ਜਦੋਂ ਕਰਮਜੀਤ ਅਨਮੋਲ ਫ਼ਿਲਮ ਦੇ ਸੈੱਟ ’ਤੇ ਲੈ ਕੇ ਆਏ ਮੇਥੀ ਵਾਲੀਆਂ ਰੋਟੀਆਂ ਤੇ ਚਿੱਬੜਾਂ ਦੀ ਚਟਨੀ

written by Rupinder Kaler | November 22, 2021

ਗਿੱਪੀ ਗਰੇਵਾਲ (Gippy Grewal) ਏਨੀਂ ਦਿਨੀਂ ਆਪਣੀ ਆਉਣ ਵਾਲੀ ਪੰਜਾਬੀ ਫਿਲਮ ਦੀ ਸ਼ੂਟਿੰਗ ਵਿੱਚ ਕਾਫੀ ਬਿਜੀ ਹਨ । ਗਿੱਪੀ ਨੇ ਫਿਲਮ 'ਯਾਰ ਮੇਰਾ ਤਿਤਲੀਆਂ ਵਰਗਾ' ਦੇ ਸੈੱਟ ਤੋਂ ਇੱਕ ਬਹੁਤ ਹੀ ਖ਼ਾਸ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਗਿੱਪੀ ਗਰੇਵਾਲ, ਕਰਮਜੀਤ ਅਨਮੋਲ, ਨਰੇਸ਼ ਕਥੂਰੀਆ ਸਮੇਤ ਟੀਮ ਦੇ ਹੋਰ ਮੈਂਬਰ ਦਿਖਾਈ ਦੇ ਰਹੇ ਹਨ । ਇਸ ਵੀਡੀਓ ਵਿੱਚ ਗਿੱਪੀ ਗਰੇਵਾਲ (Gippy Grewal)  ਆਪਣੀ ਫ਼ਿਲਮ ਦੇ ਹਰ ਟੀਮ ਮੈਂਬਰ ਦੀ ਡਾਈਟ ਦੱਸਦੇ ਹਨ । ਇਸ ਤੋਂ ਬਾਅਦ ਉਹ ਕਹਿੰਦੇ ਹਨ ਕਿ ਕਰਮਜੀਤ ਅਨਮੋਲ ਆਪਣੇ ਘਰ ਤੋਂ ਮੇਥੀ ਵਾਲੀਆਂ ਰੋਟੀਆਂ ਤੇ ਚਿੱਬੜਾਂ ਦੀ ਚਟਨੀ ਲੈ ਕੇ ਆਏ ਸਨ ।

Gippy Grewal Pic Courtesy: Instagram

ਹੋਰ ਪੜ੍ਹੋ :

ਇਸ ਵਜ੍ਹਾ ਕਰਕੇ ਨੀਰੂ ਬਾਜਵਾ ਨੂੰ ਆਪਣੇ ਪਿਤਾ ਦੇ ਇਸ ਤਰ੍ਹਾਂ ਦੇ ਮਿਹਣਿਆਂ ਦਾ ਕਰਨਾ ਪੈਂਦਾ ਸੀ ਸਾਹਮਣਾ

Gippy Grewal-min Pic Courtesy: Instagram

ਜਿਹੜੀ ਕਿ ਬਹੁਤ ਹੀ ਵਧੀਆ ਸੀ । ਇਸ ਦੇ ਨਾਲ ਹੀ ਗਿੱਪੀ (Gippy Grewal)  ਆਪਣੇ ਪ੍ਰਸ਼ੰਸਕਾਂ ਨੂੰ ਪੁੱਛਦੇ ਹਨ ਕਿ ਤੁਹਾਡੇ ਵਿੱਚੋਂ ਚਿੱਬੜਾਂ ਦੀ ਚਟਨੀ ਕਿਸ ਕਿਸ ਬੰਦੇ ਨੇ ਖਾਧੀ ਹੈ । ਇਸ ਦੇ ਨਾਲ ਹੀ ਗਿੱਪੀ ਆਪਣੇ ਪ੍ਰਸ਼ੰਸਕਾਂ ਤੋਂ ਚਿੱਬੜਾਂ ਦੀ ਚਟਨੀ ਦੀ ਰੈਸਿਪੀ ਵੀ ਪੁੱਛਦੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਗਿੱਪੀ ਦੀ ਫਿਲਮ 'ਯਾਰ ਮੇਰਾ ਤਿਤਲੀਆਂ ਵਰਗਾ' ਦੀ ਸ਼ੂਟਿੰਗ ਹਾਲ ਹੀ ਵਿੱਚ ਸ਼ੁਰੂ ਹੋਈ ਹੈ । ਇਸ ਫ਼ਿਲਮ ਦਾ ਐਲਾਨ ਅਕਤੂਬਰ ਦੇ ਅੰਤ ਵਿੱਚ ਕੀਤਾ ਗਿਆ ਸੀ । ਇਸ ਫਿਲਮ ਰਾਹੀਂ ਵਿਕਾਸ ਵਸ਼ਿਸ਼ਟ ਨਿਰਦੇਸ਼ਕ ਦੇ ਤੌਰ ਤੇ ਡੈਬਿਊ ਕਰੇਗਾ।

ਗਿੱਪੀ ਗਰੇਵਾਲ (Gippy Grewal)  ਤੇ ਤਨੂੰ ਗਰੇਵਾਲ ਫਿਲਮ ਵਿੱਚ ਮੁੱਖ ਭੂਮਿਕਾਵਾਂ ਨਿਭਾਉਣਗੇ ਤੇ ਕਰਮਜੀਤ ਅਨਮੋਲ, ਰਾਜ ਧਾਲੀਵਾਲ ਸਮੇਤ ਹੋਰ ਕਈ ਕਲਾਕਾਰ ਅਹਿਮ ਕਿਰਦਾਰਾਂ ਵਿੱਚ ਨਜ਼ਰ ਆਉਣਗੇ । ਗਿੱਪੀ ਗਰੇਵਾਲ ਨੇ ਯਾਰ ਮੇਰਾ ਤਿਤਲੀਆਂ ਵਾਰਗਾ ਨੂੰ ਪ੍ਰੋਡਿਊਸ ਕਰਨ ਦਾ ਫੈਸਲਾ ਕੀਤਾ ਹੈ। ਜਿਵੇਂ ਕਿ ਨਿਰਮਾਤਾਵਾਂ ਦੁਆਰਾ ਪਹਿਲਾਂ ਹੀ ਖੁਲਾਸਾ ਕੀਤਾ ਗਿਆ ਹੈ, ਇਹ ਫਿਲਮ ਸਾਲ 2022 ਵਿੱਚ ਰਿਲੀਜ਼ ਹੋਵੇਗੀ । ਇਸ ਫਿਲਮ ਨੂੰ ਨਰੇਸ਼ ਕਥੂਰੀਆ ਨੇ ਲਿਖਿਆ ਹੈ ਅਤੇ ਇਸ ਨੂੰ ਹੰਬਲ ਮੋਸ਼ਨ ਪਿਕਚਰਜ਼ ਦੇ ਲੇਬਲ ਹੇਠ ਪੇਸ਼ ਕੀਤਾ ਜਾਵੇਗਾ। ਹੈਪੀ ਰਾਏਕੋਟੀ, ਜਤਿੰਦਰ ਸ਼ਾਹ, ਮਿਕਸ ਸਿੰਘ ਅਤੇ ਹੋਰ ਫਿਲਮ ਦੇ ਗਾਣੇ ਤਿਆਰ ਕਰ ਰਹੇ ਹਨ ।

You may also like