ਜਦੋਂ ਸਾਰੇ ਕੰਮ ਛੱਡ ਕੇ ਅਮਿਤਾਭ ਬੱਚਨ ਦੇ ਘਰ ਚਲੇ ਗਏ ਸਨ ਮੁਲਾਇਮ ਸਿੰਘ ਯਾਦਵ, ਜਾਣੋਂ ਦੋਹਾਂ ਦੀ ਦੋਸਤੀ ਦਾ ਕਿੱਸਾ

written by Shaminder | October 10, 2022 06:06pm

ਅੱਜ ਉੱਘੇ ਸਪਾ ਆਗੂ ਮੁਲਾਇਮ ਸਿੰਘ ਯਾਦਵ (Mulayam Singh Yadav) ਦਾ ਦਿਹਾਂਤ ਹੋ ਗਿਆ ਹੈ । ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਇੱਕ ਸਿਆਸੀ ਯੁੱਗ ਦਾ ਅੰਤ ਹੋ ਗਿਆ । ਉਨ੍ਹਾਂ ਦੇ ਦਿਹਾਂਤ ‘ਤੇ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਨੇ ਵੀ ਦੁੱਖ ਜਤਾਇਆ ਹੈ ।ਬਾਲੀਵੁੱਡ ਦੇ ਬਿੱਗ ਬੀ ਯਾਨੀ ਕਿ ਅਮਿਤਾਭ ਬੱਚਨ (Amitabh Bachchan) ਦੇ ਨਾਲ ਵੀ ਉਨ੍ਹਾਂ ਦਾ ਗੂੜ੍ਹਾ ਸਬੰਧ ਰਿਹਾ ਹੈ ।

Image Source : instagram

ਹੋਰ ਪੜ੍ਹੋ : ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਨੇ ਬਣਾਇਆ ਖ਼ੂਬਸੂਰਤ ਵੀਡੀਓ, ਪ੍ਰਸ਼ੰਸਕਾਂ ਤੋਂ ਪੁੱਛਿਆ ਇਹ ਸਵਾਲ

ਆਗੂ ਅਮਰ ਸਿੰਘ ਹੀ ਦੋਹਾਂ ‘ਚ ਦੋਸਤੀ ਦਾ ਕਾਰਨ ਬਣੇ ਸਨ । ਹੌਲੀ ਹੌਲੀ ਅਮਿਤਾਭ ਅਤੇ ਮੁਲਾਇਮ ਸਿੰਘ ਯਾਦਵ ਦੀ ਦੋਸਤੀ ਹੋਰ ਗੂੜ੍ਹੀ ਹੋ ਗਈ ਅਤੇ ਦੋਵਾਂ ਦਾ ਇੱਕ ਦੂਜੇ ਦੇ ਘਰ ‘ਚ ਆਉਣਾ ਜਾਣਾ ਸ਼ੁਰੂ ਹੋ ਗਿਆ ।ਸਾਲ 1994 ‘ਚ ਮੁਲਾਇਮ ਸਿੰਘ ਯਾਦਵ ਨੇ ਯਸ਼ ਭਾਰਤੀ ਸਨਮਾਨ ਦੀ ਸ਼ੁਰੂਆਤ ਕੀਤੀ ਸੀ ।

Amitabh Bachchan Image Source : Google

ਹੋਰ ਪੜ੍ਹੋ : ਪਰਵੀਨ ਭਾਰਟਾ ਅਤੇ ਲਵਲੀ ਨਿਰਮਾਣ ਇੱਕ ਵਾਰ ਮੁੜ ਤੋਂ ਲੈ ਕੇ ਆਏ ‘ਲਾਕੇਟ’ਗੀਤ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਅਮਿਤਾਭ ਬੱਚਨ ਦੇ ਪਿਤਾ ਅਤੇ ਮਸ਼ਹੂਰ ਕਵੀ ਹਰਿਵੰਸ਼ ਰਾਏ ਬੱਚਨ ਨੂੰ ਵੀ ਇਸ ਸਮਾਰੋਹ ਦੇ ਦੌਰਾਨ ਸਨਮਾਨਿਤ ਕੀਤਾ ਜਾਣਾ ਸੀ ।

Amitabh Bachchan Image Source : Google

ਪਰ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ, ਜਿਸ ਕਾਰਨ ਅਮਿਤਾਭ ਦੇ ਪਿਤਾ ਤਾਂ ਇਸ ਸਮਾਰੋਹ ‘ਚ ਸ਼ਾਮਿਲ ਨਹੀਂ ਹੋ ਸਕੇ, ਪਰ ਜਿਉਂ ਹੀ ਉਨ੍ਹਾਂ ਦੇ ਪਿਤਾ ਦੀ ਖ਼ਰਾਬ ਸਿਹਤ ਬਾਰੇ ਮੁਲਾਇਮ ਸਿੰਘ ਨੂੰ ਪਤਾ ਲੱਗਿਆ ਤਾਂ ਸਾਰੇ ਕੰਮ ਛੱਡ ਕੇ ਅਮਿਤਾਭ ਬੱਚਨ ਦੇ ਘਰ ਪਹੁੰਚ ਗਏ ਸਨ । ਅਮਿਤਾਭ ਬੱਚਨ ਦੀ ਗਾਂਧੀ ਪਰਿਵਾਰ ਦੇ ਨਾਲ ਵੀ ਕਾਫੀ ਨੇੜਤਾ ਰਹੀ ਹੈ ।

 

 

 

 

You may also like