ਕੌਣ ਹੈ ਆਮਿਰ ਖ਼ਾਨ ਦੇ ਹੋਣ ਵਾਲੇ ਜਵਾਈ ਨੂਪੁਰ ਸ਼ਿਖਰੇ? ਜਾਨਣ ਲਈ ਪੜ੍ਹੋ ਪੂਰੀ ਖ਼ਬਰ

written by Pushp Raj | September 23, 2022

Aamir Khan's son-in-law Nupur Shikre: ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖ਼ਾਨ ਦੀ ਬੇਟੀ ਈਰਾ ਖ਼ਾਨ ਮਸ਼ਹੂਰ ਸਟਾਰ ਕਿਡਸ 'ਚੋਂ ਇੱਕ ਹੈ। ਹਾਲਾਂਕਿ ਈਰਾ ਨੇ ਅਜੇ ਬਾਲੀਵੁੱਡ 'ਚ ਐਂਟਰੀ ਨਹੀਂ ਕੀਤੀ ਹੈ ਪਰ ਸੋਸ਼ਲ ਮੀਡੀਆ 'ਤੇ ਉਸ ਦੀ ਕਾਫੀ ਫੈਨ ਫਾਲੋਇੰਗ ਹੈ। ਹਾਲ ਹੀ ਵਿੱਚ ਈਰਾ ਆਪਣੀ ਲਵ ਲਾਈਫ ਨੂੰ ਲੈ ਕੇ ਸੁਰਖੀਆਂ ਵਿੱਚ ਹੈ।

Image Source: Instagram

ਹਾਲ ਹੀ ਵਿੱਚ ਈਰਾ ਤੇ ਨੂਪੁਰ ਨੇ ਇੱਕ ਦੂਜੇ ਨਾਲ ਸਗਾਈ ਕਰ ਲਈ ਹੈ। ਨੂਪੁਰ ਨੇ ਬਹੁਤ ਹੀ ਫ਼ਿਲਮੀ ਅੰਦਾਜ਼ 'ਚ ਈਰਾ ਨੂੰ ਪ੍ਰਪੋਜ਼ ਕੀਤਾ। ਈਰਾ ਨੇ ਆਪਣੀ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਆਖਿਰ ਕੌਣ ਹੈ ਨੂਪੁਰ ਸ਼ਿਖਰ ਅਤੇ ਈਰਾ ਦੀ ਲਵ ਸਟੋਰੀ ਕਦੋਂ ਤੇ ਕਿਵੇਂ ਸ਼ੁਰੂ ਹੋਈ।

ਕੌਣ ਹੈ ਨੂਪੁਰ ਸ਼ਿਖਰੇ ਅਤੇ ਉਹ ਕੀ ਕਰਦੇ ਹਨ
ਆਮਿਰ ਖ਼ਾਨ ਦੇ ਹੋਣ ਵਾਲੇ ਜਵਾਈ ਨੂਪੁਰ ਸ਼ਿਖਰੇ ਇੱਕ ਫਿਟਨੈਸ ਟ੍ਰੇਨਰ ਹਨ। ਨੂਪੁਰ ਫਿਟਨੈਸ ਐਕਸਪਰਟ ਤੇ ਕੰਸਲਟੈਂਟ ਵਜੋਂ ਵੀ ਜਾਣੇ ਜਾਂਦੇ ਹਨ। ਨੂਪੁਰ ਕਾਫੀ ਲੰਮੇਂ ਸਮੇਂ ਤੋਂ ਈਰਾ ਨੂੰ ਫਿਟਨੈਸ ਟ੍ਰੇਨਿੰਗ ਦੇ ਰਹੇ ਹਨ।

ਮੀਡੀਆ ਰਿਪੋਰਟਸ ਦੇ ਮੁਤਾਬਕ ਈਰਾ ਖ਼ਾਨ ਦੇ ਪਿਤਾ ਅਦਾਕਾਰ ਆਮਿਰ ਖ਼ਾਨ ਦੇ ਟ੍ਰੇਨਰ ਵੀ ਨੂਪੁਰ ਸ਼ਿਖਰੇ ਹਨ। ਆਮਿਰ ਅਤੇ ਈਰਾ ਖ਼ਾਨ ਦੇ ਨਾਲ -ਨਾਲ ਨੂਪੁਰ ਸ਼ਿਖਰੇ ਕਈ ਬਾਲੀਵੁੱਡ ਸੈਲੇਬਸ ਦੇ ਫਿਟਨੈਸ ਟ੍ਰੇਨਰ ਰਹਿ ਚੁੱਕੇ ਹਨ। ਉਹ ਲੰਮੇਂ ਸਮੇਂ ਤੱਕ ਅਦਾਕਾਰਾ ਸੁਸ਼ਮਿਤਾ ਸੇਨ ਦੀ ਵੀ ਟ੍ਰੇਨਰ ਰਹਿ ਚੁੱਕੇ ਹਨ। ਨੂਪੁਰ ਸ਼ਿਖਰੇ ਇੱਕ ਫਿਟਨੈਸ ਟ੍ਰੇਨਰ ਦੇ ਨਾਲ-ਨਾਲ ਇੱਕ ਚੰਗੇ ਡਾਂਸਰ ਵੀ ਹਨ।

