ਪੰਜਾਬੀ ਫ਼ਿਲਮ ਇੰਡਸਟਰੀ 'ਚ ਕਈਆਂ ਨੂੰ ਰਾਤੋ-ਰਾਤ ਸਟਾਰ ਬਣਾਇਆ ਹੈ ਇਨ੍ਹਾਂ ਸਿੱਧੂਆਂ ਨੇ !

Written by  Rupinder Kaler   |  May 21st 2019 01:58 PM  |  Updated: May 21st 2019 02:05 PM

ਪੰਜਾਬੀ ਫ਼ਿਲਮ ਇੰਡਸਟਰੀ 'ਚ ਕਈਆਂ ਨੂੰ ਰਾਤੋ-ਰਾਤ ਸਟਾਰ ਬਣਾਇਆ ਹੈ ਇਨ੍ਹਾਂ ਸਿੱਧੂਆਂ ਨੇ !

ਪੰਜਾਬੀ ਫ਼ਿਲਮ ਇੰਡਸਟਰੀ ਦਾ ਦਾਇਰਾ ਲਗਾਤਾਰ ਮੋਕਲਾ ਹੁੰਦਾ ਜਾ ਰਿਹਾ ਹੈ । ਹਰ ਦਿਨ ਨਵੀਂ ਫ਼ਿਲਮ ਰਿਲੀਜ਼ ਹੋ ਰਹੀ ਹੈ । ਜਿਸ ਤੋਂ ਸਾਫ਼ ਹੋ ਜਾਂਦਾ ਹੈ ਕਿ ਜਿਹੜੀ ਫ਼ਿਲਮ ਇੰਡਸਟਰੀ ਮੰਦੀ ਦੀ ਮਾਰ ਝੱਲ ਰਹੀ ਸੀ ਉਹ ਫ਼ਿਲਮ ਇੰਡਸਟਰੀ ਬਾਲੀਵੁੱਡ ਦਾ ਮੁਕਾਬਲਾ ਕਰ ਰਹੀ ਹੈ । ਇਸ ਤਰੱਕੀ ਦੇ ਪਿੱਛੇ ਜਿੰਨ੍ਹਾ ਹੱਥ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਨ ਵਾਲੇ ਅਦਾਕਾਰਾਂ ਦਾ ਹੁੰਦਾ ਹੈ ਉਸ ਤੋਂ ਕਿੱਤੇ ਵੱਡਾ ਹੱਥ ਉਹਨਾਂ ਹੀਰੋਜ਼ ਦਾ ਹੁੰਦਾ ਹੈ ਜਿਹੜੇ ਪਰਦੇ ਦੇ ਪਿੱਛੇ ਰਹਿ ਕੇ ਕੰਮ ਕਰਦੇ ਹਨ, ਤੇ ਆਏ ਦਿਨ ਉਹਨਾਂ ਫ਼ਿਲਮਾਂ ਨੂੰ ਪਰਦੇ ਤੇ ਲੈ ਕੇ ਆਉਂਦੇ ਹਨ ਜਿਹੜੀਆਂ ਹਰ ਇੱਕ ਦੀ ਜ਼ਿੰਦਗੀ ਨਾਲ ਜੁੜੀਆਂ ਹੁੰਦੀਆਂ ਹਨ ।

ਇਸ ਆਰਟੀਕਲ ਵਿੱਚ ਤੁਹਾਨੂੰ ਦੋ ਅਜਿਹੇ ਹੀ ਹੀਰੋਜ਼ ਨਾਲ ਮਿਲਾਵਾਂਗੇ ਜਿਹੜੇ ਪਰਦੇ ਦੇ ਪਿੱਛੇ ਰਹਿ ਕੇ ਹਿੱਟ ਫ਼ਿਲਮਾਂ ਦੇ ਰਹੇ ਹਨ । ਅਸੀਂ ਗੱਲ ਕਰ ਰਹੇ ਹਾਂ 'ਵਾਈਟ ਹਿੱਲ ਸਟੂਡੀਓ' ਦੇ ਮਾਲਕ ਗੁਨਬੀਰ ਸਿੰਘ ਸਿੱਧੂ ਦੀ, ਜਿਨ੍ਹਾਂ ਨੇ ਆਪਣੇ ਸਾਥੀ ਮਨਮੋਰਡ ਸਿੰਘ ਸਿੱਧੂ ਨਾਲ ਮਿਲਕੇ ਕਈ ਹਿੱਟ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ । ਗੁਨਬੀਰ ਸਿੰਘ ਸਿੱਧੂ ਪਾਲੀਵੁੱਡ ਵਿੱਚ ਹਿੱਟ ਫ਼ਿਲਮਾਂ ਪ੍ਰੋਡਿਊਸ ਕਰਨ ਵਾਲੀ ਮਸ਼ੀਨ ਕਿਹਾ ਜਾਵੇ ਤਾਂ ਕੋਈ ਅਕਥਨੀ ਨਹੀਂ ਹੋਵੇਗੀ ।

