
Virat Kohli, Anushka Sharma New year celebration: ਬਾਲੀਵੁੱਡ ਦੀ ਪਾਵਰ ਕਪਲ ਕਹੇ ਜਾਣ ਵਾਲੇ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਆਏ ਦਿਨ ਸੁਰਖੀਆਂ 'ਚ ਰਹਿੰਦੇ ਹਨ। ਦਰਅਸਲ ਦੋਵੇਂ ਸਿਤਾਰੇ ਆਪਣੇ ਪ੍ਰਸ਼ੰਸਕਾਂ ਨੂੰ ਨਵੇਂ ਸਰਪ੍ਰਾਈਜ਼ ਦਿੰਦੇ ਰਹਿੰਦੇ ਹਨ।

ਹੁਣ 2022 ਆਪਣੇ ਆਖ਼ਰੀ ਪੜਾਅ 'ਤੇ ਪਹੁੰਚ ਗਿਆ ਹੈ ਅਤੇ ਜਲਦੀ ਹੀ 2023 ਦਸਤਕ ਦੇਣ ਵਾਲਾ ਹੈ। ਅਜਿਹੇ 'ਚ ਆਮ ਲੋਕਾਂ ਸਣੇ ਸੈਲੇਬਸ ਵੀ ਆਪਣੇ ਨਵੇਂ ਸਾਲ ਨੂੰ ਖਾਸ ਅਤੇ ਯਾਦਗਾਰ ਬਣਾਉਣ ਲਈ ਵੱਖ-ਵੱਖ ਥਾਵਾਂ 'ਤੇ ਜਾ ਰਹੇ ਹਨ। ਇਸ ਦੌਰਾਨ ਵਿਰੁਸ਼ਕਾ ਨੂੰ ਵੀ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਹੈ।
ਹਾਲ ਹੀ ਵਿੱਚ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਇਸ ਸਟਾਰ ਕਪਲ ਨੂੰ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਉੱਤੇ ਸਪਾਟ ਕੀਤਾ ਗਿਆ ਸੀ। ਇਸ ਦੌਰਾਨ ਦੋਵਾਂ ਨੂੰ ਵੂਲਨ ਆਊਟਫਿਟਸ 'ਚ ਦੇਖਿਆ ਗਿਆ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਸਟਾਰ ਜੋੜਾ ਪਰਿਵਾਰ ਨਾਲ ਕਿਸੇ ਠੰਡੀ ਥਾਂ 'ਤੇ ਨਵਾਂ ਸਾਲ ਮਨਾਉਣ ਲਈ ਰਵਾਨਾ ਹੋ ਰਿਹਾ ਹੈ।

ਵਾਇਰਲ ਹੋ ਰਹੀ ਇਸ ਵੀਡੀਓ 'ਚ ਅਨੁਸ਼ਕਾ ਅਤੇ ਵਿਰਾਟ ਪੈਪਰਾਜ਼ੀਸ ਲਈ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਇਸ ਦੌਰਾਨ ਵਿਰਾਟ ਅਤੇ ਅਨੁਸ਼ਕਾ ਦੀ ਧੀ ਵਾਮਿਕਾ ਉਨ੍ਹਾਂ ਦੇ ਨਾਲ ਨਜ਼ਰ ਨਹੀਂ ਆਈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਸਵਾਲ ਪੁੱਛ ਰਹੇ ਹਨ।
ਵੀਡੀਓ 'ਚ ਵਿਰਾਟ-ਅਨੁਸ਼ਕਾ ਨੂੰ ਦੇਖ ਕੇ ਇਕ ਯੂਜ਼ਰ ਨੇ ਲਿਖਿਆ- 'ਵਾਮਿਕਾ ਕਿੱਥੇ ਹੈ?' ਇੱਕ ਹੋਰ ਯੂਜ਼ਰ ਨੇ ਲਿਖਿਆ- ਇੰਨਾ ਪੈਸੇ ਕਮਾਉਣ ਮਗਰੋਂ ਵੀ ਵਿਰਾਟ ਨੇ ਸਿਰਫ 10 ਰੁਪਏ ਦਾ ਮਾਸਕ ਪਾਇਆ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ- ਯਾਰ, ਤੁਸੀਂ ਦੋਵੇਂ ਇਕੱਠੇ ਕਿੰਨੇ ਪਿਆਰੇ ਲੱਗ ਰਹੇ ਹੋ।

ਹੋਰ ਪੜ੍ਹੋ: ਗਾਇਕ ਰੇਸ਼ਮ ਸਿੰਘ ਅਨਮੋਲ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕਰਦੇ ਹੋਏ ਕੀਤੀ ਲੰਗਰ ਸੇਵਾ
ਦੱਸ ਦੇਈਏ ਕਿ ਅਨੁਸ਼ਕਾ ਸ਼ਰਮਾ ਨੇ ਹਾਲ ਹੀ 'ਚ ਆਪਣੀ ਫ਼ਿਲਮ 'ਚੱਕਦਾ ਐਕਸਪ੍ਰੈੱਸ' ਦੀ ਸ਼ੂਟਿੰਗ ਖ਼ਤਮ ਕੀਤੀ ਹੈ। ਜਿਸ ਵਿੱਚ ਅਦਾਕਾਰਾ ਮਸ਼ਹੂਰ ਮਹਿਲਾ ਕ੍ਰਿਕਟਰ ਝੂਲਨ ਗੋਸਵਾਮੀ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ। ਇਹ ਫ਼ਿਲਮ ਝੂਲਨ ਗੋਸਵਾਮੀ ਦੀ ਅਸਲ ਜ਼ਿੰਦਗੀ ਦੇ ਸੰਘਰਸ਼ਾਂ 'ਤੇ ਆਧਾਰਿਤ ਹੈ। ਇਸ ਫ਼ਿਲਮ ਰਾਹੀਂ ਅਨੁਸ਼ਕਾ ਕਰੀਬ 4 ਸਾਲ ਬਾਅਦ ਲੀਡ ਅਭਿਨੇਤਰੀ ਦੇ ਰੂਪ 'ਚ ਵੱਡੇ ਪਰਦੇ 'ਤੇ ਵਾਪਸੀ ਕਰੇਗੀ।
View this post on Instagram