ਜਾਣੋ ਖੁਦਕੁਸ਼ੀ ਕਰਨ ਵਾਲੀ ਅਦਾਕਾਰਾ ਵੈਸ਼ਾਲੀ ਠੱਕਰ ਬਾਰੇ, ਹੁਣ ਮਰਹੂਮ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਨਾਲ ਹੋ ਰਹੀ ਹੈ ਤਸਵੀਰ ਵਾਇਰਲ

written by Lajwinder kaur | October 16, 2022 05:09pm

Sasural Simar Ka actress Vaishali Takkar dies by suicide: ਹਾਲ ਹੀ ‘ਚ ਟੀਵੀ ਇੰਡਸਟਰੀ ਤੋਂ ਇੱਕ ਦੁਖਦਾਈ ਖਬਰ ਆਈ ਹੈ, ਜਿਸ ਨੇ ਹਰ ਇੱਕ ਝੰਜੋੜ ਕੇ ਰੱਖ ਦਿੱਤਾ ਹੈ। 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਅਤੇ 'ਸਸੁਰਾਲ ਸਿਮਰ ਕਾ' 'ਚ ਕੰਮ ਕਰ ਚੁੱਕੀ ਅਦਾਕਾਰਾ ਵੈਸ਼ਾਲੀ ਠੱਕਰ ਨੇ ਖੁਦਕੁਸ਼ੀ ਕਰ ਲਈ ਹੈ।

ਸ਼ੁਰੂਆਤੀ ਰਿਪੋਰਟਾਂ ਮੁਤਾਬਕ ਦੱਸਿਆ ਗਿਆ ਕਿ ਅਦਾਕਾਰਾ ਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ। ਉਨ੍ਹਾਂ ਦੀ ਇਸ ਖਬਰ ਨੇ ਪੂਰੀ ਇੰਡਸਟਰੀ ਨੂੰ ਹੈਰਾਨ ਕਰ ਦਿੱਤਾ ਹੈ। ਵੈਸ਼ਾਲੀ ਦਾ ਘਰ ਮੱਧ ਪ੍ਰਦੇਸ਼ ਦੇ ਇੰਦੌਰ ਦੇ ਤੇਜਾਜੀ ਨਗਰ ਥਾਣਾ ਖੇਤਰ 'ਚ ਸੀ। ਉਸ ਨੇ ਆਪਣੇ ਘਰ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਇਹ ਪ੍ਰੇਮ ਸਬੰਧਾਂ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।

ਹੋਰ ਪੜ੍ਹੋ : ਨਹੀਂ ਰਹੇ ਮਹਾਨ ਜਾਦੂਗਰ ਓਪੀ ਸ਼ਰਮਾ, ਕਿਹਾ ਕਰਦੇ ਸੀ- ‘ਮੈਂ ਰਹਾਂ ਜਾਂ ਨਾ ਰਹਾਂ, ਜਾਦੂ ਜਾਰੀ ਰਹੇਗਾ’

Vaishali Takkar dies by suicide image source Instagram

ਵੈਸ਼ਾਲੀ ਨੇ ਟੀਵੀ ਸੀਰੀਅਲ ਯੇ ਰਿਸ਼ਤਾ ਕਯਾ ਕਹਿਲਾਤਾ ਹੈ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਨੇ ਇਸ ਵਿੱਚ ਸੰਜਨਾ ਦਾ ਕਿਰਦਾਰ ਨਿਭਾਇਆ ਸੀ। ਇਸ ਨਾਲ ਉਸ ਨੂੰ ਕਾਫੀ ਮਾਨਤਾ ਮਿਲੀ। ਵੈਸ਼ਾਲੀ ਦੇ ਹੋਰ ਸ਼ੋਅ 'ਯੇ ਹੈ ਆਸ਼ਿਕੀ', 'ਸਸੁਰਾਲ ਸਿਮਰ ਕਾ', 'ਲਾਲ ਇਸ਼ਕ' ਅਤੇ 'ਵਿਸ਼ ਔਰ ਅੰਮ੍ਰਿਤ' ਸ਼ਾਮਲ ਹਨ। 'ਸਸੁਰਾਲ ਸਿਮਰ ਕਾ' ਵਿੱਚ ਉਸ ਦੇ ਕਿਰਦਾਰ ਦਾ ਨਾਂ ਅੰਜਲੀ ਭਾਰਦਵਾਜ ਸੀ। ਇਸਦੇ ਲਈ ਉਸਨੂੰ ਸਰਵੋਤਮ ਅਭਿਨੇਤਰੀ ਨੈਗੇਟਿਵ ਰੋਲ ਲਈ ਗੋਲਡਨ ਪੈਡਲ ਅਵਾਰਡ ਮਿਲਿਆ ਸੀ। ਸਾਲ 2019 'ਚ ਉਨ੍ਹਾਂ ਨੇ ਟੀਵੀ ਸ਼ੋਅ 'ਮਨਮੋਹਿਨੀ' 'ਚ ਕੰਮ ਕੀਤਾ ਸੀ।

