ਕਿਸ–ਕਿਸ ਨੂੰ ਯਾਦ ਹੈ ‘ਸੋਨਪਰੀ’ ਸੀਰੀਅਲ ਦੀ ਅਦਾਕਾਰਾ ਮ੍ਰਿਣਾਲ ਕੁਲਕਰਣੀ, ਬਦਲ ਚੁੱਕਿਆ ਹੈ ਅਦਾਕਾਰਾ ਦਾ ਪੂਰਾ ਲੁੱਕ

written by Shaminder | September 20, 2022

ਕਿਸੇ ਸਮੇਂ ਟੀਵੀ ‘ਤੇ ‘ਸੋਨਪਰੀ’ ਨਾਮ ਦਾ ਸ਼ੋਅ ਬੱਚਿਆਂ ‘ਚ ਬਹੁਤ ਮਸ਼ਹੂਰ ਸੀ । ਬੱਚਿਆਂ ਦੇ ਵੱਲੋਂ ਇਸ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ । ਇਸ ਸ਼ੋਅ ‘ਚ ਅਦਾਕਾਰਾ ਮ੍ਰਿਣਾਲ ਕੁਲਕਰਣੀ (Mrinal Kulkarni) ਨੇ ਸੋਨ ਪਰੀ ਆਂਟੀ ਦਾ ਕਿਰਦਾਰ ਨਿਭਾਇਆ ਸੀ । 21 ਜੂਨ  1968 ਨੂੰ ਜਨਮੀ ਮ੍ਰਿਣਾਲ ਕੁਲਕਰਣੀ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ 16 ਸਾਲ ਦੀ ਉਮਰ ‘ਚ ਕੀਤੀ ਸੀ ।

Mrinal Kulkarni, Image Source : Google

ਹੋਰ ਪੜ੍ਹੋ : ਇੰਦਰਜੀਤ ਨਿੱਕੂ ਦੀ ਆਵਾਜ਼ ‘ਚ ਫ਼ਿਲਮ ‘ਕ੍ਰਿਮੀਨਲ’ ਦਾ ਨਵਾਂ ਗੀਤ ‘ਪਿਆਰ ਦੀ ਗੱਲ’ ਹੋਇਆ ਰਿਲੀਜ਼

ਮ੍ਰਿਣਾਲ ਕੁਲਕਰਣੀ ਮਰਾਠੀ ਫ਼ਿਲਮ ਇੰਡਸਟਰੀ ਦੀ ਇੱਕ ਮੰਨੀ ਪ੍ਰਮੰਨੀ ਅਦਾਕਾਰਾ ਹੈ । ਉਹ ਕਈ ਐਡਸ ‘ਚ ਵੀ ਨਜ਼ਰ ਆ ਚੁੱਕੀ ਹੈ । ਮ੍ਰਿਣਾਲ ਨੇ ਕਦੇ ਵੀ ਅਦਾਕਾਰਾ ਬਣਨ ਬਾਰੇ ਨਹੀਂ ਸੀ ਸੋਚਿਆ।ਕਿਉਂਕਿ ਉਹ ਪੁਣੇ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਕਰਨ ਤੋਂ ਬਾਅਦ ਫਿਲਾਸਫੀ ‘ਚ ਪੀਐੱਚਡੀ ਕਰਨਾ ਚਾਹੁੰਦੀ ਸੀ ।

Mrinal Kulkarni, Image Source : Google

ਹੋਰ ਪੜ੍ਹੋ : ਅਮਰ ਨੂਰੀ ਨੇ ਵਿਦੇਸ਼ੀ ਕੁੜੀ ਦੇ ਨਾਲ ਬਣਾਇਆ ਡਾਂਸ ਵੀਡੀਓ

ਪਰ ਇਸੇ ਦੌਰਾਨ ਉਸ ਨੂੰ ਐਕਟਿੰਗ ਦੇ ਲਈ ਆਫਰ ਮਿਲਣੇ ਸ਼ੁਰੂ ਹੋ ਗਏ ਸਨ ।ਜਿਸ ਤੋਂ ਬਾਅਦ ਉਸ ਨੇ ਅਦਾਕਾਰੀ ਦੇ ਖੇਤਰ ‘ਚ ਹੀ ਆਪਣਾ ਕਰੀਅਰ ਬਨਾਉਣ ਦਾ ਫੈਸਲਾ ਕਰ ਲਿਆ ਸੀ । ਅੱਜ ਕੱਲ੍ਹ ਉਹ ਡਾਇਰੈਕਸ਼ਨ ਅਤੇ ਨਿਰਦੇਸ਼ਨ ‘ਚ ਜੁਟੀ ਹੋਈ ਹੈ ।

Mrinal Kulkarni Image Source : Google

ਉਹ ਮਰਾਠੀ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੀ ਹੈ । ਇਸ ਤੋਂ ਇਲਾਵਾ ਬਾਲੀਵੁੱਡ ਦੇ ਕਈ ਪ੍ਰੋਜੈਕਟਸ ਜਿਸ ‘ਚ ਕੁਝ ਮੀਠਾ ਹੋ ਜਾਏ, ਮੇਡ ਇਨ ਚਾਈਨਾ ਸਣੇ ਬਾਲੀਵੁੱਡ ਦੇ ਕਈ ਪ੍ਰੋਜੈਕਟਸ ‘ਚ ਵੀ ਨਜ਼ਰ ਆਈ । ਬੱਚਿਆਂ ਦੇ ਵੱਲੋਂ ਸੋਨ ਪਰੀ ਆਂਟੀ ਦੇ ਕਿਰਦਾਰ ਨੁੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ । ਤੁਸੀਂ ਵੀ ਆਪਣੇ ਬਚਪਨ ਦੇ ਦਿਨਾਂ ‘ਚ ਮ੍ਰਿਣਾਲ ਦੇ ਇਸ ਕਿਰਦਾਰ ਨੂੰ ਜ਼ਰੂਰ ਵੇਖਿਆ ਹੋਵੇਗਾ ।

 

View this post on Instagram

 

A post shared by Mrinal Kulkarni (@mrinalmrinal2)

You may also like