
ਸਲਮਾਨ ਖ਼ਾਨ (Salman Khan ) ਨੇ ਅੱਜ ਆਪਣਾ ਜਨਮ ਦਿਨ (Birthday)ਮਨਾਇਆ । ਉਨ੍ਹਾਂ ਦੇ ਜਨਮ ਦਿਨ ‘ਤੇ ਬਾਲੀਵੁੱਡ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ । ਉਨ੍ਹਾਂ ਦੇ ਖ਼ਾਸ ਦੋਸਤ ਸ਼ਾਹਰੁਖ ਖ਼ਾਨ, ਸੋਨਾਕਸ਼ੀ ਸਿਨ੍ਹਾ ਸਣੇ ਕਈ ਸਿਤਾਰਿਆਂ ਨੇ ਆਪਣੀ ਮੌਜੂਦਗੀ ਦਰਜ ਕਰਵਾਈ । ਪਰ ਇਸ ਦੌਰਾਨ ਸਭ ਦੀਆਂ ਨਜ਼ਰਾਂ ਉਨ੍ਹਾਂ ਦੀ ਸਾਬਕਾ ਪ੍ਰੇਮਿਕਾ ਸੰਗੀਤਾ ਬਿਜਲਾਨੀ ‘ਤੇ ਟਿਕੀਆਂ ਰਹੀਆਂ ।

ਹੋਰ ਪੜ੍ਹੋ : ਦੋਵੇਲੀਨਾ ਭੱਟਾਚਾਰਜੀ ਨੇ ਵਿਆਹ ‘ਤੇ ਸਹੇਲੀ ਦੇ ਨਾਲ ਡਾਂਸ ਫਲੋਰ ‘ਤੇ ਇੰਝ ਕੀਤੀ ਮਸਤੀ,ਲੋਕ ਕਰਨ ਲੱਗੇ ਇਸ ਤਰ੍ਹਾਂ ਦੇ ਕਮੈਂਟਸ
ਸੰਗੀਤਾ ਬਿਜਲਾਨੀ ਅਤੇ ਸਲਮਾਨ ਖ਼ਾਨ ਪਿਛਲੇ ਕਈ ਸਾਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਹਨ । ਦੋਵਾਂ ਦੀ ਦੋਸਤੀ ਦੇ ਕਿੱਸੇ ਅਕਸਰ ਸੁਣਨ ਨੂੰ ਮਿਲਦੇ ਸਨ । ਕਦੇ ਦੋਵਾਂ ਦੀ ਬਹੁਤ ਗਹਿਰੀ ਦੋਸਤੀ ਹੁੰਦੀ ਸੀ, ਪਰ ਕਿਸੇ ਕਾਰਨ ਕਰਕੇ ਦੋਹਾਂ ਵਿਚਾਲੇ ਦੂਰੀਆਂ ਆ ਗਈਆਂ । ਦੋਵਾਂ ਦੇ ਰਸਤੇ ਇੱਕ ਦੂਜੇ ਤੋਂ ਵੱਖ ਹੋ ਗਏ, ਪਰ ਇਸ ਵੀਡੀਓ ਨੂੰ ਵੇਖ ਕੇ ਦੋਵਾਂ ਵਿਚਾਲੇ ਦੀ ਬਾਂਡਿੰਗ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਹੈ ।

ਹੋਰ ਪੜ੍ਹੋ : ਧੀ ਤੁਨੀਸ਼ਾ ਦੀ ਡੈੱਡ ਬਾਡੀ ਵੇਖ ਕੇ ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ, ਵੀਡੀਓ ਵੇਖ ਹਰ ਕੋਈ ਹੋ ਰਿਹਾ ਭਾਵੁਕ
ਸਲਮਾਨ ਨੇ ਆਪਣੀ ਸਾਬਕਾ ਪ੍ਰੇਮਿਕਾ ਨੂੰ ਪਹਿਲਾਂ ਮੱਥੇ 'ਤੇ ਚੁੰਮਿਆ ਅਤੇ ਫਿਰ ਜੱਫੀ ਪਾਈ। ਇਸ ਮੌਕੇ ਸੰਗੀਤਾ ਬਿਜਲਾਨੀ ਨੇ ਸਪਾਰਕਿੰਗ ਸ਼ਾਰਟ ਡਰੈੱਸ ‘ਚ ਨਜ਼ਰ ਆਈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜਦੋਂ ਪਾਰਟੀ ਖਤਮ ਹੋਈ ਤਾਂ ਸਲਮਾਨ ਸਭ ਨੂੰ ਸੀ ਆਫ ਕਰਨ ਦੇ ਲਈ ਬਾਹਰ ਆਏ ।

ਸਲਮਾਨ ਖ਼ਾਨ ਦੀ ਸਾਬਕਾ ਪ੍ਰੇਮਿਕਾ ਜਦੋਂ ਆਪਣੀ ਕਾਰ ‘ਚ ਬੈਠਣ ਦੇ ਲਈ ਗਈ ਤਾਂ ਅਦਾਕਾਰ ਦਾ ਬਾਡੀਗਾਰਡ ਸ਼ੇਰਾ ਦੀ ਕਾਰ ਦਾ ਦਰਵਾਜ਼ਾ ਖੋਲ੍ਹਣ ਦੇ ਲਈ ਗਿਆ ਤਾਂ ਉਸ ਨੇ ਸ਼ੇਰਾ ਦੀ ਬਾਂਹ ਫੜ ਲਈ ਅਤੇ ਉੱਥੇ ਹੀ ਰੋਕ ਦਿੱਤਾ ਅਤੇ ਫਿਰ ਖੁਦ ਦਰਵਾਜ਼ਾ ਖੋਲਿ੍ਹਆ ।
View this post on Instagram