vaishali takkar news image source Instagram

ਵੈਸ਼ਾਲੀ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਬਹੁਤ ਚੰਗੀ ਦੋਸਤ ਸੀ। ਹੁਣ ਸੋਸ਼ਲ ਮੀਡੀਆ ਉੱਤੇ ਸੁਸ਼ਾਂਤ ਨਾਲ ਉਸ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਹ ਤਸਵੀਰ ਅਦਾਕਾਰਾ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ 'ਤੇ ਦੁੱਖ ਜਤਾਉਂਦੇ ਹੋਏ ਸ਼ੇਅਰ ਕੀਤੀ ਸੀ। ਪੋਸਟ 'ਚ ਵੈਸ਼ਾਲੀ ਨੇ ਲਿਖਿਆ, 'ਨਹੀਂ, ਨਹੀਂ, ਮੇਰਾ ਰੋਣਾ ਰੁੱਕ ਨਹੀਂ ਰਿਹਾ, ਕੋਈ ਮੈਨੂੰ ਦੱਸੇ ਕਿ ਇਹ ਇਕ ਸੁਫ਼ਨਾ ਹੈ, ਸੁਸ਼ਾਂਤ ਇੱਕ ਸ਼ਾਨਦਾਰ ਵਿਅਕਤੀ ਅਤੇ ਅਭਿਨੇਤਾ ਸੀ...ਮੈਨੂੰ ਲੱਗਾ ਕਿ ਅਸੀਂ ਹਮੇਸ਼ਾ ਦੋਸਤ ਰਹਾਂਗੇ, ਕਿਉਂ-ਕਿਉਂ ਸੁਸ਼ਾਂਤ...?'

image source Instagram

ਵੈਸ਼ਾਲੀ ਦੀ ਪਿਛਲੇ ਸਾਲ ਅਪ੍ਰੈਲ 'ਚ ਕੀਨੀਆ ਸਥਿਤ ਅਭਿਨੰਦਨ ਸਿੰਘ ਹੁੰਦਲ ਨਾਲ ਮੰਗਣੀ ਹੋਈ ਸੀ। ਲੌਕਡਾਊਨ ਦੌਰਾਨ ਦੋਵਾਂ ਦੀ ਮੁਲਾਕਾਤ ਮੈਟਰੀਮੋਨੀਅਲ ਸਾਈਟ ਰਾਹੀਂ ਹੋਈ ਸੀ। ਉਨ੍ਹਾਂ ਨੇ ਮੰਗਣੀ ਸਮਾਰੋਹ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਬਾਅਦ ਵਿੱਚ ਵੈਸ਼ਾਲੀ ਨੇ ਦੱਸਿਆ ਕਿ ਉਹ ਵਿਆਹ ਇਸ ਲਈ ਟਾਲ ਰਹੀ ਹੈ ਕਿਉਂਕਿ ਅਜਿਹੇ ਸਮੇਂ ਵਿੱਚ ਜਦੋਂ ਲੋਕ ਕੋਰੋਨਾ ਨਾਲ ਜੂਝ ਰਹੇ ਹਨ, ਉਹ ਕੋਈ ਜਸ਼ਨ ਨਹੀਂ ਕਰਨਾ ਚਾਹੁੰਦੀ। ਵੈਸ਼ਾਲੀ ਨੇ ਬਾਅਦ 'ਚ ਆਪਣੀ ਮੰਗਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੋਂ ਡਿਲੀਟ ਕਰ ਦਿੱਤੀਆਂ ਸਨ।

 

 

View this post on Instagram

 

A post shared by Vaishali Takkar (@misstakkar_15)

You may also like