ਜਦੋਂ ਸ਼ਾਹਰੁਖ ਖ਼ਾਨ ਦੀ ਬੇਟੀ ਨੂੰ ਇਸ ਬੰਦੇ ਨੇ ਵਿਆਹ ਲਈ ਕੀਤਾ ਪਰਪੋਜ਼, ਹਰ ਪਾਸੇ ਹੋ ਰਹੇ ਹਨ ਚਰਚੇ

written by Rupinder Kaler | May 26, 2021

ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ । ਸੁਹਾਨਾ ਨੇ ਹਾਲ ਹੀ ਵਿੱਚ ਆਪਣੇ 21ਵਾਂ ਜਨਮਦਿਨ ਮਨਾਇਆ ਹੈ । ਇਸ ਮੌਕੇ ਤੇ ਵਧਾਈ ਦੇ ਨਾਲ ਨਾਲ ਉਸ ਨੂੰ ਵਿਆਹ ਦਾ ਪ੍ਰਸਤਾਵ ਵੀ ਮਿਲਿਆ ਹੈ ।ਇਕ ਯੂਜ਼ਰ ਨੇ ਗੌਰੀ ਖਾਨ ਤੋਂ ਉਸਦੀ ਧੀ ਦਾ ਹੱਥ ਮੰਗ ਲਿਆ।

Suhana Khan Pic Courtesy: Instagram
ਹੋਰ ਪੜ੍ਹੋ : ਸ਼ਵੇਤਾ ਤਿਵਾਰੀ ਦੇ ਪਤੀ ਨਾਲ ਝਗੜੇ ਦਰਮਿਆਨ ਧੀ ਪਲਕ ਨੇ ਇੰਸਟਾਗ੍ਰਾਮ ਅਕਾਊਂਟ ਕੀਤਾ ਡਿਲੀਟ
Pic Courtesy: Instagram
  ਉਸਨੇ ਆਪਣੀ ਯੋਗਤਾ ਨੂੰ ਸਾਬਤ ਕਰਨ ਲਈ ਮਹੀਨੇ ਦੀ ਤਨਖ਼ਾਹ ਦਾ ਖੁਲਾਸਾ ਵੀ ਕੀਤਾ। ਸੁਹੈਬ ਨਾਮ ਦੇ ਇਸ ਟਵਿੱਟਰ ਯੂਜ਼ਰ ਨੇ ਕੁਮੈਂਟ ਵਿਚ ਲਿਖਿਆ, 'ਗੌਰੀ ਮੈਮ ਮੇਰਾ ਵਿਆਹ ਸੁਹਾਨਾ ਨਾਲ ਕਰਵਾ ਦਿਓ। ਮੇਰੀ ਮਹੀਨਾਵਾਰ ਤਨਖ਼ਾਹ ਇਕ ਲੱਖ ਰੁਪਏ ਤੋਂ ਜ਼ਿਆਦਾ ਹੈ।'
suhana Khan with Daughter Pic Courtesy: Instagram
ਸੁਹੈਬ ਦਾ ਇਹ ਕੁਮੈਂਟ ਵੀ ਕਾਫ਼ੀ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ਬਾਰੇ ਚਰਚਾ ਕਰ ਰਹੇ ਹਨ। ਇਹ ਸਪੱਸ਼ਟ ਹੈ ਕਿ ਸੁਹਾਨਾ, ਜੋ ਫਿਲਮਾਂ ਵਿਚ ਕੰਮ ਕਰਨਾ ਚਾਹੁੰਦੀ ਹੈ, ਨੇ ਇੰਡਸਟਰੀ ਵਿਚ ਆਉਣ ਤੋਂ ਪਹਿਲਾਂ ਹੀ ਲੋਕਾਂ ਦੇ ਦਿਲਾਂ 'ਤੇ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੈ।

0 Comments
0

You may also like