
ਅਦਾਕਾਰ ਰਣਬੀਰ ਕਪੂਰ (Ranbir Kapoor) ਆਪਣੀ ਫ਼ਿਲਮ ਸ਼ਮਸ਼ੇਰਾ ਨੂੰ ਲੈ ਕੇ ਚਰਚਾ ‘ਚ ਹਨ । ਇਸ ਤੋਂ ਇਲਾਵਾ ਉਹ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਏਨੀਂ ਦਿਨੀਂ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ ‘ਚ ਹਨ । ਕਿਉਂਕਿ ਜਲਦ ਹੀ ਉਹ ਪਾਪਾ ਬਣਨ ਵਾਲੇ ਹਨ । ਆਲੀਆ ਭੱਟ (Alia Bhatt) ਨੇ ਬੀਤੇ ਦਿਨੀਂ ਹੀ ਆਪਣੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਹੈ ਜਿਸ ਤੋਂ ਬਾਅਦ ਅਦਾਕਾਰ ਪਿਤਾ ਬਣਨ ਨੂੰ ਲੈ ਕੇ ਕਾਫੀ ਐਕਸਾਈਟਡ ਹਨ ।

ਹੋਰ ਪੜ੍ਹੋ : ਜਵਾਈ ਰਣਬੀਰ ਕਪੂਰ ਨੂੰ ਸੱਸ ਸੋਨੀ ਰਾਜ਼ਦਾਨ ਵੱਲੋਂ ਮਿਲਿਆ ਕਰੋੜਾਂ ਦਾ ਖ਼ਾਸ ਤੋਹਫਾ, ਮਹਿਮਾਨਾਂ ਨੂੰ ਵੀ ਦਿੱਤਾ ਇਹ ਤੋਹਫੇ
ਉਹਨਾਂ ਦਾ ਇੱਕ ਕਿੱਸਾ ਏਨੀਂ ਦਿਨੀਂ ਖੂਬ ਵਾਇਰਲ ਹੋ ਰਿਹਾ ਹੈ । ਜਿਸ ਨੂੰ ਇੱਕ ਵਾਰ ਉਨ੍ਹਾਂ ਨੇ ਕਪਿਲ ਸ਼ਰਮਾ ਦੇ ਸ਼ੋਅ ‘ਚ ਵੀ ਦੱਸਿਆ ਸੀ । ਅਦਾਕਾਰ ਨੇ ਦੱਸਿਆ ਕਿ ਉਹ ਨਿਊਯਾਰਕ ‘ਚ ਹਾਲੀਵੁੱਡ ਅਦਾਕਾਰਾ ਨਤਾਲੀ ਪੋਰਟਮੈਨ ਨੂੰ ਮਿਲਿਆ ਸੀ । ਜਿੱਥੇ ਉਸ ਨੇ ਇੱਕ ਤਸਵੀਰ ਦੇ ਲਈ ਰਿਕਵੈਸਟ ਕੀਤੀ ਸੀ ।
![Alia Bhatt and Ranbir Kapoor expecting twins? [Details Inside]](https://wp.ptcpunjabi.co.in/wp-content/uploads/2022/06/Alia-bhatt-1.jpg)
ਹੋਰ ਪੜ੍ਹੋ : ਰਣਬੀਰ ਕਪੂਰ ਅਤੇ ਆਲੀਆ ਨੂੰ ਰਣਬੀਰ ਦੀ ਸਾਬਕਾ ਗਰਲ ਫ੍ਰੈਂਡ ਦੀਪਿਕਾ ਪਾਦੂਕੋਣ ਨੇ ਦਿੱਤੀ ਵਧਾਈ
ਪਰ ਉਸ ਨੇ ਗੁੱਸੇ ‘ਚ ਕਿਹਾ ਦਫਾ ਹੋ ਜਾਓ।ਦਰਅਸਲ ਰਣਬੀਰ ਕਹਿਣਾ ਹੈ ਕਿ ਨੈਟਲੀ ਪੋਰਟਮੈਨ ਉਸ ਨੂੰ ਰਸਤੇ ‘ਚ ਮਿਲ ਗਈ ਸੀ । ਜਿਸ ਤੋਂ ਬਾਅਦ ਉਸ ਦੇ ਨਾਲ ਤਸਵੀਰ ਲਈ ਬੇਨਤੀ ਕੀਤੀ ਸੀ ।ਅਦਾਕਾਰ ਨੇ ਦੱਸਿਆ ਕਿ ਉਹ ਨਿਊਯਾਰਕ ਦੀ ਸੜਕ ‘ਤੇ ਜਾ ਰਿਹਾ ਸੀ, ਅਸਲ ‘ਚ ਭੱਜ ਰਿਹਾ ਸੀ ਕਿਉਂਕਿ ਮੈਨੂੰ ਬਹੁਤ ਜ਼ੋਰ ਨਾਲ ਬਾਥਰੂਮ ਆਇਆ ਸੀ ।

‘ਮੈਂ ਹੋਟਲ ਦੇ ਵੱਲ ਭੱਜ ਰਿਹਾ ਸੀ ਅਤੇ ਉਹ ਫੋਨ ‘ਤੇ ਗੱਲਬਾਤ ਕਰਦੇ ਹੋਏ ਜਾ ਰਹੀ ਸੀ । ਨਜ਼ਰ ਮਿਲੀ ਤਾਂ ਮੈਂ ਸੋਚਿਆ ਇਹ ਤਾਂ ਨਤਾਲੀ ਪੋਰਟਮੈਨ ਹੈ । ਮੈਂ ਮੁੜ ਕੇ ਦੁਬਾਰਾ ਆਇਆ ਅਤੇ ਤਸਵੀਰ ਦੇ ਲਈ ਬੇਨਤੀ ਕੀਤੀ ਸੀ। ਨਤਾਲੀ ਦੇ ਨਾਲ ਰਣਬੀਰ ਨੂੰ ਏਨਾਂ ਚਾਅ ਸੀ ਕਿ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਰੋ ਰਹੀ ਸੀ ਅਤੇ ਉਸ ਨੇ ਗੁੱਸੇ ਦੇ ਨਾਲ ਕਿਹਾ ਸੀ ਮੈਂ ਕਿਹਾ ਦਫਾ ਹੋ ਜਾ’।
View this post on Instagram