
Singer Kaka talk about Marriage plans: ਮਸ਼ਹੂਰ ਪੰਜਾਬੀ ਗਾਇਕ ਕਾਕਾ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ ਵਿੱਚ ਕਾਕਾ ਰੂਸ ਵਿਖੇ ਟੂਰ ਲਈ ਗਏ ਹਨ। ਇਸ ਦੌਰਾਨ ਇੱਕ ਫੈਨ ਨੇ ਕਾਕਾ ਕੋਲੋਂ ਵਿਆਹ ਬਾਰੇ ਸਵਾਲ ਪੁੱਛਿਆ, ਜਿਸ ਦਾ ਗਾਇਕ ਨੇ ਸਿੱਧੂ ਮੂਸੇਵਾਲਾ ਦੇ ਗੀਤ ਨਾਲ ਜਵਾਬ ਦਿੱਤਾ।

ਹਾਲ ਹੀ ਵਿੱਚ ਗਾਇਕ ਕਾਕਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਸਟੋਰੀ ‘ਤੇ ਇੱਕ ਪੋਸਟ ਕੀਤੀ, ਜਿਸ ਵਿੱਚ ਉਨ੍ਹਾਂ ਨੇ ਫੈਨਜ਼ ਨੂੰ ਉਨ੍ਹਾਂ ਕੋਲੋਂ ਸਵਾਲ ਪੁੱਛੇ ਜਾਣ ਬਾਰੇ ਕਿਹਾ। " ਉਨ੍ਹਾਂ ਦੀ ਇਸ ਪੋਸਟ ਮਗਰੋਂ ਵੱਡੀ ਗਿਣਤੀ 'ਚ ਫੈਨਜ਼ ਉਨ੍ਹਾਂ ਕੋਲੋਂ ਸਵਾਲ ਪੁੱਛਦੇ ਹੋਏ ਨਜ਼ਰ ਆਏ।
ਹਾਲ ਹੀ 'ਚ ਗਾਇਕ ਕਾਕਾ ਫਿਰ ਤੋਂ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਨੂੰ ਲੈਕੇ ਚਰਚਾ ਵਿੱਚ ਹੈ। ਦਰਅਸਲ, ਗਾਇਕ ਨੂੰ ਉਨ੍ਹਾਂ ਦੇ ਇੱਕ ਫੈਨ ਨੇ ਪੁੱਛਿਆ, 'ਵਿਆਹ ਕਦੋਂ ਕਰਨਾ?' ਇਸ ਦਾ ਕਾਕੇ ਨੇ ਫਨੀ ਅੰਦਾਜ਼ 'ਚ ਜਵਾਬ ਦਿੱਤਾ।

ਕਾਕੇ ਨੇ ਸਿੱਧੂ ਮੂਸੇਵਾਲਾ ਦੇ ਗੀਤ 'ਫਾਰਗੈਟ ਅਬਾਊਟ ਇਟ' ਰਾਹੀਂ ਜਵਾਬ ਦਿੱਤਾ। ਕਾਕੇ ਨੇ ਬੈਕਗਰਾਊਂਡ 'ਚ ਇਸ ਗੀਤ ਦਾ ਇਸਤੇਮਾਲ ਕੀਤਾ। ਇਸ ਦੇ ਨਾਲ ਹੀ ਕਾਕੇ ਨੇ ਗੀਤ ਦੀਆਂ ਲਾਈਨਾਂ ਵੀ ਲਿਖੀਆਂ, 'ਭੁੱਲ ਜਾਓ ਉਹ ਦਿਨ ਕਦੇ ਨਹੀਂ ਆਉਣਾ।'

ਹੋਰ ਪੜ੍ਹੋ: ਨਵਾਂ ਸਾਲ ਮਨਾਉਣ ਲਈ ਵਕੇਸ਼ਨਸ 'ਤੇ ਨਿਕਲੇ ਵਿਰਾਟ-ਅਨੁਸ਼ਕਾ, ਵਾਮਿਕਾ ਦੀ ਗੈਰ-ਮੌਜੂਦਗੀ 'ਤੇ ਫੈਨਜ਼ ਨੇ ਪੁੱਛਿਆ ਇਹ ਸਵਾਲ
ਕਾਕਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਸ ਦੇ ਲਈ ਸਾਲ 2022 ਕਾਫੀ ਵਧੀਆ ਰਿਹਾ ਹੈ। 2022 'ਚ ਉਨ੍ਹਾਂ ਦੇ ਗੀਤ 'ਮਿੱਟੀ ਦੇ ਟਿੱਬੇ' ਨੇ ਕਈ ਰਿਕਾਰਡ ਤੋੜੇ। ਉਨ੍ਹਾਂ ਦੇ ਗੀਤ ਉੱਪਰ ਸੋਸ਼ਲ ਮੀਡੀਆ 'ਤੇ ਵੀ ਕਈ ਰੀਲਾਂ ਬਣਾਈਆਂ ਗਈਆਂ। ਇਸ ਦੇ ਨਾਲ ਨਾਲ ਉਸ ਨੇ ਆਂਪਣੀ ਨਵੀਂ ਐਲਬਮ ਦਾ ਵੀ ਐਲਾਨ ਕੀਤਾ ਹੈ, ਜੋ ਕਿ ਜਲਦ ਹੀ ਰਿਲੀਜ਼ ਹੋ ਸਕਦੀ ਹੈ।
View this post on Instagram