ਕੀ ਅੱਜ ਸਾਰੀ ਦੁਨੀਆ ਇੱਕੋ ਉਮਰ ਦੀ ਹੈ?
ਸੋਸ਼ਲ ਮੀਡੀਆ ਉੱਤੇ ਇੱਕ ਮੈਸੇਜ ਖੂਬ ਵਾਇਰਲ ਹੋ ਰਿਹਾ ਹੈ। ਵਟਸਐੱਪ ਅਜਿਹਾ ਪਲੇਟਫਾਰਮ ਹੈ ਜਿੱਥੇ ਕੁਝ ਵੀ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਜਾਂਦਾ ਹੈ। ਅੱਜ ਤੁਹਾਨੂੰ ‘The whole world is of the same age’ ਨਾਮ ਵਰਗਾ ਇੱਕ ਮੈਸੇਜ ਆਪਣੇ ਵਟਸਐੱਪ ਦੇ ਕਈ ਗੁਰੱਪਾਂ ‘ਚ ਦੇਖਣ ਨੂੰ ਮਿਲ ਰਿਹਾ ਹੋਣਾ । ਜਿਸ ‘ਚ ਕਿਹਾ ਜਾ ਰਿਹਾ ਹੈ ਕਿ ਅੱਜ ਸਾਰੀ ਦੁਨੀਆਂ ਇੱਕੋ ਉਮਰ ਦੀ ਹੈ!
ਹੋਰ ਪੜ੍ਹੋ : Kim Kardashian ਵਰਗਾ ਦਿਖਣ ਲਈ ਮਾਡਲ ਨੇ ਖਰਚੇ ਲਗਪਗ 5 ਕਰੋੜ, 40 ਸਰਜਰੀਆਂ ਤੋਂ ਬਾਅਦ ਚਿਹਰੇ ਦਾ ਹੋ ਗਿਆ ਇਹ ਹਾਲ
Image Source: Twitter
ਇਸ ਮੈਸੇਜ 'ਚ ਲਿਖਿਆ ਗਿਆ ਹੈ ਕਿ ਅੱਜ ਇੱਕ ਬਹੁਤ ਖਾਸ ਦਿਨ ਹੈ ਅਤੇ ਹਜ਼ਾਰ ਸਾਲਾਂ ਵਿੱਚ ਸਿਰਫ਼ ਇੱਕ ਵਾਰ ਆਉਂਦਾ ਹੈ। ਤੁਸੀਂ ਕਿਵੇਂ ਆਪਣੀ ਉਮਰ ਦੇਖ ਸਕਦੇ ਹੋ....
Your age your year of birth, every person is = 2022...
ਇਹ ਇੰਨਾ ਅਜੀਬ ਹੈ ਕਿ ਮਾਹਰ ਵੀ ਇਸਦੀ ਵਿਆਖਿਆ ਨਹੀਂ ਕਰ ਸਕਦੇ! ਤੁਸੀਂ ਇਸਦਾ ਪਤਾ ਲਗਾਓ ਅਤੇ ਦੇਖੋ ਕਿ ਕੀ ਇਹ 2022 ਹੈ। ਇਹ ਹਜ਼ਾਰ ਸਾਲਾਂ ਦੀ ਉਡੀਕ ਹੈ!
Image Source: Twitter
ਉਦਾਹਰਣ:
ਮੰਨ ਲਓ ਤੁਹਾਡੀ ਉਮਰ 58 ਸਾਲ ਹੈ
1964 ਵਿੱਚ ਪੈਦਾ ਹੋਏ ਹੋ...ਇਸ ਲਈ ਤੁਸੀਂ 58 1964=2022
ਇੱਕ ਹੋਰ ਵਿਆਕਤੀ ਜਿਸ ਦੀ ਉਮਰ 73 ਸਾਲ ਹੈ, ਉਸਦਾ ਜਨਮ 1949 ਨੂੰ ਹੋਇਆ ਹੈ।
ਤਾਂ ਦਿੱਤੇ ਹੋਏ ਫਾਰਮੂਲੇ ਅਨੁਸਾਰ...1949 73=2022
ਇਹ ਦੇਖਕੇ ਤੁਸੀਂ ਵੀ ਕਹੋਗੇ ਵਾਹ! ਇਹ ਤਾਂ ਕਾਫੀ ਦਿਲਚਸਪ ਹੈ।
Image Source: Twitter
ਪਰ ਇਹ ਵਾਇਰਲ ਹੋ ਰਿਹਾ ਮੈਸੇਜ ਇੱਕ ਗਣਿਤ ਟ੍ਰਿਕ ਹੈ। ਤੁਹਾਨੂੰ ਦੱਸ ਦਈਏ ਜੇਕਰ ਤੁਸੀਂ ਆਪਣੇ ਜਨਮ ਦੇ ਸਾਲ ਵਿੱਚ ਆਪਣੀ ਉਮਰ ਦੀ ਸੰਖਿਆ ਨੂੰ ਜੋੜੇਗੇ, ਤਾਂ ਤੁਹਾਨੂੰ ਨਤੀਜੇ ਵਜੋਂ ਮੌਜੂਦਾ ਸਾਲ ਮਿਲੇਗਾ। ਅਜਿਹੇ ਮੈਸੇਜ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੁੰਦੇ ਰਹਿੰਦੇ ਹਨ।