ਕਦੋਂ, ਕਿਵੇਂ ਤੇ ਕਿਸ ਤਰ੍ਹਾਂ ਪੀਣਾ ਚਾਹੀਦਾ ਹੈ ਪਾਣੀ, ਇਹ ਹਨ ਸਹੀ ਤਰੀਕੇ

Written by  Rupinder Kaler   |  September 24th 2020 05:11 PM  |  Updated: September 24th 2020 05:11 PM

ਕਦੋਂ, ਕਿਵੇਂ ਤੇ ਕਿਸ ਤਰ੍ਹਾਂ ਪੀਣਾ ਚਾਹੀਦਾ ਹੈ ਪਾਣੀ, ਇਹ ਹਨ ਸਹੀ ਤਰੀਕੇ

ਡਾਕਟਰ ਵੀ ਹਰ ਇੱਕ ਨੂੰ ਦਿਨ ਵਿੱਚ 7-8 ਗਲਾਸ ਪਾਣੀ ਪੀਣ ਦੀ ਸਲਾਹ ਦਿੰਦੇ ਹਨ । ਪਾਣੀ ਸਰੀਰ ਲਈ ਬਹੁਤ ਹੀ ਜ਼ਰੂਰੀ ਹੈ । ਸਰੀਰ ਨੂੰ ਠੀਕ ਰੱਖਣ ਲਈ ਸਾਨੂੰ ਪਾਣੀ ਪੀਣਾ ਚਾਹੀਦਾ ਹੈ । ਪਰ ਪਾਣੀ ਤੋਂ ਫਾਇਦਾ ਲੈਣ ਲਈ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਨੂੰ ਕਿਸ ਤਰ੍ਹਾਂ ਪਾਣੀ ਪੀਣਾ ਚਾਹੀਦਾ ਹੈ । ਕੁਝ ਤਰੀਕੇ ਇਸ ਆਰਟੀਕਲ ਵਿੱਚ ਜਾਣਦੇ ਹਾਂ ।

water

ਕਿਸ ਤਰ੍ਹਾਂ ਦਾ ਹੋਵੇ ਪਾਣੀ ਦਾ ਤਾਪਮਾਨ ?

water

ਜ਼ਿਆਦਾ ਠੰਡਾ ਪਾਣੀ ਤੁਹਾਡੀ ਪਾਚਨ ਪ੍ਰਕਿਰਿਆ ਨੂੰ ਵਿਗਾੜ ਸਕਦਾ ਹੈ । ਜੇਕਰ ਤੁਸੀ ਫਰਿਜ ਦਾ ਪਾਣੀ ਪੀਂਦੇ ਹੋ ਤਾਂ ਇਹ ਤੁਹਾਡੇ ਸਰੀਰ ਸਿਸਟਮ ਦੇ ਉਲਟ ਹੋਵੇਗਾ । ਜੇਕਰ ਤੁਸੀ ਥੋੜਾ ਕੋਸਾ ਪਾਣੀ ਪੀਂਦੇ ਹੋ ਤਾਂ ਇਹ ਤੁਹਾਡੇ ਪਾਚਨ ਸਿਸਟਮ ਨੂੰ ਮਜ਼ਬੂਤ ਬਣਾਏਗਾ ।

ਕਿਵੇਂ ਪੀਤਾ ਜਾਵੇ ਪਾਣੀ ?

water

ਡਾਕਟਰ ਹਮੇਸ਼ਾ ਬੈਠਕੇ ਪਾਣੀ ਪੀਣ ਦੀ ਸਲਾਹ ਦਿੰਦੇ ਹਨ ।ਖੜੇ ਹੋ ਕੇ ਪਾਣੀ ਪੀਣ ਦੀ ਬਜਾਏ ਤੁਸੀ ਬੈਠ ਕੇ ਪਾਣੀ ਪੀਓ । ਬੈਠ ਕੇ ਪਾਣੀ ਪੀਣ ਨਾਲ ਤੁਹਾਡਾ ਨਰਵਸ ਸਿਸਟਮ ਤੇ ਮਾਸਪੇਸ਼ੀਆਂ ਆਰਾਮਦਾਇਕ ਮੁਦਰਾ ਵਿੱਚ ਹੁੰਦੀਆਂ ਹਨ ।

ਕਿੰਨੀ ਮਾਤਰਾ ਵਿੱਚ ਪੀਤਾ ਜਾਵੇ ਪਾਣੀ ?

ਜੇਕਰ ਤੁਸੀਂ ਇੱਕੋ ਵਾਰ ਜ਼ਿਆਦਾ ਪਾਣੀ ਪੀਂਦੇ ਹੋ ਤਾਂ ਤੁਹਾਡੇ ਸਰੀਰ ਨੂੰ ਇਸ ਨੂੰ ਫਿਲਟਰ ਕਰਨ ਵਿੱਚ ਕਾਫੀ ਤਕਲੀਫ ਹੁੰਦੀ ਹੈ । ਇੱਕ ਵਾਰੀ ਇੱਕ ਜਾਂ ਦੋ ਗਲਾਸ ਪਾਣੀ ਹੀ ਪੀਓ ।

ਖਾਲੀ ਪੇਟ ਕਿਉਂ ਪੀਂਦੇ ਹਨ ਪਾਣੀ ?

ਹਰ ਕੋਈ ਸਵੇਰੇ ਉੱਠ ਕੇ ਕੋਸਾ ਪਾਣੀ ਪੀਣ ਦੀ ਸਲਾਹ ਦਿੰਦਾ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਸਾਡੇ ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network