Gunbir Singh Sidhu Gunbir Singh Sidhu

ਕਿਉਂਕਿ ਜਦੋਂ ਤੋਂ ਉਹਨਾਂ ਨੇ ਫ਼ਿਲਮਾਂ ਬਨਾਉਣੀਆਂ ਸ਼ੁਰੂ ਕੀਤੀਆਂ ਹਨ, ਉਦੋਂ ਤੋਂ ਉਹ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਰਹੇ ਹਨ । ਗੁਨਬੀਰ ਸਿੰਘ ਸਿੱਧੂ ਦੇ ਫ਼ਿਲਮੀ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਫ਼ਿਲਮ 'ਜੱਟ ਐਂਡ ਜੂਲੀਅਟ' ਪ੍ਰੋਡਿਊਸ ਕੀਤੀ ਸੀ । ਇਹ ਫ਼ਿਲਮ ਏਨੀਂ ਹਿੱਟ ਹੋਈ ਸੀ ਕਿ ਹਰ ਪਾਸੇ ਇਸ ਫ਼ਿਲਮ ਦੇ ਚਰਚੇ ਸਨ ।

Gunbir Singh Sidhu Gunbir Singh Sidhu

ਇਸ ਫਿਲਮ ਤੋਂ ਬਾਅਦ 'ਵਾਈਟ ਹਿੱਲ ਪ੍ਰੋਡਕਸ਼ਨ' ਦੇ ਬੈਨਰ ਹੇਠ 'ਜੱਟ ਐਂਡ ਜੂਲੀਅਟ-2', 'ਤੂੰ ਮੇਰਾ ਬਾਈ ਮੈ ਤੇਰਾ ਬਾਈ',  'ਬੈਸਟ ਆਫ਼ ਲੱਕ', 'ਰੋਮੀਓ ਰਾਂਝਾ', 'ਪੰਜਾਬ 1984', 'ਸਰਦਾਰ ਜੀ', 'ਸਰਦਾਰ ਜੀ 2', 'ਸਾਹਬ ਬਹਾਦਰ', 'ਚੰਨਾ ਮੇਰਿਆ' ਅਤੇ 'ਕੈਰੀ ਆਨ ਜੱਟਾ' ਵਰਗੀਆਂ ਫ਼ਿਲਮਾਂ ਦਾ ਨਿਰਮਾਣ ਕਰਦੇ ਆ ਰਹੇ ਹਨ ।

ਸਿੱਧੂ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਫ਼ਿਲਮਾਂ ਬਨਾਉਣਾ ਭਾਵੇਂ ਉਹਨਾਂ ਦਾ ਕਾਰੋਬਾਰ ਹੈ ਪਰ ਇਸ ਕਾਰੋਬਾਰ ਦੇ ਨਾਲ ਉਹ ਪੰਜਾਬ ਪੰਜਾਬੀਅਤ ਤੇ ਪੰਜਾਬੀ ਨੂੰ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਹੁੰਚਾਉਣਾ ਚਾਹੁੰਦੇ ਹਨ । ਇਸੇ ਲਈ ਉਹਨਾਂ ਦੇ ਕਾਰੋਬਾਰ ਵਿੱਚ ਉਹਨਾਂ ਦਾ ਸਾਥੀ ਮਨਮੋਰਡ ਸਿੰਘ ਸਿੱਧੂ ਅਣਥੱਕ ਮਿਹਨਤ ਕਰਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network