਛੇਤੀ ਤਰੱਕੀ ਕਰ ਸਕੇਗੀ । ਨੇਹਾ ਦੀ ਪ੍ਰਫਾਰਮੈਂਸ ਦੇਖ ਕੇ ਸ਼ੋਅ ਦੇ ਜੱਜ ਅਨੂੰ ਮਲਿਕ ਨੇ ਆਪਣੇ ਆਪ ਨੂੰ ਥੱਪੜ ਤੱਕ ਮਾਰ ਲਿਆ ਸੀ ।

neha and guru

ਹਾਲ ਹੀ ਵਿੱਚ ਇਕ ਵੀਡੀਓ ਕਲਿੱਪ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਅਨੂੰ ਮਲਿਕ ਨੇਹਾ ਨੂੰ ਇਸ ਕਦਰ ਗੁੱਸੇ ਹੋ ਰਹੇ ਹਨ ਕਿ ਹਰ ਕੋਈ ਹੈਰਾਨ ਹੈ ਕਿ ਇਹ ਨੇਹਾ ਕੱਕੜ ਹੈ ।

ਇਸ ਵੀਡੀਓ ਤੇ ਖੁਬ ਕਮੈਂਟ ਵੀ ਹੋ ਰਹੇ ਹਨ । ਨੇਹਾ ਦੀ ਇਸ ਵੀਡੀਓ ਨੂੰ ਦੇਖ ਕੇ ਅਜੀਬ ਮਹਿਸੂਸ ਹੁੰਦਾ ਹੈ ਕਿ ਜਿਸ ਸ਼ੋਅ ਵਿੱਚ ਨੇਹਾ ਨੂੰ ਰਿਜੈਕਟ ਕਰ ਦਿੱਤਾ ਗਿਆ ਸੀ ਉਸ ਸ਼ੋਅ ਵਿੱਚ ਨੇਹਾ ਅੱਜ ਜੱਜ ਹੈ ।

 

0 Comments
0

You may also like