Image Source: Instagram

ਕਦੋਂ ਸ਼ੁਰੂ ਹੋਈ ਈਰਾ ਤੇ ਨੂਪੁਰ ਸ਼ਿਖਰੇ ਦੀ ਲਵ ਸਟੋਰੀ
ਸਾਲ 2020 ਦੇ ਲੌਕਡਾਊਨ ਦੌਰਾਨ ਈਰਾ ਨੇ ਆਪਣੀ ਫਿਟਨੈਸ ਉੱਤੇ ਖ਼ਾਸ ਧਿਆਨ ਦੇਣਾ ਸ਼ੁਰੂ ਕੀਤਾ। ਇਸ ਦੌਰਾਨ ਨੂਪੁਰ ਨੇ ਈਰਾ ਖ਼ਾਨ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਦਿੱਤੀ। ਇਸ ਦੌਰਾਨ ਦੋਵੇਂ ਇੱਕ ਦੂਜੇ ਦੇ ਕਰੀਬ ਆ ਗਏ ਅਤੇ ਦੋਹਾਂ ਨੇ ਇੱਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ। ਦੋਹਾਂ ਵਿਚਾਲੇ ਪਿਆਰ ਹੋ ਗਿਆ।

ਸਾਲ 2021 ਦੇ ਵਿੱਚ ਈਰਾ ਖ਼ਾਨ ਨੇ ਨੂਪੁਰ ਨਾਲ ਆਪਣੇ ਰਿਸ਼ਤੇ ਨੂੰ ਇੰਸਟਾਗ੍ਰਾਮ 'ਤੇ ਪੋਸਟ ਪਾ ਕੇ ਜਨਤਕ ਕਰ ਦਿੱਤਾ। ਉਦੋਂ ਤੋਂ ਹੁਣ ਤੱਕ ਈਰਾ ਨੂਪੁਰ ਲਈ ਆਪਣੇ ਪਿਆਰ ਦਾ ਕਈ ਵਾਰ ਇਜ਼ਹਾਰ ਕਰ ਚੁੱਕੀ ਹੈ। ਈਰਾ ਨੇ ਨੂਪੁਰ ਨੂੰ ਆਪਣਾ ਡ੍ਰੀਮ ਮੈਨ ਦੱਸਿਆ ਹੈ ਤੇ ਇਸ ਦੇ ਨਾਲ ਹੀ ਈਰਾ ਨੇ ਨੂਪੁਰ ਦੇ ਨਾਮ ਦਾ ਟੈਟੂ ਵੀ ਬਣਵਾਇਆ ਹੈ।

Image Source: Instagram

ਹੋਰ ਪੜ੍ਹੋ: ਸ਼ਾਹਰੁਖ ਖ਼ਾਨ ਦੀ ਇਨ੍ਹਾਂ ਆਦਤਾਂ ਤੋਂ ਪਰੇਸ਼ਾਨ ਹੈ ਗੌਰੀ ਖ਼ਾਨ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਈਰਾ ਅਤੇ ਨੂਪੁਰ ਸ਼ਿਖਰੇ ਦੇ ਪਰਿਵਾਰ ਵੀ ਇੱਕ ਦੂਜੇ ਦੇ ਬੇਹੱਦ ਕਰੀਬ ਹਨ। ਸਾਲ 2020 ਵਿੱਚ ਵੀ ਕਿਰਨ ਰਾਓ ਤੇ ਆਮਿਰ ਖ਼ਾਨ ਦੇ ਵੈਡਿੰਗ ਐਨੀਵਰਸਰੀ ਦੇ ਦੌਰਾਨ ਦੋਹਾਂ ਦੇ ਪਰਿਵਾਰ ਮੌਜੂਦ ਸਨ। ਈਰਾ ਅਤੇ ਨੂਪੁਰ ਦੇ ਫੈਨਜ਼ ਜਲਦ ਹੀ ਇਸ ਜੋੜੀ ਦਾ ਵਿਆਹ ਵੇਖਣ ਲਈ ਬੇਹੱਦ ਉਤਸ਼ਾਹਿਤ ਹਨ।

 

View this post on Instagram

 

A post shared by Ira Khan (@khan.ira)

You may also like